
Jalandhar News : ਫ਼ਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਇਆ ਕਾਬੂ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Jalandhar News in Punjabi : ਬੁੱਧਵਾਰ ਦੇਰ ਸ਼ਾਮ ਜਲੰਧਰ ਦੇ ਡਿਫੈਂਸ ਕਲੋਨੀ ਵਿੱਚ ਸਥਿਤ ਐਨਸੀਸੀ ਅਫਸਰ ਮੈੱਸ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਤੋਂ ਤੁਰੰਤ ਬਾਅਦ, ਅੰਦਰੋਂ ਸਾਰੇ ਲੋਕ ਬਾਹਰ ਭੱਜ ਗਏ। ਇਸ ਤੋਂ ਬਾਅਦ ਫਾਇਰ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ। ਫ਼ਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਜਾਣਕਾਰੀ ਦਿੰਦੇ ਹੋਏ ਬਾਰਾਦਰੀ ਪੁਲਿਸ ਸਟੇਸ਼ਨ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ ਡਿਫੈਂਸ ਕਲੋਨੀ ਵਿੱਚ ਸਥਿਤ ਐਨਸੀਸੀ ਅਫ਼ਸਰ ਮੈੱਸ ਵਿੱਚ ਅੱਗ ਲੱਗ ਗਈ। ਜਿਸਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਤੋਂ ਤੁਰੰਤ ਬਾਅਦ ਸਾਰੇ ਬਾਹਰ ਆ ਗਏ। ਇਸ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਪਰ ਅੰਦਰ ਅਤੇ ਬਾਹਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
(For more news apart from Massive fire breaks out in NCC Officers' Mess in Defence Colony, Jalandhar News in Punjabi, stay tuned to Rozana Spokesman)