ਸਨਅਤੀ ਇਕਾਈ ਦੇ ਦਫ਼ਤਰ 'ਚੋਂ 28 ਲੱਖ ਦੀ ਚੋਰੀ ਦੇ ਕੇਸ 'ਚ ਇਕ ਗ੍ਰਿਫ਼ਤਾਰ
Published : May 8, 2020, 8:18 am IST
Updated : May 8, 2020, 8:18 am IST
SHARE ARTICLE
File Photo
File Photo

ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਨੇੜੇ ਪ੍ਰਿੰਸ ਕੰਡਾ ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿਚੋਂ

ਫ਼ਤਿਹਗੜ੍ਹ ਸਾਹਿਬ, 7 ਮਈ (ਇੰਦਰਪ੍ਰੀਤ ਬਖਸ਼ੀ): ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਨੇੜੇ ਪ੍ਰਿੰਸ ਕੰਡਾ ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿਚੋਂ ਬੀਤੀ 17 ਮਾਰਚ ਨੂੰ ਹੋਈ 28 ਲੱਖ ਰੁਪਏ ਦੀ ਚੋਰੀ ਦੇ ਕੇਸ ਸਬੰਧੀ ਜ਼ਿਲਾ ਪੁਲਿਸ ਨੇ ਹਰਵਿੰਦਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫ਼ਤਾਰ ਕਰ ਕੇ ਕਥਿਤ ਤੌਰ 'ਤੇ ਉਸ ਕੋਲੋਂ 10 ਲੱਖ ਰੁਪਏ ਅਤੇ ਚੋਰੀ ਦੀ ਘਟਨਾ ਦੌਰਾਨ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦਸਿਆ ਕਿ ਹਰਵਿੰਦਰ ਦੇ ਦੂਜੇ ਸਾਥੀ ਧੀਰਜ ਕੁਮਾਰ ਵਾਸੀ ਗਿਰਹੀਆ (ਯੂ.ਪੀ.) ਦੀ ਭਾਲ ਜਾਰੀ ਹੈ। ਹਰਵਿੰਦਰ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਕੌਂਡਲ ਨੇ ਦਸਿਆ ਕਿ ਐਸ.ਪੀ. (ਡੀ) ਹਰਪਾਲ ਸਿੰਘ ਦੀ ਅਗਵਾਈ ਵਿਚ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਇਸ ਕੇਸ ਸਬੰਧੀ ਤਫ਼ਤੀਸ਼ ਅਮਲ ਵਿਚ ਲਿਆਉਂਦਿਆਂ ਪੁਲਿਸ ਪਾਰਟੀ ਨੇ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ।

File photoFile photo

ਉਨ੍ਹਾਂ ਦਸਿਆ ਕਿ ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਦੇ ਦਫ਼ਤਰ ਵਿਚੋਂ ਇਕ ਵਿਅਕਤੀ ਅਲਮਾਰੀ ਤੋੜ ਕੇ 28 ਲੱਖ ਰੁਪਏ ਚੋਰੀ ਕਰ ਕੇ ਅਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ ਸੀ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਦਰਜ ਕੀਤਾ ਗਿਆ ਸੀ। ਸ਼੍ਰੀਮਤੀ ਕੌਂਡਲ ਨੇ ਦਸਿਆ ਕਿ ਹਰਵਿੰਦਰ ਸਿੰਘ ਵਿਰੁਧ ਐਨ.ਡੀ.ਪੀ.ਸੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਇਕ ਕੇਸ ਅਤੇ ਜ਼ਿਲ੍ਹਾ ਲੁਧਿਆਣਾ 'ਚ ਇਕ ਕੇਸ ਪਹਿਲਾਂ ਦਰਜ ਹਨ। ਇਸੇ ਤਰ੍ਹਾਂ ਧੀਰਜ ਕੁਮਾਰ ਵਿਰੁਧ ਇਸ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ 'ਚ ਦੋ ਕੇਸ ਦਰਜ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement