
ਅੰਮ੍ਰਿਤਸਰ ਜਿੰਮ ਟ੍ਰੇਨਰਾਂ ਨੇ ਸਰਕਾਰ ਵਿਰੁੱਧ ਕੱਢੀ ਭੜਾਸ
ਅੰਮ੍ਰਿਤਸਰ: ਅੱਜ ਤਰੀਕ 8 ਜਿਸ ਵਿੱਚ ਸਰਕਾਰ ਵਲੋਂ ਧਾਰਮਿਕ ਅਸਥਾਨ, ਮੰਦਿਰ, ਹੋਟਲ ,ਰੈਸਟੋਰੈਂਟ ਖੋਲਣ ਦੀ ਗੱਲ ਕਿੱਤੀ ਜਿਸ ਨਾਲ ਕਾਫੀ ਖੁਸ਼ੀ ਦਾ ਮਹੌਲ ਬਣਇਆ ਹੋਇਆ ਹੈ ਪਰ ਉਸ ਦੇ ਨਾਲ ਹੀ ਜਿਮ ਮਾਲਕਾ ਵਲੋਂ ਸਰਕਾਰ ਖਿਲਾਫ ਰੋਸ ਜਤਾਇਆ ਓਹਨਾ ਦਸਿਆ ਕੇ ਸਰਕਾਰ ਨੇ ਆਪਣੇ ਫਾਇਦੇ ਲਈ ਠੇਕੇ ਤਾ ਖੋਲ ਲਏ ਜਿਸ ਨਾਲ ਸਰਕਾਰ ਨੂੰ ਆਮਦਨ ਹੋਣੀ ਹੈ।
Amritsar
ਪਰ ਜਿਮ ਹਜੇ ਵੀ ਬੰਦ ਹਨ। ਇਕ ਜਿੰਮ ਵਿੱਚ 20 ਤੋਂ 30 ਟ੍ਰੇਨਰ ਕੰਮ ਕਰਦੇ ਨੇ ਟ੍ਰੇਨਰ ਦਾ ਕਹਿਣਾ ਹੈ ਕੇ ਉਹ ਆਪਣੇ ਘਰ ਦਾ ਖਰਚਾ ਜਿਮ ਤੋਂ ਹੀ ਕਰਦੇ ਨੇ ਪਰ ਸਰਕਾਰ ਜਿਮ ਖੋਲਣ ਦੀ ਇਜਾਜਤ ਨਹੀਂ ਦੇ ਰਹੀ। ਸਰਕਾਰ ਨਸ਼ੇ ਨੂੰ ਪਹਿਲ ਦੇ ਅਧਾਰ ਤੇ ਰੱਖ ਕੇ ਠੇਕੇ ਤਾ ਖੋਲ ਦਿੱਤੇ ਪਰ ਲੋਕਾਂ ਦੀ ਸਿਹਤ ਵਲ ਕੋਈ ਧਿਆਨ ਨਹੀਂ ਟ੍ਰੇਨਰ ਨੇ ਦਸਿਆ ਕੇ ਕੋਰੋਨਾ ਨਾਲ ਜੇਕਰ ਲੜਨਾ ਹੈ ਤਾ ਤੰਦਰੁਸਤ ਸਿਹਤ ਜਰੂਰੀ ਹੈ।
Gym Owner
ਜਿਮ ਕਰਨ ਨਾਲ ਸਰੀਰ ਵਿੱਚ ਬਿਮਾਰੀਆ ਨਾਲ ਲੜਨ ਦੀ ਤਾਕਤ ਆਉਂਦੀ ਏ ਪਰ ਸਰਕਾਰ ਹਜੇ ਵੀ ਨਸ਼ਾ ਪ੍ਰਮੋਟ ਕਰ ਰਹੀ ਹੈ। ਜਿਮ ਟ੍ਰੇਨਰ ਤੇ ਜਿਮ ਦੇ ਮਾਲਕ ਨੇ ਸਰਕਾਰ ਨੂੰ ਲਾਹਣਤ ਦਿੰਦੇ ਹੋਏ ਕਿਹਾ ਕੇ ਜੇਕਰ ਇਸ ਤਰਾਂ ਹੈ ਚਲਦਾ ਰਿਹਾ ਤਾ ਅਸੀਂ ਹੋਰ ਜ਼ਿਆਦਾ ਧਰਨੇ ਲਗਾਵਾਗੇ। ਜਿਮ ਦੇ ਮਾਲਕ ਨੇ ਦਸਿਆ ਕਿ ਉਹ 30 ਸਾਲਾਂ ਤੋਂ ਡੋਨ ਨਾਮ ਦੀ ਜਿਮ ਚਲਾ ਰਹੇ ਹਨ। ਪਰ ਸਰਕਾਰ ਦੀਆਂ ਨੀਤੀਆਂ ਜਿਮ ਦੇ ਬਿਲਕੁੱਲ ਖਿਲਾਫ ਹਨ ਕਿਉਂ ਕਿ ਜਿਮ ਖੋਲ੍ਹਣ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੈ।
Trainer
ਹਰ ਜਿਮ ਵਿਚ 25 ਤੋਂ 30 ਮੈਂਬਰ ਹਨ ਜੋ ਕਿ ਜਿਮ ਵਿਚ ਕੰਮ ਕਰਦੇ ਹਨ ਤੇ ਜੇ ਉਹਨਾਂ ਦੇ ਪਰਿਵਾਰ ਨੂੰ ਜੋੜਿਆ ਜਾਵੇ ਤਾਂ ਲਗਭਗ 250 ਬੰਦੇ ਬਣ ਜਾਂਦੇ ਹਨ। ਅੰਮ੍ਰਿਤਸਰ ਵਿਚ ਹੀ 100 ਤੋਂ ਉਪਰ ਜਿਮ ਹਨ, ਇਹਨਾਂ ਜਿਮ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਕੰਮ ਬਿਲਕੁੱਲ ਰੁਕ ਗਿਆ ਹੈ ਉਹ ਹੁਣ ਕਿੱਥੇ ਜਾਣ। ਉਹਨਾਂ ਨੂੰ ਉਮੀਦ ਸੀ ਕਿ ਲਾਕਡਾਊਨ ਤੋਂ ਬਾਅਦ ਥੋੜੇ ਦਿਨਾਂ ਵਿਚ ਜਿਮ ਖੋਲ੍ਹ ਦਿੱਤੇ ਜਾਣਗੇ ਪਰ ਸਰਕਾਰ ਨੂੰ ਇਸ ਪ੍ਰਤੀ ਕੋਈ ਸੁਚੇਚਤਾ ਨਹੀਂ ਹੈ।
People
ਉਹਨਾਂ ਦਸਿਆ ਕਿ ਜਿਮ ਲਗਾਉਣ ਨਾਲ ਹੀ ਲੋਕਾਂ ਦੀ ਸਿਹਤ ਠੀਕ ਰਹਿੰਦੀ ਹੈ ਤੇ ਜਿਮ ਚੋਂ ਨਿਕਲ ਕੇ ਹੀ ਨੌਜਵਾਨ ਮੈਡਲ ਜਿੱਤਦੇ ਹਨ। ਜੇ ਜਿਮ ਨਾ ਖੋਲ੍ਹੇ ਗਏ ਤਾਂ ਲੋਕ ਸ਼ਾਂਤਮਈ ਢੰਗ ਨੂੰ ਛੱਡ ਕੇ ਸੜਕਾਂ ਤੇ ਵੀ ਉਤਰ ਸਕਦੇ ਹਨ। ਉੱਥੇ ਹੀ ਜਿਮ ਟ੍ਰੇਨਰ ਦਾ ਕਹਿਣਾ ਹੈ ਕਿ ਸਰਕਾਰ ਨੇ ਠੇਕੇ ਤਾਂ ਖੋਲ੍ਹ ਦਿੱਤੇ ਹਨ ਪਰ ਜਿਮ ਨਹੀਂ ਖੋਲ੍ਹੇ।
People
ਠੇਕਿਆਂ ਤੋਂ ਸਰਕਾਰ ਨੂੰ ਵੱਡੀ ਗਿਣਤੀ ਵਿਚ ਮੁਨਾਫਾ ਹੋ ਰਿਹਾ ਹੈ ਇਸ ਲਈ ਉਹਨਾਂ ਨੇ ਠੇਕੇ ਖੋਲ੍ਹੇ ਹਨ ਪਰ ਜਿਮ ਨਾਲ ਉਹਨਾਂ ਦਾ ਪਰਿਵਾਰ ਪਲਦਾ ਹੈ ਉਹਨਾਂ ਦੀ ਕਮਾਈ ਹੀ ਇੱਥੋਂ ਹੈ ਤੇ ਜਿਮ ਲਗਾਉਣ ਨਾਲ ਹੀ ਉਹਨਾਂ ਦੀ ਸਿਹਤ ਬਣਦੀ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਨੇ ਸਭ ਤੋਂ ਪਹਿਲਾਂ ਜਿਮ ਹੀ ਖੋਲ੍ਹੇ ਹਨ ਪਰ ਪੰਜਾਬ ਸਰਕਾਰ ਨੇ ਅਜੇ ਤਕ ਜਿਮ ਖੋਲ੍ਹਣ ਦਾ ਐਲਾਨ ਨਹੀਂ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।