ਬਨਵਾਰੀ ਲਾਲ ਪ੍ਰੋਹਿਤ : 'ਪਾਕਿਸਤਾਨ ਉੱਤੇ 1-2 ਵਾਰ ਸਰਜੀਕਲ ਸਟਰਾਇਕ ਹੋਵੇ'
Published : Jun 8, 2023, 3:02 pm IST
Updated : Jun 8, 2023, 3:02 pm IST
SHARE ARTICLE
photo
photo

ਇਸ ਵਿਚ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦਾ ਪੂਰਾ ਹੱਥ ਹੈ।’’

 

ਚੰਡੀਗੜ੍ਹ - ਸਰਹੱਦੀ ਇਲਾਕਿਆਂ ਦਾ ਇਸ ਵੇਲੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੌਰਾ ਕਰ ਰਹੇ ਹਨ। ਅੱਜ ਅੰਮ੍ਰਿਤਸਰ ਵਿਖੇ ਦੌਰੇ ਦੌਰਾਨ ਗਰਵਨਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ਬਾਰਡਰ ਦੇ 10 ਕਿਲੋਮੀਟਰ ਦੇ ਘੇਰੇ ’ਚ ਸੁਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ, ਲੋਕ ਐਂਟੀ ਸੋਸ਼ਲ ਐਲੀਮੈਂਟਸ ਦੀ ਜਾਣਕਾਰੀ ਦੇ ਰਹੇ ਹਨ। 

ਉਨ੍ਹਾਂ ਕਿਹਾ ਕਿ, ਪੂਰੇ ਬਾਰਡਰ ’ਤੇ ਸੀਸੀਟੀਵੀ ਕੈਮਰੇ ਲਗਾਉਣ ਜਾ ਰਹੇ ਹਾਂ। ਪਾਕਿਸਤਾਨ ਸਾਡੀ ਅਗਲੀ ਪੀੜ੍ਹੀ ਨੂੰ ਨਸ਼ੇ ਦਾ ਆਦੀ ਬਣਾ ਰਿਹਾ ਹੈ। ਸਕੂਲਾਂ ਤੱਕ ਵੀ ਨਸ਼ਾ ਪਹੁੰਚ ਚੁੱਕਿਆ ਹੈ। ਗਵਰਨਰ ਨੇ ਕਿਹਾ ਕਿ, ਸਾਰੀਆਂ ਏਜੰਸੀਆਂ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ, ਇਸ ਵਾਰ ਮੈਂ ਦੌਰੇ ਤੋਂ ਸੰਤੁਸ਼ਟ ਹਾਂ।

ਗਵਰਨਰ ਨੇ ਕਿਹਾ ਕਿ, ਡਰੋਨ ਦੀ ਐਕਟੀਵਿਟੀ ਲਗਾਤਾਰ ਹੋ ਰਹੀ ਹੈ ਅਤੇ ਸਾਡੇ ਦੇਸ਼ ਉੱਪਰ ਪਾਕਿਸਤਾਨ ਹਿਡਨ ਵਾਰ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਰਾਜਪਾਲ ਨੇ ਕਿਹਾ ਕਿ ਡਰੌਨ ਨੂੰ ਰੋਕਣ ਲਈ ਸੌ ਫੀਸਦ ਫ਼ੁਲ-ਪਰੂਫ਼ ਸਿਸਟਮ ਲਾਉਣਾ ਅਜੇ ਸੰਭਵ ਨਹੀਂ ਹੈ। ਪਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਖੋਜ ਕਾਰਜ ਜਾਰੀ ਹਨ, ਅਗਲੇ ਇੱਕ ਦੋ ਸਾਲਾਂ ਵਿਚ ਇਹ ਸੰਭਵ ਹੋ ਸਕਦਾ ਹੈ।

‘‘ਇੰਨੇ ਡਰੌਨ ਸੁੱਟਣ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤੀ ਵਿਚ ਆ ਰਹੇ ਹਨ। ਇਸ ਵਿਚ ਕਿਸੇ ਨਿੱਜੀ ਜਾਂ ਇੱਕ ਗੈਂਗ ਦਾ ਹੱਥ ਨਹੀਂ ਹੈ। ਇਸ ਵਿਚ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦਾ ਪੂਰਾ ਹੱਥ ਹੈ।’’

‘‘ਅਸੀਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਰਹੇ ਹਾਂ, ਪਰ ਪਾਕਿਸਤਾਨ ਨਸ਼ੇ ਰਾਹੀਂ ਸਾਡੀ ਨਵੀਂ ਪੀੜ੍ਹੀ ਨੂੰ ਬਰਬਾਦ ਕਰਨ ਲੱਗਿਆ ਹੋਇਆ ਹੈ। ਹਾਲਾਤ ਇਹ ਹਨ ਕਿ ਕਈ ਥਾਂਵਾਂ ਉੱਤੇ ਸ਼ਿਕਾਇਤ ਆ ਰਹੀ ਹੈ ਕਿ 8-9ਵੀਂ ਜਮਾਤ ਦੇ ਬੱਚੇ ਨਸ਼ੇ ਕਰਨ ਲਈ ਚੋਰੀ ਕਰਨ ਲੱਗ ਪਏ ਹਨ।’’

ਭਾਰਤ ਨੇ ਇਸ ਮਾਮਲੇ ਵਿਚ ਅਜੇ ਤੱਕ ਜਵਾਬੀ ਕਾਰਵਾਈ ਨਹੀਂ ਕੀਤੀ ਹੈ। ‘‘ਮੈਂ ਅਥਾਰਟੀ ਨਹੀਂ ਹਾਂ, ਪਰ ਮਨ ਵਿਚ ਆਉਂਦਾ ਹੈ ਕਿ ਇੱਕ-ਦੋ ਵਾਰ ਸਰਜੀਕਲ ਸਟਰਾਇਕ ਹੋਵੇ।’’

‘‘ਸਾਰੀਆਂ ਏਜੰਸੀਆਂ ਕਾਫ਼ੀ ਸਾਂਝੇਦਾਰੀ ਨਾਲ ਕੰਮ ਕਰ ਰਹੀਆਂ ਹਨ ਤੇ ਪੰਜਾਬ ਪੁਲਿਸ ਵੀ ਕਾਫ਼ੀ ਮੂਸਤੈਦੀ ਨਾਲ ਕੰਮ ਕਰ ਰਹੀ ਹੈ। ਮੈਂ ਇਨ੍ਹਾਂ ਨੂੰ ਸਲਾਹ ਦਿਤੀ ਹੈ ਕਿ ਪੰਜਾਬ ਪੁਲਿਸ ਦੂਜੇ ਜ਼ਿਲ੍ਹਿਆਂ ਦੇ ਜਵਾਨ ਅਤੇ ਬੀਐੱਸਐੱਫ਼ ਦੂਜੇ ਸੂਬਿਆਂ ਦੇ ਜਵਾਨ ਤੈਨਾਤ ਕਰੇ।’’

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement