
Patiala News : ਦੋ ਸਾਲਾਂ ਮਾਸੂਮ ਬਾਥਰੂਮ ’ਚ ਮਿਲਿਆ ਬੇਸੁੱਧ
Patiala News : ਪਟਿਆਲਾ ਜ਼ਿਲ੍ਹੇ ਦੇ ਸਨੌਰ ਦੇ ਪਿੰਡ ਪੰਜੇਟਾ ’ਚ 2 ਸਾਲਾਂ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਬੱਚੇ ਦੀ ਪਛਾਣ ਗੌਰਵ ਵਜੋਂ ਹੋਈ ਹੈ। ਬੱਚੇ ਦਾ ਪਿਤਾ ਅਮਨਦੀਪ ਸਿੰਘ ਗੱਡੀਆਂ ਧੋਣ ਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਵਿਹੜੇ ’ਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ। ਇਸ ਦੌਰਾਨ ਗੌਰਵ ਖੇਡਦਾ- ਖੇਡਦਾ ਬਾਥਰੂਮ ’ਚ ਚਲਾ ਗਿਆ। ਜਦੋਂ ਬਹੁਤ ਦੇਰ ਤੱਕ ਬੱਚਾ ਨਾ ਦਿਖਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਬੱਚਾ ਬਾਥਰੂਮ ’ਚ ਪਾਣੀ ਦੀ ਬਾਲਟੀ ’ਚ ਬੇਸੁੱਧ ਪਿਆ ਮਿਲਿਆ। ਪਰਿਵਾਰ ਵੱਲੋਂ ਬੱਚੇ ਨੂੰ ਤੁਰੰਤ ਪਾਣੀ ਦੀ ਬਾਲਟੀ ’ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ’ਚ ਹੈ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ।
(For more news apart from child died after drowning in bucket water in Patiala News in Punjabi, stay tuned to Rozana Spokesman)