
ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਉਤੇ ਪੈਂਦੇ ਕਸਬਾ ਕਾਲਾ ਬੱਕਰਾ ਦੇ
ਜਲੰਧਰ/ਕਿਸ਼ਨਗੜ੍ਹ, 7 ਜੂਨ (ਲਖਵਿੰਦਰ ਸਿੰਘ ਲੱਕੀ/ਜਸਪਾਲ ਸਿੰਘ ਦੋਲੀਕੇ): ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਉਤੇ ਪੈਂਦੇ ਕਸਬਾ ਕਾਲਾ ਬੱਕਰਾ ਦੇ ਇਲਾਕੇ ਵਿਚ ਬਹੁਤੇ ਪਿੰਡਾਂ ਵਿਚੋਂ ਜਿੱਥੇ ਪਹਿਲਾਂ ਤੋਂ ਹੀ ਹੋਰ ਨਸ਼ਿਆਂ ਦੇ ਨਾਲ ਸ਼ਰਾਬ ਦੀ ਦੂਸਰੇ ਸੂਬਿਆਂ ਤੋਂ ਲਿਆ ਕੇ ਤਸਕਰੀ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਪੁਲਿਸ ਹੱਥ ਲੱਗਦੀ ਵੀ ਰਹਿੰਦੀ ਹੈ।
ਉਸ ਦੇ ਨਾਲ ਵਧੀਆ ਕਿਸਮ ਦੀ ਦਾਰੂ ਪੀਣ ਦੇ ਸ਼ੌਕੀਨ ਲੁਟੇਰਿਆਂ ਵਲੋਂ ਬੀਤੀ ਦੇਰ ਰਾਤ ਕਾਲਾ ਬੱਕਰਾ ਤੋਂ ਆਲਮਗੀਰ ਰੋਡ ਉਤੇ ਐਚ.ਪੀ.ਗੈਸ ਏਜੰਸੀ ਦੇ ਨਾਲ ਠੇਕੇ ਤੋਂ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ 38 ਪੇਟੀਆਂ ਸ਼ਰਾਬ (ਬਲੈਡਡ ਪਰਾਈਡ, ਰਾਉਸ ਸਟੈਗ) ਆਦਿ ਲੁੱਟ ਕੇ ਫ਼ਰਾਰ ਹੋਣ ਜਾਣ ਦਾ ਸਮਾਚਾਰ ਹੈ ।.
ਲੁਟੇਰੇ ਜੋ ਕੈਮਰੇ ਦੀ ਫੁਟੇਜ਼ ਮੁਤਾਬਕ ਅਸਟੀਮ ਕਾਰ ਵਿਚ ਦੋ ਵਿਅਕਤੀ ਮੂੰਹ ਢੱਕੇ ਹੋਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਸਬੰਧੀ ਭੋਗਪੁਰ ਥਾਣੇ ਅਧੀਨ ਆਉਂਦੀ ਪੁਲਿਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦਸਿਆ ਹੈ ਕਿ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਕੇ ਤਫ਼ਦੀਸ਼ ਸ਼ੁਰੂ ਕਰ ਦਿਤੀ ਹੈ।