ਜਾਣੋ ਅੰਮ੍ਰਿਤਸਰ 'ਚ ਕਰਫਿਊ ਦੌਰਾਨ ਦਿੱਤੀ ਗਈ ਕਿਹੜੀ-ਕਿਹੜੀ ਛੋਟ?
Published : May 8, 2020, 1:03 pm IST
Updated : May 9, 2020, 7:37 am IST
SHARE ARTICLE
Curfew relaxed in amritsar
Curfew relaxed in amritsar

ਹਾਟਸਪਾਟ ਅਤੇ ਕੰਟੇਨਮੈਂਟ ਜ਼ੋਨ ਵਿਚ ਇਹ ਹਦਾਇਤਾਂ ਜਾਰੀ ਨਹੀਂ...

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਕੋਰੋਨਾ ਦੇ ਕੇਸ ਜ਼ਿਆਦਾ ਹੋਣ ਕਾਰਨ ਇਸ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਜ਼ਿਲਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 24 ਅਪ੍ਰੈਲ 2020 ਨੂੰ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਵਿਚ ਦਿੱਤੀ ਰਾਹਤ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 4 ਮਈ ਨੂੰ ਜਾਰੀ ਕੀਤੀਆਂ ਗਾਇਡ ਲਾਇਨ ਤਹਿਤ ਹੁਕਮ ਜਾਰੀ ਕਰ ਕੇ ਜ਼ਿਲ੍ਹੇ ਵਿਚ ਉਸਾਰੀ, ਸਨਅਤ, ਵਪਾਰ ਲਈ ਜ਼ਰੂਰੀ ਛੋਟਾਂ ਸ਼ਰਤਾਂ ਸਹਿਤ ਦਿੱਤੀਆਂ ਜਾਂਦੀਆਂ ਹਨ।

AmritsarAmritsar

ਹਾਟਸਪਾਟ ਅਤੇ ਕੰਟੇਨਮੈਂਟ ਜ਼ੋਨ ਵਿਚ ਇਹ ਹਦਾਇਤਾਂ ਜਾਰੀ ਨਹੀਂ ਹੋਣਗੀਆਂ। ਇਹਨਾਂ ਹਦਾਇਤਾਂ ਮੁਤਾਬਕ ਪਿੰਡ ਵਿਚ ਹਰ ਤਰ੍ਹਾਂ ਦੀ ਉਸਾਰੀ, ਇਸ ਦੇ ਲਈ ਕਿਸੇ ਤਰ੍ਹਾਂ ਦੇ ਪਾਸ ਦੀ ਲੋੜ ਨਹੀਂ ਹੈ। ਸ਼ਹਿਰਾਂ ਵਿਚ ਉਸਾਰੀ ਦਾ ਕੰਮ ਐਸ ਡੀ ਐਮ ਜਾਂ ਜਨਰਲ ਮੈਨੇਜਰ ਸਨਅਤ ਕੋਲੋਂ ਮਨਜ਼ੂਰੀ ਲੈ ਕੇ ਸ਼ੁਰੂ ਕੀਤੇ ਜਾਣਗੇ। ਬਿਨੈਕਾਰ ਵੱਲੋਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਸੂਰਤ ਵਿਚ ਮਨਜ਼ੂਰੀ ਰੱਦ ਕਰ ਦਿੱਤੀ ਜਾਵੇਗੀ।

Shops Shops

ਇਸ ਲਈ ਬਿਨੈਕਾਰ ਨੂੰ ਪੂਰੀਆਂ ਸ਼ਰਤਾਂ ਦਾ ਪਾਲਣ ਕਰਨਾ ਲਾਜ਼ਮੀ ਹੈ। ਪੇਂਡੂ ਖੇਤਰ ਵਿਚ ਸਾਰੀਆਂ ਰਜਿਸਟਰਡ ਸਾਰੀਆਂ ਦੁਕਾਨਾਂ ਤੇ ਸ਼ਹਿਰਾਂ ਵਿਚ ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲ ਨੂੰ ਛੱਡ ਕੇ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਵਿਚ ਸਾਰੀਆਂ ਦੁਕਾਨਾਂ, ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸ਼ਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ, 50 ਫੀਸਦੀ ਵਰਕਰਾਂ ਨਾਲ ਮਾਸਕ ਪਹਿਨ ਕੇ ਅਤੇ ਸ਼ੋਸਲ ਡਿਸਟੈਂਸ ਨੂੰ ਬਣਾ ਕੇ ਦੁਕਾਨਾਂ ਖੋਲ੍ਹ ਸਕਦੇ ਹਨ।

ShopShop

ਦੁਕਾਨਾਂ ਖੁੱਲਣ ਦਾ ਸਮਾਂ ਸੇਵਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਹੋਵੇਗਾ। ਸ਼ਹਿਰੀ ਖੇਤਰ ਵਿਚ ਮਾਰਕੀਟ ਤੇ ਬਾਜ਼ਾਰ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਇਸੇ ਸਮੇਂ ਲਈ ਖੋਲ੍ਹੀਆਂ ਜਾ ਸਕਦੀਆਂ ਹਨ, ਇਸ ਤੋਂ ਇਲਾਵਾ ਸਬੰਧਤ ਐਸ ਡੀ ਐਮ ਅਤੇ ਡੀ ਐਸ ਪੀ ਸਮਾਨ ਦੀ ਮੰਗ ਨੂੰ ਵੇਖਦੇ ਹੋਏ ਉਸ ਨੂੰ ਮਨਜ਼ੂਰੀ ਦੇ ਸਕਦੇ ਹਨ। ਸੈਲੂਨ, ਨਾਈਆਂ ਦੀਆਂ ਦੁਕਾਨਾਂ, ਸਪਾ, ਬਿਊਟੀ ਪਾਰਲਰ ਆਦਿ ਸੇਵਾਵਾਂ ਦੇਣ ਵਾਲੇ ਅਦਾਰੇ ਖੋਲਣ ਦੀ ਆਗਿਆ ਨਹੀਂ ਹੋਵੇਗੀ।

AmritsarAmritsar

ਈ-ਕਾਮਰਸ ਕੰਪਨੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਸਕਦੀਆਂ ਹਨ। ਸ਼ਰਾਬ ਦੇ ਠੇਕੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੁੱਲ ਸਕਦੇ ਹਨ, ਪਰ ਪਬ, ਬਾਰ ਤੇ ਅਹਾਤੇ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ। ਬੈਂਕ ਸਵੇਰੇ 9 ਵਜੇ ਤੋਂ 1 ਵਜੇ ਤੱਕ ਜਨਤਾ ਨੂੰ ਸੇਵਾਵਾਂ ਦੇ ਸਕਦੇ ਹਨ। ਰੈਸਟੋਰੈਂਟ ਅਤੇ ਹੋਰ ਅਜਿਹੇ ਅਦਾਰੇ ਹੋਮ ਡਿਲਵਰੀ ਲਈ ਆਗਿਆ ਲੈ ਸਕਦੇ ਹਨ ਪਰ ਉੱਥੇ ਡਾਇਨੰਗ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।

3 attacked with bamboo, sword over argument on wearing maskMask

ਹਰ ਕੋਈ ਮਾਸਕ ਦੀ ਵਰਤੋਂ ਕਰੇਗਾ ਅਤੇ ਪਰਿਵਾਰ ਵਿਚੋਂ ਇਕ ਮੈਂਬਰ ਹੀ ਖਰੀਦਦਾਰੀ ਲਈ ਪੈਦਲ ਜਾ ਸਕੇਗਾ। ਗੱਡੀ ਦੀ ਆਗਿਆ ਕਰਫਿਊ ਪਾਸ ਲੈ ਕੇ ਹੀ ਕੀਤੀ ਜਾ ਸਕੇਗੀ। ਮਿਊਂਸਿਪਲ ਹੱਦ ਤੋਂ ਬਾਹਰ ਸਾਰੀ ਸਨਅਤ ਆਪਣਾ ਕੰਮ ਕਰ ਸਕਦੀ ਹੈ। ਇਸੇ ਤਰਾਂ ਸ਼ਹਿਰੀ ਖੇਤਰ ਜਿੱਥੇ ਲੇਬਰ ਰਹਿ ਰਹੀ ਹੋਵੇ ਉਹ ਵੀ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ।

ਇਸ ਲਈ ਸਨਅਤਕਾਰਾਂ ਨੂੰ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ ਉਹ ਸਵੈ ਘੋਸ਼ਣਾ ਪੱਤਰ ਭਰ ਕੇ ਸਨਅਤ ਵਿਭਾਗ ਦੇ ਜਨਰਲ ਮੈਨਜਰ ਨੂੰ ਈ-ਮੇਲ ਕਰ ਦੇਣ। ਇਸ ਤੋਂ ਇਲਾਵਾ ਜੇ ਕਿਸੇ ਨੂੰ ਮਜ਼ਦੂਰ ਜਾਂ ਹੋਰ ਗੱਡੀਆਂ ਲਈ ਪਾਸ ਦੀ ਲੋੜ ਹੈ ਤਾਂ ਉਹ ਸਨਅਤ ਵਿਭਾਗ ਕੋਲੋਂ ਲੈ ਸਕੇਗਾ।

ਲੇਬਰ ਲਈ ਸਮਾਂ ਸਵੇਰੇ 7 ਤੋਂ 9 ਵਜੇ ਤੱਕ ਜਾਣ ਤੇ ਸ਼ਾਮ 5 ਤੋਂ 7 ਵਜੇ ਤੱਕ ਦਫਤਰ ਤੋਂ ਆਉਣ ਦਾ ਰਹੇਗਾ। ਸਰਕਾਰੀ ਦਫ਼ਤਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੋਲੇ ਜਾ ਸਕਦੇ ਹਨ। ਨਿੱਜੀ ਦਫਤਰ 33 ਫ਼ੀਸਦੀ ਸਟਾਫ ਨਾਲ ਖੋਲੋ। ਵਿਦਿਅਕ ਅਦਾਰੇ 33 ਫੀ ਫ਼ੀਸਦੀ ਸਦੀ ਸਟਾਫ ਨਾਲ ਕੇਵਲ ਦਫ਼ਤਰੀ ਕੰਮ ਲਈ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। हिंदी समाचार

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement