
ਪੰਜਾਬ ਮਾਲ ਵਿਭਾਗ ਦੇ 10 ਸੀਨੀਅਰ ਸਹਾਇਕਾਂ ਨੂੰ ਨਾਇਬ ਤਹਿਸੀਲਦਾਰਾਂ ਵਜੋਂ ਤਰੱਕੀ ਮਿਲੀ ਹੈ
ਚੰਡੀਗੜ੍ਹ, 7 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਮਾਲ ਵਿਭਾਗ ਦੇ 10 ਸੀਨੀਅਰ ਸਹਾਇਕਾਂ ਨੂੰ ਨਾਇਬ ਤਹਿਸੀਲਦਾਰਾਂ ਵਜੋਂ ਤਰੱਕੀ ਮਿਲੀ ਹੈ। ਇਹ ਉਹ ਸੀਨੀਅਰ ਸਹਾਇਕ ਹਨ, ਜਿਨ੍ਹਾਂ ਨਾਇਬ ਤਹਿਸੀਲਦਾਰਾਂ ਦੀ ਵਿਭਾਗ ਪ੍ਰੀਖਿਆ ਪਾਸ ਕੀਤੀ ਹੈ। ਮਾਲ ਵਿਭਾਗ ਵਲੋਂ ਜਾਰੀ ਇਨ੍ਹਾਂ ਸਹਾਇਕਾਂ ਦੀ ਤਰੱਕੀ ਦੇ ਹੁਕਮਾਂ ਬਾਅਦ ਇਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਤੈਨਾਤ ਵੀ ਕਰ ਦਿਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਵਿਚ ਰਿੱਤੂ ਕਪੂਰ ਨੂੰ ਐਸ.ਵਾਈ.ਐਲ. ਰਾਜਪੁਰਾ, ਜੈ ਅਮਨਦੀਪ ਗੋਇਲ ਨੂੰ ਆਗਰੇਰੀਅਨ ਫ਼ਰੀਦਕੋਟ, ਰਾਮ ਲਾਲ ਨੂੰ ਤਰੇਨੇਜ਼ ਸਰਕਲ ਪਟਿਆਲਾ, ਮਨਜੀਤ ਸਿੰਘ ਨੂੰ ਆਗਰੇਰੀਅਨ ਬਰਨਾਲਾ, ਮੁਕੇਸ਼ ਕੁਮਾਰ ਨੂੰ ਲੋਹੀਆਂ, ਲਖਵਿੰਦਰ ਸਿੰਘ ਨੂੰ ਨੌਡਲ ਅਫ਼ਸਰ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਜਲੰਧਰ, ਇੰਦਰ ਕੁਮਾਰ ਨੂੰ ਆਗਰੇਰੀਅਨ ਪਟਿਆਲਾ, ਅਵਤਾਰ ਿਸੰਘ ਨੂੰ ਤਪਾ, ਗੁਰਵਿੰਦਰ ਸਿੰਘ ਨੂੰ ਬਾਘਾ ਪੁਰਾਣਾ ਅਤੇ ਰਾਜੀਵ ਕੁਮਾਰ ਨੂੰ ਬੰਜਰ ਤੋੜ (ਪਟਿਆਲਾ) ਵਿਖੇ ਨਾਇਬ ਤਹਿਸੀਲਦਾਰ ਲਾਇਆ ਗਿਆ ਹੈ।