ਵਿਆਹੁਤਾ ਵਿਅਕਤੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਿਆ ਫਾਹਾ, ਪ੍ਰੇਮਿਕਾ ਨੇ ਨਹਿਰ ‘ਚ ਸੁੱਟੀ ਲਾਸ਼
Published : Jun 8, 2023, 10:42 am IST
Updated : Jun 8, 2023, 10:42 am IST
SHARE ARTICLE
File Photo
File Photo

2 ਬੱਚਿਆਂ ਦਾ ਪਿਤਾ ਸੀ ਮ੍ਰਿਤਕ

 

ਖੰਨਾ: ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਚ ਰਹਿਣ ਵਾਲੀ ਇਕ ਡਾਂਸਰ ਨੇ ਅਪਣੇ ਭਰਾ ਅਤੇ ਦੋ ਦੋਸਤਾਂ ਨਾਲ ਮਿਲ ਕੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜਾਮ ਦਿਤਾ ਹੈ। ਦਰਅਸਲ ਜਦੋਂ ਡਾਂਸਰ ਦੇ ਵਿਆਹੁਤਾ ਪ੍ਰੇਮੀ ਨੇ ਉਸ ਦੇ ਘਰ ਫਾਹਾ ਲੈ ਲਿਆ ਤਾਂ ਡਾਂਸਰ ਨੇ ਅਪਣੇ ਭਰਾ ਅਤੇ ਦੋ ਦੋਸਤਾਂ ਨਾਲ ਮਿਲ ਕੇ ਸਬੂਤ ਮਿਟਾਉਣ ਦੇ ਮਕਸਦ ਨਾਲ ਉਸ ਦੀ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿਤੀ। ਇਹ ਘਟਨਾ 25 ਮਈ ਨੂੰ ਵਾਪਰੀ ਸੀ ਅਤੇ ਘਟਨਾ ਦੇ 12 ਦਿਨ ਬਾਅਦ ਬੁਧਵਾਰ ਨੂੰ ਇਸ ਦਾ ਸੱਚ ਸਾਹਮਣੇ ਆਇਆ।

ਇਹ ਵੀ ਪੜ੍ਹੋ: ਭਾਰਤੀ ਖੇਤਰ ਵਿਚ ਦਾਖ਼ਲ ਹੋਇਆ ਪਾਕਿਸਤਾਨੀ ਜਹਾਜ਼  

ਪੁਲਿਸ ਨੇ ਮ੍ਰਿਤਕ ਬਲਜਿੰਦਰ ਸਿੰਘ ਦੀ ਪਤਨੀ ਦੀ ਸ਼ਿਕਾਇਤ 'ਤੇ ਡਾਂਸਰ ਸਮੇਤ 4 ਲੋਕਾਂ ਵਿਰੁਧ ਖੁਦਕੁਸ਼ੀ ਲਈ ਉਕਸਾਉਣ ਅਤੇ ਸਬੂਤ ਮਿਟਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ 3 ਫਰਾਰ ਹਨ। ਕਥਿਤ ਦੋਸ਼ੀਆਂ ਦੀ ਪਛਾਣ ਰਮਨਦੀਪ ਕੌਰ, ਉਸ ਦਾ ਭਰਾ ਪਵਨਦੀਪ ਸਿੰਘ ਪਵਨ ਵਾਸੀ ਜੋਗੀ ਪੀਰ ਕਲੋਨੀ ਰਤਨਹੇੜੀ, ਰਵੀ ਵਾਸੀ ਮੰਡੇਰਾ ਥਾਣਾ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਕਾਲਾ ਵਾਸੀ ਰਤਨਹੇੜੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਕੈਨੇਡਾ ‘ਚ ਸੜਕਾਂ ‘ਤੇ ਉਤਰੇ ਵਿਦਿਆਰਥੀ, ਮਿਸੀਸਾਗਾ ਸ਼ਹਿਰ ਬਣਿਆ 'ਸਿੰਘੂ ਬਾਰਡਰ' 

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਕਾਜਲ ਵਾਸੀ ਰਾਏਪੁਰ ਮੰਡਲ ਥਾਣਾ ਸਦਰ ਪਟਿਆਲਾ ਨੇ ਦਸਿਆ ਕਿ ਉਸ ਦਾ ਵਿਆਹ ਸਾਲ 2017 ਵਿਚ ਬਲਜਿੰਦਰ ਸਿੰਘ ਉਰਫ ਹਨੀ ਨਾਲ ਹੋਇਆ ਸੀ। ਉਸ ਦੀ 4 ਸਾਲ ਦੀ ਬੇਟੀ ਅਤੇ 3 ਸਾਲ ਦਾ ਬੇਟਾ ਹੈ। ਉਸ ਦਾ ਪਤੀ ਬਲਜਿੰਦਰ ਸਿੰਘ ਰਮਨਦੀਪ ਕੌਰ ਨੂੰ ਪਿਆਰ ਕਰਦਾ ਸੀ। ਰਮਨਦੀਪ ਕੌਰ ਨੇ ਤਿੰਨ ਮਹੀਨਿਆਂ ਲਈ ਇਕ ਕੰਪਨੀ ਨਾਲ ਇਕਰਾਰਨਾਮਾ ਕੀਤਾ ਸੀ ਕਿ ਉਹ ਲਖਨਊ ਅਤੇ ਗੋਆ ਜਾ ਕੇ ਕੰਮ ਕਰੇਗੀ। ਉਸ ਦਾ ਪਤੀ ਰਮਨਦੀਪ ਕੌਰ ਨੂੰ ਰੋਕਦਾ ਸੀ, ਪਰ ਰਮਨਦੀਪ ਕੌਰ ਉਸ ਦੀ ਗੱਲ ਨਹੀਂ ਮੰਨੀ, ਜਿਸ ਕਾਰਨ 25 ਮਈ 2023 ਨੂੰ ਉਸ ਦੇ ਪਤੀ ਬਲਜਿੰਦਰ ਸਿੰਘ ਨੇ ਰਮਨਦੀਪ ਕੌਰ ਦੇ ਘਰ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਪਾਕਿਸਤਾਨੀ ਡਰੋਨ ਬਰਾਮਦ, ਤਰਨਤਾਰਨ ਵਿਖੇ 2.5 ਕਿਲੋ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ 

ਸ਼ਿਕਾਇਤਕਰਤਾ ਕਾਜਲ ਅਨੁਸਾਰ ਉਸ ਦਾ ਪਤੀ ਬਲਜਿੰਦਰ ਸਿੰਘ ਟੈਕਸੀ ਚਲਾਉਂਦਾ ਸੀ। ਪਿਛਲੇ ਸਾਲ ਉਸ ਦੇ ਪਤੀ ਦੀ ਮੁਲਾਕਾਤ ਰਮਨਦੀਪ ਕੌਰ ਨਾਲ ਹੋਈ ਸੀ। ਮਾਮਲੇ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ. ਕਰਨੈਲ ਸਿੰਘ ਨੇ ਦਸਿਆ ਕਿ ਚਾਰ ਕਥਿਤ ਦੋਸ਼ੀਆਂ ਵਿਚੋਂ ਪਵਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਤਿੰਨ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement