ਅਸ਼ਾਂਤੀ ਪੈਦਾ ਕਰਨ ਦੀ ਸਾਜਸ਼ ਰਚਣ ਵਾਲਾ ਕਥਿਤ ਹਿੰਦੂ ਆਗੂ ਦੋ ਸਾਥੀਆਂ ਸਣੇ ਕਾਬੂ
Published : Jun 8, 2023, 2:22 pm IST
Updated : Jun 8, 2023, 2:22 pm IST
SHARE ARTICLE
The alleged Hindu leader who plotted to create unrest was arrested along with two companions
The alleged Hindu leader who plotted to create unrest was arrested along with two companions

ਅਦਾਲਤ ਨੇ ਸੰਦੀਪ ਪਾਠਕ, ਰਜਿੰਦਰ ਕਾਲੀਆ ਤੇ ਅਸ਼ਵਨੀ ਸ਼ੁਕਲਾ ਨੂੰ ਭੇਜਿਆ ਜੇਲ

ਬਠਿੰਡਾ (ਸੁਖਜਿੰਦਰ ਮਾਨ): ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਚਰਚਿਤ ਖਾਲਿਸਤਾਨੀ ਆਗੂ ਗੁਰਪੰਤਵੰਤ ਪੰਨੂੰ ਦੀ ਸੰਸਥਾ ਸਿੱਖਜ਼ ਫ਼ਾਰ ਜਸਟਿਸ ਦੇ ਸ਼ਹਿਰ ਵਿਚ ਪੋਸਟਰ ਲਗਾ ਕੇ ਦੋ ਫ਼ਿਰਕਿਆਂ ਵਿਚ ਬਦਅਮਨੀ ਪੈਦਾ ਕਰਨ ਦੀ ਸਾਜਸ਼ ਰਚਣ ਵਾਲੇ ਕਥਿਤ ਹਿੰਦੂ ਆਗੂ ਸੰਦੀਪ ਪਾਠਕ ਨੂੰ ਬਠਿੰਡਾ ਪੁਲਿਸ ਨੇ ਉਸਦੇ ਦੋ ਸਾਥੀਆਂ ਸਹਿਤ ਗ੍ਰਿਫਤਾਰ ਕਰ ਲਿਆ ਹੈ।

ਉਸਦੇ ਵਿਰੁਧ 28 ਫ਼ਰਵਰੀ ਨੂੰ ਖਾਲਿਸਤਾਨੀ ਸਮਰਥਕਾਂ ਦੇ ਪੋਸਟਰ ਨਾ ਲਗਾਉਣ ਦੇ ਦੋਸ਼ਾਂ ਹੇਠ ਪੁਲਿਸ ਵਲੋਂ ਥਾਣਾ ਸਿਵਲ ਲਾਈਨ ਵਿਚ ਪਹਿਲਾਂ ਹੀ ਮੁਕੱਦਮਾ ਨੰਬਰ 51 ਅਧੀਨ ਧਾਰਾ 342, 323,506 ਅਤੇ 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕੀਤਾ ਹੋਇਆ ਸੀ ਪ੍ਰੰਤੂ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਆਈ.ਪੀ.ਸੀ ਦੀ ਧਾਰਾ 153ਏ ਅਤੇ 116 ਵੀ ਲਗਾਈ ਹੈ।

ਪਿਛਲੇ ਕੁੱਝ ਸਾਲਾਂ ਤੋਂ ਇਸ ਆਗੂ ਵਲੋਂ ਲਗਾਤਾਰ ਇੱਕ ਧਾਰਮਿਕ ਫ਼ਿਰਕੇ ਦੇ ਵਿਰੁਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਜਿਸਦੇ ਚੱਲਦੇ ਉਸਨੂੂੰ ਤਿੰਨ ਗੰਨਮੈਨ ਵੀ ਦਿੱਤੇ ਹੋਏ ਸਨ ਜਦੋਂ ਕਿ ਉਸਦੇ ਨਾਲ ਗ੍ਰਿਫਤਾਰ ਕੀਤੇ ਰਜਿੰਦਰ ਕਾਲੀਆ ਤੇ ਅਸਵਨੀ ਸੁਕਲਾ ਨੂੰ ਵੀ ਦੋ -ਦੋ ਗੰਨਮੈਂਨ ਮਿਲੇ ਹੋਏ ਸਨ। ਉਕਤ ਮੁਜਰਮਾਂ ਦੇ ਵਿਰੁਧ ਸ਼ਹਿਰ ਦੇ ਇੱਕ ਹਿੰਦੂ ਆਗੂ ਸੁਸੀਲ ਜਿੰਦਲ ਨੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ ਇੰਨ੍ਹਾਂ ਨੇ 24 ਫ਼ਰਵਰੀ 2023 ਨੂੰ ਉਸਨੂੰ ਅਪਣੇ ਚੰਦਸਰ ਬਸਤੀ ਸਥਿਤ ਦਫ਼ਤਰ ’ਚ ਬੁਲਾ ਕੇ ਅਖੌਤੀ ਖ਼ਾਲਿਸਤਾਨੀ ਆਗੂ ਗੁਰਪਤਵੰਤ ਪੰਨੂੰ ਦੇ ਪੋਸਟਰ ਉਸਦੇ ਘਰ ਅਤੇ ਦਫ਼ਤਰ ਦੇ ਆਸਪਾਸ ਲਗਾਉਣ ਲਈ ਕਿਹਾ ਸੀ ਤਾਂ ਕਿ ਉਸਨੂੰ ਹੋਰ ਪੁਲਿਸ ਸੁਰੱਖਿਆ ਮਿਲ ਸਕੇ।

ਸੁਸੀਲ ਜਿੰਦਲ ਨੂੰ ਇਸਦੇ ਬਦਲੇ ਦੋ ਲੱਖ ਰੁਪਏ ਦਾ ਲਾਲਚ ਵੀ ਦਿੱਤਾ ਗਿਆ ਸੀ ਪ੍ਰੰਤੂ ਉਸਦੇ ਵਲੋਂ ਮਨ੍ਹਾਂ ਕਰਨ ‘ਤੇ ਮੁਜਰਮਾਂ ਨੇ ਉਸਦੀ ਕੁੱਟਮਾਰ ਕਰ ਦਿੱਤੀ। ਪੁਲਿਸ ਵਲੋਂ ਚਾਰ ਦਿਨਾਂ ਦੀ ਜਾਂਚ ਤੋਂ ਬਾਅਦ ਇਹ ਪਰਚਾ ਦਰਜ਼ ਕੀਤਾ ਗਿਆ ਸੀ ਤੇ ਹੁਣ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਬਾਅਦ ਬੀਤੀ ਬਾਅਦ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement