
High court : ਕੈਂਸਰ ਬਿਮਾਰੀ ਨਾਲ ਜੂਝ ਰਹੀ ਖੇਰ ਨੇ ਵੀਡੀਓ ਕਾਨਫਰੰਸਿੰਗ (ਵੀ.ਸੀ.) ਰਾਹੀਂ ਪੇਸ਼ ਹੋਣ ਦੀ ਮੰਗੀ ਆਗਿਆ
High court : ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੇ 8 ਕਰੋੜ ਰੁਪਏ ਦੀ ਠੱਗੀ ਮਾਮਲੇ 'ਚ ਅਦਾਲਤ ’ਚ ਪੇਸ਼ ਹੋਣ 'ਚ ਅਸਮਰੱਥਾ ਪ੍ਰਗਟਾਉਂਦਿਆਂ ਅਰਜ਼ੀ ਦਾਖ਼ਲ ਕੀਤੀ ਹੈ। ਖੇਰ ਨੇ ਵੀਡੀਓ ਕਾਨਫਰੰਸਿੰਗ (ਵੀ.ਸੀ.) ਰਾਹੀਂ ਪੇਸ਼ ਹੋਣ ਦੀ ਆਗਿਆ ਮੰਗੀ ਹੈ। ਦਾਇਰ ਅਰਜ਼ੀ 'ਚ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਤੇ ਦੱਸਿਆ ਗਿਆ ਕਿ ਉਹ ਕੈਂਸਰ ਨਾਲ ਜੰਗ ਲੜ ਰਹੇ ਹਨ। ਇਸ ਵਕਤ ਇਲਾਜ ਚੱਲ ਰਿਹਾ ਹੈ। ਇਸ ਲਈ ਵੀਡੀਓ ਕਾਨਫ਼ਰੰਸਿੰਗ ਨਾਲ ਸੁਣਵਾਈ ਦੌਰਾਨ ਪੇਸ਼ ਹੋਣ ਦੀ ਆਗਿਆ ਦਿੱਤੀ ਜਾਵੇ। ਖੇਰ ਦੀ ਮੁਹਾਲੀ ਸਥਿਤ ਫੋਰਟਿਸ ਹਸਪਤਾਲ 'ਚ ਕੀਮੋਥੈਰੇਪੀ ਚੱਲ ਰਹੀ ਹੈ। ਉਨ੍ਹਾਂ ਨੂੰ ਡਾਕਟਰਾਂ ਨੇ ਬਾਹਰ ਨਿਕਲਣ ਤੋਂ ਮਨਾ ਕੀਤਾ ਹੈ। ਉਹ ਚਾਹੁੰਦੇ ਹਨ ਕਿ ਪੇਸ਼ੀ ਵੀਡੀਓ ਕਾਨਫਰੰਸਿੰਗ ਨਾਲ ਕਰਵਾਈ ਜਾਵੇ। ਅਰਜ਼ੀ 'ਤੇ ਹੁਣ 12 ਜੂਨ ਨੂੰ ਫ਼ੈਸਲਾ ਹੋਵੇਗਾ। ਦੱਸਣਯੋਗ ਹੈ ਕਿ 2023 'ਚ ਕਿਰਨ ਖੇਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਨੀਮਾਜਰਾ ’ਚ ਕਾਰੋਬਾਰੀ ਚੈਤੰਨਿਆ ਅਗਰਵਾਲ ਖ਼ਿਲਾਫ਼ 8 ਕਰੋੜ ਦੀ ਰੁਪਏ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਹਾਲਾਂਕਿ ਮੁਲਜ਼ਮ ਨੇ ਪੈਸੇ ਵਾਪਸ ਕਰ ਦਿੱਤੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਐੱਫ.ਆਈ.ਆਰ. ਰੱਦ ਕਰਨ ਲਈ ਜ਼ਿਲ੍ਹਾ ਅਦਾਲਤ 'ਚ ਕੈਸਿਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ। ਇਸ 'ਤੇ ਸੁਣਵਾਈ ਲਈ ਅਦਾਲਤ ਨੇ ਖੇਰ ਨੂੰ ਵੀ ਪੇਸ਼ ਹੋਣ ਲਈ ਨੋਟਿਸ ਦਿੱਤਾ ਸੀ।
(For more news apart from 8 crore fraud case in MP Kiran Kher expressed his inability to appear in court News in Punjabi, stay tuned to Rozana Spokesman)