19 ਤਹਿਸੀਲਦਾਰਾਂ ਅਤੇ 18 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
Published : Jun 8, 2018, 3:15 pm IST
Updated : Jun 8, 2018, 3:15 pm IST
SHARE ARTICLE
19 Tehsildars and 18 Naib Tehsildars
19 Tehsildars and 18 Naib Tehsildars

3 ਤਹਿਸੀਲਦਾਰਾਂ ਨੂੰ ਜ਼ਿਲ੍ਹਾ ਮਾਲ ਅਫ਼ਸਰ ਵਜੋਂ ਤਰੱਕੀ

ਚੰਡੀਗੜ੍ਹ, 7 ਜੂਨ (ਸਸਸ): ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਮਾਲ ਵਿਭਾਗ ਨੇ 19 ਤਹਿਸੀਲਦਾਰਾਂ ਅਤੇ 18 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਕੀਤੀਆਂ ਹਨ। ਇਸ ਦੇ ਨਾਲ ਹੀ 3 ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਮਾਲ ਅਫ਼ਸਰ ਵਜੋਂ ਤਰੱਕੀ ਦਿਤੀ ਹੈ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦਸਿਆ ਕਿ ਤਹਿਸੀਲਦਾਰ ਸੰਜੀਵ ਕੁਮਾਰ ਨੂੰ ਪਟਿਆਲਾ ਤੋਂ ਬਦਲ ਕੇ ਮੁਹਾਲੀ, ਪ੍ਰਵੀਨ ਕੁਮਾਰ ਨੂੰ ਡੇਰਾਬੱਸੀ ਤੋਂ ਪਟਿਆਲਾ, ਨਵਪ੍ਰੀਤ ਸਿੰਘ ਸ਼ੇਰਗਿੱਲ ਨੂੰ ਨਵਾਂ ਸ਼ਹਿਰ ਤੋਂ ਡੇਰਾਬੱਸੀ, ਜਸਪਾਲ ਸਿੰਘ ਬਰਾੜ ਨੂੰ ਮੁਹਾਲੀ ਤੋਂ ਅਜਨਾਲਾ, ਅਦਿਤਿਆ ਗੁਪਤਾ ਨੂੰ ਟੀ.ਓ.ਐਸ.ਡੀ. ਜਲੰਧਰ ਤੋਂ ਨਵਾਂ ਸ਼ਹਿਰ, ਰਮਨਦੀਪ ਕੌਰ ਨੂੰ ਧਰਮਕੋਟ ਤੋਂ ਵਿਜੀਲੈਂਸ ਸੈੱਲ ਅਤੇ ਵਾਧੂ ਚਾਰਜ ਲੇਬਰ ਕਮਿਸ਼ਨਰ, ਪਵਨ ਕੁਮਾਰ ਨੂੰ ਗੁਰੂ ਹਰਸਹਾਏ ਤੋਂ ਧਰਮਕੋਟ, ਪਰਮਿੰਦਰ ਸਿੰਘ ਨੂੰ ਲੇਬਰ ਕਮਿਸ਼ਨਰ ਤੋਂ ਬਦਲ ਕੇ ਪਾਇਲ,

ਕਰਨ ਗੁਪਤਾ ਨੂੰ ਸੰਗਰੂਰ ਤੋਂ ਖੰਨਾ, ਭੁਪਿੰਦਰ ਸਿੰਘ-2 ਨੂੰ ਨਿਹਾਲ ਸਿੰਘ ਵਾਲਾ ਤੋਂ ਰਾਏਕੋਟ, ਸੁਸ਼ੀਲ ਕੁਮਾਰ ਸ਼ਰਮਾ ਨੂੰ ਜਲਾਲਾਬਾਦ ਤੋਂ ਚਮਕੌਰ ਸਾਹਿਬ, ਸੰਧੂਰਾ ਸਿੰਘ ਨੂੰ ਸਰਦੂਲਗੜ੍ਹ ਤੋਂ ਕੋਟਕਪੁਰਾ, ਸੁਖਰਾਜ ਸਿੰਘ ਢਿੱਲੋਂ ਨੂੰ ਤਲਵੰਡੀ ਸਾਬੋ ਤੋਂ ਜੈਤੋ, ਗੁਰਜਿੰਦਰ ਸਿੰਘ ਨੂੰ ਚਮਕੌਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ, ਹਰਬੰਸ ਸਿੰਘ ਨੂੰ ਪਾਤੜਾਂ ਤੋਂ ਮਲੋਟ, ਮਨਜੀਤ ਸਿੰਘ ਭੰਡਾਰੀ ਨੂੰ ਮਲੋਟ ਤੋਂ ਪਾਤੜਾਂ, ਸੁਖਪਿੰਦਰ ਕੌਰ ਨੂੰ ਪਾਇਲ ਤੋਂ ਮੋਰਿੰਡਾ, ਹਰਜੀਤ ਸਿੰਘ ਨੂੰ ਕੋਟਕਪੁਰਾ ਤੋਂ ਸੁਨਾਮ ਅਤੇ ਰਵਿੰਦਰ ਕੁਮਾਰ ਬਾਂਸਲ ਨੂੰ ਫਤਹਿਗੜ੍ਹ ਸਾਹਿਬ ਤੋਂ ਨਿਹਾਲ ਸਿੰਘ ਵਾਲਾ ਵਿਖੇ ਲਾਇਆ ਗਿਆ ਹੈ। 

ਉਧਰ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਗਲਾ ਨੂੰ ਲੱਖੇਵਾਲੀ ਤੋਂ ਤਲਵੰਡੀ ਸਾਬੋ, ਪ੍ਰਵੀਨ ਕੁਮਾਰ ਨੂੰ ਬੁਢਲਾਡਾ ਤੋਂ ਮੋਗਾ, ਸੁਰਿੰਦਰ ਕੁਮਾਰ ਨੂੰ ਮੋਗਾ ਤੋਂ ਬੁਢਲਾਡਾ, ਪਰਮਜੀਤ ਸਿੰਘ ਨੂੰ ਗਮਾਡਾ ਮੋਹਾਲੀ ਤੋਂ ਜ਼ੀਰਕਪੁਰ, ਸੁਖਵਿੰਦਰਪਾਲ ਨੂੰ ਦੂਧਨ ਸਾਧਾ ਤੋਂ ਡੇਰਾ ਬੱਸੀ, ਕਰਮਜੀਤ ਸਿੰਘ ਨੂੰ ਡੇਰਾ ਬੱਸੀ ਤੋਂ ਦੂਧਨ ਸਾਧਾ, ਚੰਦਰ ਮੋਹਨ ਨੂੰ ਚੋਹਲਾ ਸਾਹਿਬ ਤੋਂ ਸੁਲਤਾਨਪੁਰ ਲੋਧੀ, ਸੁਖਵੀਰ ਕੌਰ ਨੂੰ ਸੁਲਤਾਨਪੁਰ ਲੋਧੀ ਤੋਂ ਚੋਹਲਾ ਸਾਹਿਬ, ਪਵਨ ਕੁਮਾਰ ਨੂੰ ਮਾਹਿਲਪੁਰ ਤੋਂ ਭੁਲੱਥ, ਗੁਰਸੇਵਕ ਚੰਦ ਨੂੰ ਭੁਲੱਥ ਤੋਂ ਨਕੋਦਰ,

ਰਾਮ ਚੰਦ ਨੂੰ ਨਕੋਦਰ ਤੋਂ ਮਾਹਿਲਪੁਰ, ਜਨਕ ਰਾਜ ਨੂੰ ਰਮਦਾਸ ਤੋਂ ਡੇਰਾ ਬਾਬਾ ਨਾਨਕ, ਬਖਸ਼ੀਸ ਸਿੰਘ ਨੂੰ ਡੇਰਾ ਬਾਬਾ ਨਾਨਕ ਤੋਂ ਰਮਦਾਸ, ਗੋਪਾਲ ਸ਼ਰਮਾ ਨੂੰ ਧਾਰ ਕਲਾਂ ਤੋਂ ਦੀਨਾਨਗਰ, ਹਰਨੇਕ ਸਿੰਘ ਨੂੰ ਰਾਜਪੁਰਾ, ਗੁਰਮੀਤ ਸਿੰਘ ਮਿਚਰਾ ਨੂੰ ਰਾਜਪੁਰਾ ਤੋਂ ਖਨੌਰੀ, ਕੇ.ਕੇ. ਮਿੱਤਲ ਨੂੰ ਅਹਿਮਦਗੜ੍ਹ ਤੋਂ ਸੰਗਰੂਰ ਅਤੇ ਸੰਦੀਪ ਕੁਮਾਰ ਨੂੰ ਸੰਗਰੂਰ ਤੋਂ ਅਹਿਮਦਗੜ੍ਹ ਲਾਇਆ ਹੈ। 

ਉਨ੍ਹਾਂ ਦਸਿਆ ਕਿ ਜਿਨ੍ਹਾਂ 3 ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਮਾਲ ਅਫਸਰ ਲਾਇਆ ਗਿਆ ਹੈ ਉਨ੍ਹਾਂ ਵਿਚ ਰਾਜੀਵ ਪਾਲ ਨੂੰ ਮੋਗਾ, ਵਿਪਨ ਭੰਡਾਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਵੰਤ ਸਿੰਘ ਨੂੰ ਗੁਰਦਾਸਪੁਰ ਵਿਖੇ ਤੈਨਾਤ ਕੀਤਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement