
11 ਮਈ ਨੂੰ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੁਆਰਾ ਬੀਬੀ ਪਰਮਜੀਤ ਕੌਰ ਨੂੰ ਸਮਰਥਨ ਪੱਤਰ ਸੌਂਪਿਆ ਜਾਵੇਗਾ।
30 ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇਨਸ ਆਫ ਸਿੱਖ ਆਰਗਨਾਈਜੇਸ਼ਨ ਅਤੇ ਦਰਬਾਰ-ਏ-ਖ਼ਾਲਸਾ ਦੁਆਰਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਾਰੇ ਲੋਕਾਂ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।
Photo
ਇਸ ਮੌਕੇ ਤੇ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਦੇ ਪਤੀ ਨੇ ਲੋਕਾਂ ਦੇ ਨਾਗਰਿਕ ਅਧਿਕਾਰਾਂ ਨੂੰ ਬਚਾਉਣ ਲਈ ਜਾਨ ਦਿੱਤੀ ਸੀ ਅਤੇ ਭਾਈ ਜਸਵੰਤ ਸਿੰਘ ਦੀ ਇਸ ਸ਼ਹਾਦਤ ਨੂੰ ਦੇਖਦੇ ਹੋਏ ਅਲਾਇੰਸ ਆਫ਼ ਸਿੱਖ ਆਰਗਨਾਈਜੇਸ਼ਨ ਅਤੇ ਦਰਬਾਰ ਏ ਖ਼ਾਲਸਾ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਨੂੰ ਕਿਸੇ ਵੀ ਰਾਜਨੀਤੀ ਪਾਰਟੀ ਦਾ ਸਮਰਥਨ ਨਾ ਸਮਝਿਆ ਜਾਵੇ। ਇਸ ਲਈ 11 ਮਈ ਨੂੰ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੁਆਰਾ ਬੀਬੀ ਪਰਮਜੀਤ ਕੌਰ ਨੂੰ ਸਮਰਥਨ ਪੱਤਰ ਸੌਂਪਿਆ ਜਾਵੇਗਾ।