
ਨਵਾਂਗਰਾਉ ਵਿਖੇ ਡਿਊਟੀ ਮੈਜਿਸਟ੍ਰੇਟ ਤੇ ਨਾਇਬ ਤਹਿਸੀਲਦਾਰ ਜ਼ਸਕਰਨ ਸਿੰਘ ਬਰਾੜ ਦੀ ਦੇਖ ਰੇਖ ਹੇਠ 14 ਪ੍ਰਵਾਸੀ ਮਜਦੂਰਾਂ ਨੂੰ ਬੱਸ ਰਾਹੀਂ ਰੇਲਵੇ ਸਟੇਸਨ ਤੇ ਛੱਡਿਆ ਗਿਆ।
ਮੁੱਲਾਂਪੁਰ ਗ਼ਰੀਬਦਾਸ,7 ਮਈ (ਰਵਿੰਦਰ ਸਿੰਘ ਸੈਣੀ): ਨਵਾਂਗਰਾਉ ਵਿਖੇ ਡਿਊਟੀ ਮੈਜਿਸਟ੍ਰੇਟ ਤੇ ਨਾਇਬ ਤਹਿਸੀਲਦਾਰ ਜ਼ਸਕਰਨ ਸਿੰਘ ਬਰਾੜ ਦੀ ਦੇਖ ਰੇਖ ਹੇਠ 14 ਪ੍ਰਵਾਸੀ ਮਜਦੂਰਾਂ ਨੂੰ ਬੱਸ ਰਾਹੀਂ ਰੇਲਵੇ ਸਟੇਸਨ ਤੇ ਛੱਡਿਆ ਗਿਆ।
ਇਸ ਮੌਕੇ ਤੇ ਨਗਰ ਕੌਸਲ ਦੇ ਅਧਿਕਾਰੀ, ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਮੁਲਾਜਮਾਂ ਦੀ ਦੇਖ ਰੇਖ ਹੇਠ ਇਹਨਾਂ ਸਾਰਿਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ।
File Photo
ਜਾਣਕਾਰੀ ਅਨੁਸਾਰ ਚੈਕਅੱਪ ਕਰਨ ਉਪਰੰਤ ਹੀ ਇਹਨਾਂ ਪ੍ਰਵਾਸੀ ਮਜਦੂਰਾਂ ਨੂੰ ਜਾਣ ਦੇ ਹੁਕਮ ਦਿੱਤੇ ਗਏ ਹਨ,ਤਾਂ ਜ਼ੋ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।