
ਪੰਜਾਬ ਦੇ ਸੰਗਰੂਰ ਵਿਚ ਬੋਰਵੇਲ ਵਿਚ ਡਿੱਗੇ 2 ਸਾਲ ਦੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।
ਸੰਗਰੂਰ: ਪੰਜਾਬ ਦੇ ਸੰਗਰੂਰ ਵਿਚ ਬੋਰਵੇਲ ਵਿਚ ਡਿੱਗੇ 2 ਸਾਲ ਦੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਪੂਰੀ ਰਾਤ ਐਨਡੀਆਰਐਫ ਦੀ ਟੀਮ ਬੱਚੇ ਨੂੰ ਕੱਢਣ ਵਿਚ ਲੱਗੀ ਹੋਈ। ਮੌਕੇ 'ਤੇ ਐਨਡੀਆਰਐਫ ਦੀ ਟੀਮ ਤੋਂ ਇਲਾਵਾ ਪ੍ਰਬੰਧਕੀ ਅਧਿਕਾਰੀ ਅਤੇ ਪੰਜਾਬ ਪੁਲਿਸ ਵੀ ਜੁਟੀ ਹੋਈ ਹੈ। ਦੱਸ ਦਈਏ ਕਿ ਸ਼ਨੀਵਾਰ ਸਵੇਰੇ ਪੰਜ ਕੁ ਵਜੇ ਫ਼ਤਹਿਵੀਰ ਦਾ ਸਿਰ ਹਿੱਲਣ ਦੀਆਂ ਤਸਵੀਰਾਂ ਨਜ਼ਰ ਆਈਆਂ ਹਨ।
2 year old kid dropped in Borewell Punjab
ਪਿੰਡ ਭਗਵਾਨਪੁਰਾ ਦਾ ਫ਼ਤਹਿਵੀਰ ਪਿਛਲੇ 40 ਘੰਟਿਆਂ ਤੋਂ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਹਾਲੇ ਤਕ ਉਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿ ਵੱਲੋਂ ਸਿਰ ਹਿਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਹੈ ਫ਼ਤਹਿ ਦੇ ਸਾਹ ਹਾਲੇ ਵੀ ਜਾਰੀ ਹਨ।
2 year old kid dropped in Borewell Punjab
ਪਰ ਬੱਚਾ ਹਾਲੇ ਵੀ ਜ਼ਿੰਦਗੀ ਲਈ ਜੂਝ ਰਿਹਾ ਹੈ। 40 ਘੰਟੇ ਬਾਅਦ ਵੀ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ ਪਰ ਕਿਸੇ ਮਸ਼ੀਨ ਦੀ ਵਰਤੋਂ ਨਾ ਹੋ ਸਕਣ 'ਤੇ ਬਚਾਅ ਕਾਰਜ ਵਿੱਚ ਦੇਰੀ ਹੁੰਦੀ ਨਜ਼ਰ ਆ ਰਹੀ ਹੈ। 150 ਫੁੱਟ ਡੂੰਘੇ ਬੋਰ ਦੇ ਬਰਾਬਰ ਤਕਰੀਬਨ 80 ਤੋਂ 90 ਫੁੱਟ ਤਕ ਦਾ ਬੋਰ ਹੇਠਾਂ ਉੱਤਰਨ ਲਈ ਪੁੱਟਿਆ ਜਾ ਚੁੱਕਾ ਹੈ।