ਅਕਾਲੀ ਦਲ ਪੰਜਾਬ ’ਚੋਂ ਖ਼ਤਮ, ਹੁਣ ਅਪਨਾ ਰਿਹਾ ‘ਕਰੋ ਜਾਂ ਮਰੋ’ ਵਾਲੀ ਨੀਤੀ: ਬੈਂਸ
Published : May 3, 2019, 7:07 pm IST
Updated : May 3, 2019, 7:07 pm IST
SHARE ARTICLE
Simarjeet Singh Bains
Simarjeet Singh Bains

ਲੋਕ ਬਦਲਾਅ ਚਾਹੁੰਦੇ ਸਨ ਪਰ ਕੈਪਟਨ ਦੇ ਝੂਠੇ ਵਾਅਦਿਆਂ ਨੇ ਬਦਲਾਅ ਤਾਂ ਨਹੀਂ ਕੀਤਾ ਪਰ ਮਾਹੌਲ ਕੀਤਾ ਬਦ ਤੋਂ ਬਦਤਰ

ਚੰਡੀਗੜ੍ਹ: ਪੰਜਾਬ ਦੇ ਲੋਕਸਭਾ ਹਲਕਾ ਲੁਧਿਆਣਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ‘ਸਪੋਕਸਮੈਨ ਵੈੱਬਟੀਵੀ’ ’ਤੇ ਇਕ ਖ਼ਾਸ ਇੰਟਰਵਿਊ ਦੌਰਾਨ ਚੋਣਾਂ ਨੂੰ ਲੈ ਕੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚੁਣਾਵੀ ਮਾਹੌਲ ਨੂੰ ਲੈ ਕੇ ਵਿਰੋਧੀਆਂ ’ਤੇ ਨਿਸ਼ਾਨੇ ਵੀ ਸਾਧੇ। ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਲੋਕ ਅਪਣੇ ਕੰਮ ਛੱਡ ਕੇ ਲੋਕਸਭਾ ਚੋਣਾਂ ਵਿਚ ਦਿਲਚਸਪੀ ਵਿਖਾ ਰਹੇ ਹਨ ਤਾਂ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ।

Simarjeet Singh Bains interview on Spokesman tvSimarjeet Singh Bains interview on Spokesman tv

2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਉਸ ਸਮੇਂ ਵੀ ਲੋਕ ਬਦਲਾਅ ਚਾਹੁੰਦੇ ਸੀ ਪਰ ਕੈਪਟਨ ਸਾਬ੍ਹ ਦੇ ਝੂਠੇ ਵਾਅਦਿਆਂ ਕਰਕੇ ਉਸ ਸਮੇਂ ਬਦਲਾਅ ਤਾਂ ਨਹੀਂ ਹੋ ਸਕਿਆ ਪਰ ਮਾਹੌਲ ਬਦ ਤੋਂ ਬਦਤਰ ਬਣ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਹਰ ਉਮੀਦਵਾਰ ਨੇ ਅਪਣਾ ਮੋਰਚਾ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ ਤੇ ਪੀਡੀਏ ਪੰਜਾਬ ਦੇ ਅੰਦਰ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।

ਲੋਕਸਭਾ ਮੈਂਬਰ ਦੀ ਡਿਊਟੀ ਬਾਰੇ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਮੈਂ ਕਿਸੇ ਵੀ ਲੁਧਿਆਣਾ ਵਾਸੀ ਨਾਲ ਕੋਈ ਵਾਅਦਾ ਨਹੀਂ ਕਰਾਂਗਾ। ਮੈਂ ਸਿਰਫ਼ ਅਪਣੀ ਡਿਊਟੀ ਨਿਭਾਵਾਂਗਾ। ਇਕ ਐਮਪੀ ਹੋਣ ਦੇ ਨਾਅਤੇ ਜੋ ਮੇਰੇ ਫਰਜ਼ ਹੋਣਗੇ, ਵਿਧਾਨਸਭਾ ਵਿਚ ਜਾ ਕੇ ਪੰਜਾਬ ਦੇ ਮੁੱਦੇ ਚੁੱਕਣਾ ਇਹ ਮੇਰੀ ਡਿਊਟੀ ਹੋਵੇਗੀ ਨਾ ਕਿ ਲੋਕਾਂ ’ਤੇ ਕੋਈ ਅਹਿਸਾਨ। ਮੈਂ ਅਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਜਨੂੰਨ ਨਾਲ ਨਿਭਾਵਾਂਗਾ।

ਵਿਕਾਸ ਦੇ ਮੁੱਦੇ ’ਤੇ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਪੰਜਾਬ ਦਾ ਕੇਂਦਰੀ ਜ਼ਿਲ੍ਹਾ ਲੁਧਿਆਣਾ ਹੈ ਪਰ ਇੱਥੇ ਵਿਕਾਸ ਕੁਝ ਵੀ ਨਹੀਂ ਹੈ। ਸ਼ਹਿਰ ਦੀਆਂ ਸੜਕਾਂ, ਪਿੰਡਾਂ ਦੀਆਂ ਗਲੀਆਂ, ਨਾਲੀਆਂ, ਸੜਕਾਂ, ਪਾਣੀ ਕਿਸੇ ਪਾਸੇ ਕੋਈ ਵਿਕਾਸ ਨਹੀਂ ਹੈ। ਬੈਂਸ ਨੇ ਕਿਹਾ ਕਿ ਮੇਰੀ ਦੁਸ਼ਮਣੀ ਮਾਫ਼ੀਆ, ਰਿਸ਼ਵਤਖ਼ੋਰੀ, ਸਮਾਜਿਕ ਬੁਰਾਈਆਂ ਨਾਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਰੱਬ ਤੋਂ ਵੀ ਵੱਧ ਭਰੋਸਾ ਅਪਣੇ ਲੋਕਾਂ ’ਤੇ ਹੈ ਤੇ ਮੈਂ ਲੋਕਤੰਤਰ ਵਿਚ ਵੋਟਰ ਮੇਰੇ ਮਾਲਕ ਹਨ ਤੇ ਮੈਂ ਸਿਰਫ਼ ਇਕ ਨੌਕਰ ਹਾਂ ਅਤੇ ਮੈਂ ਅਪਣੀ ਨੌਕਰੀ ਵਿਚ ਕਦੇ ਬੇਇਮਾਨੀ ਨਹੀਂ ਕੀਤੀ।

ਇਸ ਦੌਰਾਨ ਅਕਾਲੀ ਦਲ ’ਤੇ ਨਿਸ਼ਾਨਾ ਸਾਧਦੇ ਹੋਏ ਬੈਂਸ ਨੇ ਕਿਹਾ ਕਿ ਅਕਾਲੀ ਦਲ ਨੂੰ ਪਤਾ ਲੱਗ ਚੁੱਕਾ ਹੈ ਕਿ ਸਾਡੀ ਖੇਡ ਹੁਣ ਪੰਜਾਬ ਵਿਚ ਸਮਾਪਤ ਹੋ ਚੁੱਕੀ ਹੈ ਤੇ ਉਹ ਹੁਣ ‘ਕਰੋ ਜਾਂ ਮਰੋ’ ਵਾਲੀ ਨੀਤੀ ਅਪਣਾ ਕੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਟੱਲ ਸੱਚਾਈ ਹੈ, ਜਿਸ ਵਿਅਕਤੀ ਨੇ ਗੁਰੂ ਸਾਹਿਬ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ, ਉਸ ਦਾ ਕੱਖ ਨਹੀਂ ਰਿਹਾ ਭਾਵੇਂ ਉਹ ਜਕਰੀਆ ਖ਼ਾਨ ਸੀ, ਚਾਹੇ ਮੱਸਾ ਰੰਗੜ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਜੋ ਮਰਜ਼ੀ ਕਰ ਲਵੇ ਪਰ 23 ਤਰੀਕ ਨੂੰ ਸਪੱਸ਼ਟ ਹੋ ਜਾਵੇਗਾ ਕਿ ਬਾਦਲਾਂ ਦਾ ਪੰਜਾਬ ਵਿਚ ਸਫ਼ਾਇਆ ਹੋ ਚੁੱਕਾ ਹੈ।

Simarjeet Singh Bains interview on Spokesman tvSimarjeet Singh Bains interview on Spokesman tv

ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ‘ਆਪ’ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਮਿਆਰ ਇੰਨਾ ਹੇਠਾਂ ਡਿੱਗ ਜਾਵੇਗਾ ਕਦੇ ਸੋਚਿਆ ਨਹੀਂ ਸੀ। ਜਿਹੜਾ ਇਨਸਾਨ ਕਾਂਗਰਸ ਦੇ ਹਮੇਸ਼ਾ ਵਿਰੁਧ ਬੋਲਦਾ ਸੀ ਹੁਣ ਕਾਂਗਰਸ ਨਾਲ ਗਠਜੋੜ ਕਰਨ ਲਈ ਤਰਲੋਮੱਛੀ ਹੋਇਆ ਫਿਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚੋਂ ਆਮ ਆਦਮੀ ਪਾਰਟੀ ਦਾ ਸਫ਼ਾਇਆ ਇਸ ਵਾਰ ਨਿਸ਼ਚਿਤ ਹੈ।

ਇਸ ਦੌਰਾਨ ਬੈਂਸ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਹ ਇਕ ਲੋਕ ਲਹਿਰ ਹੈ ਪੰਜਾਬ ਦੇ ਅੰਦਰ, ਜਿਸ ਨੇ ਲੋਕਾਂ ਦੀਆਂ ਚਰਚਾਵਾਂ ਵਿਚੋਂ ਜਨਮ ਲਿਆ ਹੈ, ਕੈਪਟਨ ਸਰਕਾਰ ਦੇ ਵੱਡੇ ਵਾਅਦਿਆਂ ਦੇ ਫ਼ੇਲ੍ਹ ਹੋ ਜਾਣ ਮਗਰੋਂ ਜਨਮ ਲਿਆ ਹੈ ਤੇ ਇਹ ਲਹਿਰ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਤੇਜ਼ੀ ਨਾਲ ਅੱਗੇ ਵਧੇਗੀ।

ਲੋਕ ਇਨਸਾਫ਼ ਪਾਰਟੀ ’ਚ ਬੈਂਸ ਪਰਵਾਰਵਾਦ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ ਰਾਜਨੀਤੀ ਵਿਚ ਬਹੁਤ ਗੰਦਗੀ ਹੈ ਪਰ ਇਸ ਗੰਦਗੀ ਨੂੰ ਸਾਫ਼ ਕਰਨ ਲਈ ਗੰਦਗੀ ਵਿਚ ਉਤਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਂ ਅਪਣੀ ਡਿਊਟੀ ਹਮੇਸ਼ਾ ਇਮਾਨਦਾਰੀ ਨਾਲ ਨਿਭਾਈ ਹੈ ਤੇ ਲੋਕਾਂ ਨੇ ਇਸ ਵਾਰ ਮੈਨੂੰ ਕਿਹਾ ਕਿ ਲੋਕਸਭਾ ਚੋਣ ਜ਼ਰੂਰ ਲੜਨੀ ਹੈ ਤੇ ਮੈਂ ਲੋਕਾਂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM
Advertisement