
ਖੰਨਾ ਦੇ ਲੁਧਿਆਣਾ ਸਥਿਤ ਓਸਵਾਲ ਹਸਪਤਾਲ ਵਿਚ ਕੰਮ ਕਰਦੇ ਕੋਰੋਨਾ ਪਾਜ਼ੇਟਿਵ ਡਾਕਟਰ ਦੇ ਸੰਪਰਕ
ਖੰਨਾਂ 7 ਜੂਨ (ਪਪ): ਖੰਨਾ ਦੇ ਲੁਧਿਆਣਾ ਸਥਿਤ ਓਸਵਾਲ ਹਸਪਤਾਲ ਵਿਚ ਕੰਮ ਕਰਦੇ ਕੋਰੋਨਾ ਪਾਜ਼ੇਟਿਵ ਡਾਕਟਰ ਦੇ ਸੰਪਰਕ ਵਿਚ ਆਉਣ ਵਾਲੇ ਇਕ 44 ਸਾਲਾਂ ਦੇ ਮਰੀਜ਼ ਅਤੇ ਉਸਦੀ 40 ਸਾਲਾ ਭੈਣ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਖ਼ਬਰ ਹੈ। ਇਹ ਵਿਅਕਤੀ ਖੰਨਾ ਦੀ ਕਬਜ਼ਾ ਫੈਕਟਰੀ ਇਲਾਕੇ ਦਾ ਰਹਿਣ ਵਾਲਾ ਹੈ। ਉਸਦੀ ਭੈਣ ਅੰਬਾਲਾ ਦੀ ਰਹਿਣ ਵਾਲੀ ਹੈ। ਖੰਨਾ ਦੇ ਐਸ ਐਮ ਓ ਡਾ. ਰਾਜਿੰਦਰ ਗੁਲਾਟੀ ਨੇ ਦਸਿਆ ਕਿ ਦੋਵਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਇਕਾਂਤਵਾਸ ਕਰ ਕੇ ਸੈਂਪਲ ਲਏ ਜ਼ਾ ਰਹੇ ਹਨ।