ਛੇ ਜ਼ਿਲ੍ਹਿਆਂ ’ਚ ਆਈਸੀਯੂ ਬੈੱਡ ਹੀ ਨਹੀਂ
Published : May 8, 2021, 12:41 am IST
Updated : May 8, 2021, 12:41 am IST
SHARE ARTICLE
image
image

ਛੇ ਜ਼ਿਲ੍ਹਿਆਂ ’ਚ ਆਈਸੀਯੂ ਬੈੱਡ ਹੀ ਨਹੀਂ

ਅਜਿਹੇ ਹਾਲਾਤ ’ਚ ਪੰਜਾਬ ਲੜ ਰਿਹੈ ਕੋਰੋਨਾ ਦੀ ਲੜਾਈ

ਚੰਡੀਗੜ੍ਹ, 7 ਮਈ (ਸੁਰਜੀਤ ਸਿੰਘ ਸੱਤੀ) : ਇਕ ਪਾਸੇ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਿਹਤ ਢਾਂਚਾ ਬੌਨਾ ਪੈਂਦਾ ਨਜ਼ਰ ਆ ਰਿਹਾ ਹੈ। ਸੂਬੇ ਵਿਚ ਹਾਲਾਂਕਿ ਸਰਕਾਰੀ ਤੌਰ ’ਤੇ ਆਕਸੀਜਨ ਬੈੱਡਾਂ ਦੀ ਗਿਣਤੀ 3666 ਹੈ ਤੇ ਕੁਲ ਆਈਸੀਯੂ ਬੈੱਡ 862 ਹਨ ਪਰ ਫੇਰ ਵੀ ਛੇ ਜ਼ਿਲ੍ਹੇ ਅਜਿਹੇ ਹਨ, ਜਿਥੇ ਆਈਸੀਯੂ ਬੈੱਡ ਹੈ ਹੀ ਨਹੀਂ। ਅਜਿਹੇ ਜ਼ਿਲ੍ਹੇ ਸੱਤ ਸੀ ਪਰ ਇਕ ਜ਼ਿਲ੍ਹੇ ਵਿਚ ਸਰਕਾਰ ਨੇ ਦੋ ਆਈਸੀਯੂ ਬੈੱਡਾਂ ਦਾ ਪ੍ਰਬੰਧ ਕਰ ਦਿਤਾ ਹੈ। 
ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਛੇ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਆਈਸੀਯੂ ਬੈਡ ਨਹੀਂ ਹਨ, ਉਨ੍ਹਾਂ ਵਿਚ ਦੋ ਜ਼ਿਲ੍ਹੇ ਅਜਿਹੇ ਹਨ, ਜਿਹੜੇ ਕਾਫ਼ੀ ਪੁਰਾਣੇ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਗੰਭੀਰ ਹਾਲਾਤ ਵਿਚ ਨਿਪਟਣ ਲਈ ਸਰਕਾਰਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਸਿਹਤ ਸਹੂਲਤਾਂ ਪ੍ਰਤੀ ਧਿਆਨ ਹੀ ਨਹੀਂ ਦਿਤਾ। ਸਰਕਾਰ ਦੇ ਸਹਿਯੋਗ ਲਈ ਨਿਜੀ ਹਸਪਤਾਲ ਹਾਲਾਂਕਿ ਤਿਆਰ ਰਹਿੰਦੇ ਹਨ ਤੇ ਨਿਜੀ ਹਸਪਤਾਲਾਂ ਵਿਚ ਆਕਸੀਜਨ ਬੈੱਡਾਂ ਦੀ ਗਿਣਤੀ 5708 ਅਤੇ ਆਈਸੀਯੂ ਬੈੱਡਾਂ ਦੀ ਗਿਣਤੀ 1880 ਹੈ। 
ਜਾਣਕਾਰੀ ਮੁਤਾਬਕ ਸਰਕਾਰ ਦੇ ਹਸਪਤਾਲਾਂ ਵਿਚ ਜਿਲ੍ਹਾ ਵਾਰ ਆਈਸੀਯੂ ਬੈਡਾਂ ਦੀ ਸਥਿਤੀ ਇਹ ਹੈ ਕਿ ਬਰਨਾਲਾ, ਸੰਗਰੂਰ, ਰੋਪੜ, ਮਾਨਸਾ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲਾਂ ਵਿਚ ਇਹ ਸਹੂਲਤ ਹੈ ਹੀ ਨਹੀਂ। ਦੂਜੇ ਪਾਸੇ  ਅੰਮਿ੍ਰਤਸਰ ’ਚ 482, ਬਠਿੰਡਾ 158, ਫ਼ਰੀਦਕੋਟ 272, ਫ਼ਤਿਹਗੜ੍ਹ ਸਾਹਿਬ 2, ਫ਼ਿਰੋਜ਼ਪੁਰ 14, ਗੁਰਦਾਸਪੁਰ 4, ਹੁਸ਼ਿਆਰਪੁਰ 28, ਜਲੰਧਰ 476, ਕਪੂਰਥਲਾ 7, ਲੁਧਿਆਣਾ 545, ਮੋਗਾ 5, ਪਠਾਨਕੋਟ 62, ਪਟਿਆਲਾ 316, ਮੁਹਾਲੀ 332, ਸ਼ਹੀਦ ਭਗਤ ਸਿੰਘ ਨਗਰ 19 ਅਤੇ ਤਰਨਤਾਰਨ 20 ਆਈਸੀਯੂ ਬੈੱਡ ਹਨ। 
ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕੇ ਵਿਚ ਨਵੇਂ ਬਣੇ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡ ਦੂਜੇ ਪੁਰਾਣੇ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਹਨ। ਇਸ ਵੇਲੇ ਕੋਰੋਨਾ ਮਹਾਂਮਾਰੀ ਕਾਰਨ ਹਸਪਤਾਲਾਂ ’ਚ ਭੀੜ ਲੱਗੀ ਹੋਈ ਹੈ ਤੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਸਰਕਾਰੀ ਹਸਪਤਾਲਾਂ ’ਚ ਆਈਸੀਯੂ ਬੈੱਡ ਨਹੀਂ ਹਨ, ਉਨ੍ਹਾਂ ਨੂੰ ਲਾਗਲੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਆਈਸੀਯੂ ਸਹੂਲਤ ਲਈ ਭੇਜਿਆ ਜਾ ਰਿਹਾ ਹੈ ਪਰ ਸਥਿਤੀ ਇਹ ਵੀ ਹੈ ਕਿ ਬਹੁਤੇ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡ ਪੂਰੇ-ਪੂਰੇ ਪੈ ਰਹੇ ਹਨ।
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement