
ਲੁਧਿਆਣਾ ਕੇਂਦਰੀ ਜੇਲ ਪੁਲਿਸ ਦੇ ਸਹਾਇਕ ਸੁਪਰਡੈਂਟ ਭੁਪਿੰਦਰ ਸਿੰਘ ਨੇ ਅਪਣੀ ਪੁਲਿਸ ਟੀਮ ਨਾਲ ਜੇਲ ਦੀ
ਲੁਧਿਆਣਾ, 7 ਜੂਨ (ਕਿਰਨਵੀਰ ਸਿੰਘ ਮਾਂਗਟ): ਲੁਧਿਆਣਾ ਕੇਂਦਰੀ ਜੇਲ ਪੁਲਿਸ ਦੇ ਸਹਾਇਕ ਸੁਪਰਡੈਂਟ ਭੁਪਿੰਦਰ ਸਿੰਘ ਨੇ ਅਪਣੀ ਪੁਲਿਸ ਟੀਮ ਨਾਲ ਜੇਲ ਦੀ ਅਚਨਚੇਤ ਤਲਾਸ਼ੀ ਕੀਤੀ ਤਾਂ ਪੁਲਿਸ ਨੇ 6 ਹਵਾਲਾਤੀਆਂ ਅਤੇ 1 ਕੈਦੀ ਤੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਪੁਲਿਸ ਨੇ ਅਲੱਗ ਅਲੱਗ ਕੰਪਨੀ ਦੇ 7 ਮੋਬਾਈਲ ਫ਼ੋਨ ਅਤੇ ਇਨ੍ਹਾਂ ਦੋਸ਼ੀਆਂ ਤੋਂ 500 ਰੁਪਏ ਦੀ ਨਕਦੀ ਬਰਾਮਦ ਕਰ ਦੋਸ਼ੀ ਹਵਾਲਾਤੀ ਜਸਵੀਰ ਸਿੰਘ, ਸਾਵੰਤ ਸ਼ਰਮਾਂ,
ਨਵਦੀਪ ਸਿੰਘ, ਮੁਨੀਸ਼ ਕੁਮਾਰ, ਜਸਪ੍ਰੀਤ ਸਿੰਘ ਅਤੇ ਕੈਦੀ ਰਮੇਸ਼ ਕੁਮਾਰ ਦੀ ਸ਼ਿਕਾਇਤ ਥਾਣਾ ਡਵੀਜਨ 7 ਦੀ ਪੁਲਿਸ ਨੂੰ ਦਿਤੀ ਗਈ। ਥਾਣਾ ਡਵੀਜਨ 7 ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਤੇ ਦੋਸ਼ੀ ਹਵਾਲਾਤੀ ਅਤੇ ਕੈਦੀ ਦੇ ਵਿਰੁਧ ਜੇਲ ਵਿਚ ਮੋਬਾਈਲ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ।