ਗੜ੍ਹਸ਼ੰਕਰ ਪਹੁੰਚ ਮੁੱਖ ਮੰਤਰੀ ਨੇ ਫਿਰ ਚੁਕਿਆ SYL ਦਾ ਮੁੱਦਾ, ਕੇਂਦਰ ਅਪਣਾ ਸਟੈਂਡ ਸਪੱਸ਼ਟ ਕਰੇ
Published : May 8, 2023, 2:26 pm IST
Updated : May 8, 2023, 2:43 pm IST
SHARE ARTICLE
CM Bhagwant Singh Mann
CM Bhagwant Singh Mann

ਜੇਕਰ ਪੰਜਾਬ-ਹਰਿਆਣਾ ਵੱਖ ਹੋਣ ਤੋਂ ਬਾਅਦ ਜਮਨਾ ਹਰਿਆਣੇ ਦਾ ਹਿੱਸਾ ਰਹਿ ਸਕਦੀ ਹੈ ਤਾਂ ਫਿਰ ਪੰਜਾਬ ਜਮਨਾ ਵਿਚੋਂ ਪਾਣੀ ਦਾ ਹਿੱਸਾ ਕਿਉ ਨਹੀਂ ਮੰਗ ਸਕਦਾ।

ਗੜ੍ਹਸ਼ੰਕਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਚਿੱਟੀ ਵੇਈਂ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ, ਜਿਸ ਦੌਰਾਨ ਉਨ੍ਹਾਂ ਨੇ ਐੱਸਵਾਈਐੱਲ ਦਾ ਮੁੱਦਾ ਵੀ ਚੁਕਿਆ। ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਐੱਸਵਾਈਐੱਲ 'ਤੇ ਭਾਜਪਾ ਨੂੰ ਅਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਉਨ੍ਹਾਂ ਨੇ ਅਫ਼ਸਰਾਂ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਸੀ ਤੇ ਉਸ ਮੀਟਿੰਗ ਵਿਚ ਮੈਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਹ ਮੇਰੇ ਨਾਲ ਜਾ ਕੇ ਸਤਲੁਜ ਦਰਿਆ ਦਾ ਨਿਰੀਖਣ ਕਰਨ ਕਿ ਇਹ ਦਰਿਆ ਹੈ ਜਾਂ ਨਾਲਾ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ-ਹਰਿਆਣਾ ਇਕੱਠਾ ਸੀ ਤਾਂ ਉਸ ਸਮੇਂ ਯਮੁਨਾ ਪੰਜਾਬ ਦਾ ਹਿੱਸਾ ਹੋਇਆ ਕਰਦੀ ਸੀ ਜੇਕਰ ਪੰਜਾਬ-ਹਰਿਆਣਾ ਵੱਖ ਹੋਣ ਤੋਂ ਬਾਅਦ ਯਮੁਨਾ ਹਰਿਆਣੇ ਦਾ ਹਿੱਸਾ ਰਹਿ ਸਕਦੀ ਹੈ ਤਾਂ ਫਿਰ ਪੰਜਾਬ ਯਮੁਨਾ ਵਿਚੋਂ ਪਾਣੀ ਦਾ ਹਿੱਸਾ ਕਿਉ ਨਹੀਂ ਮੰਗ ਸਕਦਾ।

ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਜਦੋਂ ਵਾਈ.ਐਸ.ਐਲ ਦਾ ਮੁੱਦਾ ਚੁੱਕਿਆ ਗਿਆ ਤਾਂ ਮਨੋਹਰ ਲਾਲ ਖੱਟਰ ਨੇ ਇਸ ਮੁੱਦੇ 'ਤੇ ਚੁੱਪ ਰਹਿਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਜੇਕਰ ਯਮੁਨਾ ਦਾ ਪਾਣੀ ਗੁਜਰਾਤ ਨੂੰ ਦਿੱਤਾ ਜਾ ਸਕਦਾ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ, ਜਦੋਂ ਕਿ ਯਮੁਨਾ ਕਈ ਸੁਬਿਆਂ ਵਿਚ ਤਬਾਹੀ ਮਚਾਉਂਦੀ ਹੈ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਅਪਣਾ ਸਟੈਂਡ ਸਪੱਸ਼ਟ ਕਰੇ ਤੇ ਐੱਸਵਾਈਐੱਲ ਦੀ ਜਗ੍ਹਾ ਵਾਈਐੱਸਐੱਲ ਬਣਾ ਲਵੇ। 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement