Powercom news : ਪੰਜਾਬ 'ਚ ਆਏ ਤੂਫਾਨ ਝੱਖੜ ਕਾਰਨ ਪਾਵਰਕੌਮ ਦਾ 15 ਕਰੋੜ ਦਾ ਹੋਇਆ ਨੁਕਸਾਨ

By : BALJINDERK

Published : Jun 8, 2024, 12:42 pm IST
Updated : Jun 8, 2024, 12:42 pm IST
SHARE ARTICLE
Powercom
Powercom

Powercom news :1200 ਟਰਾਂਸਫ਼ਾਰਮਰ, 6000 ਖੰਭੇ ਤੇ ਐਲੂਮੀਨੀਅਮ ਤਾਰ ਗਈਆਂ ਨੁਕਸਾਨੀਆਂ

Powercom news :  ਪਟਿਆਲਾ- ਬੀਤੇ ਦਿਨੀਂ ਪੰਜਾਬ ਵਿਚ ਆਏ ਤੂਫਾਨ ਝੱਖੜ ਨੇ ਪਾਵਰਕੌਮ ਦਾ ਤਕਰੀਬਨ 15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਢਲੀਆਂ ਰਿਪੋਰਟਾਂ ਦੌਰਾਨ ਇਸ ਦੌਰਾਨ 1200 ਟਰਾਂਸਫ਼ਾਰਮਰ, 6000 ਖੰਭੇ ਅਤੇ ਇਕ ਹਜ਼ਾਰ ਕਿਲੋਮੀਟਰ ਐਲੂਮੀਨੀਅਮ ਤਾਰ (ਕੰਡਕਟਰ) ਦਾ ਨੁਕਸਾਨ ਹੋਇਆ ਹੈ। ਸੂਬੇ 'ਚ ਕਈ ਥਾਈਂ ਬਿਜਲੀ ਬੰਦ ਰਹਿਣ ਦੀਆਂ ਸ਼ਿਕਾਇਤਾਂ ਵੀ ਆਈਆਂ ਪਰ ਪਾਵਰਕੌਮ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਬਿਜਲੀ ਸਪਲਾਈ ਯਕੀਨੀ ਬਣਾਈ।  

ਇਹ ਵੀ ਪੜੋ:High court : 8 ਕਰੋੜ ਰੁਪਏ ਦੀ ਠੱਗੀ ਮਾਮਲੇ 'ਚ MP ਕਿਰਨ ਖੇਰ ਨੇ ਅਦਾਲਤ ’ਚ ਪੇਸ਼ ਹੋਣ 'ਚ ਅਸਮਰੱਥਾ ਪ੍ਰਗਟਾਈ 

ਜ਼ਿਕਰਯੋਗ ਹੈ ਕਿ 5 ਜੂਨ ਪੰਜਾਬ ਦੇ ਕਈ ਹਿੱਸਿਆ ਆਏ ਤੂਫ਼ਾਨ ਝੱਖੜ ਨੇ ਪੀਐੱਸਪੀਸੀਐੱਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਸੂਬੇ ਵਿਚਲੇ 5 ਵਿਚੋਂ 4 ਵੰਡ ਜ਼ੋਨਾਂ (ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਜਲੰਧਰ) ’ਚ ਵੱਡਾ ਨੁਕਸਾਨ ਕੀਤਾ ਹੈ। ਇਸ ਦੌਰਾਨ ਖੰਭੇ ਆਦਿ ਟੁੱਟਣ ਕਾਰਨ 350 ਨਾਨ ਏਪੀ ਫੀਡਰਾਂ (ਕੁੱਲ 6000 ਵਿੱਚੋਂ) ਅਤੇ 750 ਏਪੀ ਫੀਡਰਾਂ (ਕੁੱਲ 7000 ਵਿੱਚੋਂ) ਦੀ ਸਪਲਾਈ ਪ੍ਰਭਾਵਿਤ ਹੋਈ ਪਰ ਪੀਐਸਪੀਸੀਐਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸਪਲਾਈ ਬਹਾਲ ਕਰਨ ਲਈ ਰਾਤ ਭਰ ਮਿਹਨਤ ਕੀਤੀ ਅਤੇ ਸਾਰੇ 250 ਨਾਕਸ ਪ੍ਰਭਾਵਿਤ 66 ਕੇਵੀ ਗਰਿੱਡ ਜਲਦੀ ਹੀ 3 ਬਹਾਲ ਕਰ ਦਿੱਤੇ। 
ਪਾਵਰਕੌਮ ਦੇ ਇੱਕ ਬੁਲਾਰੇ ਦਾ ਕਹਿਣਾ ਸੀ ਕਿ 6 ਜੂਨ ਬਾਅਦ 98 ਫੀਸਦੀ ਥਾਵਾਂ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਯਤਨਾਂ ਦੇ ਮੱਦੇਨਜ਼ਰ ਪਾਵਰਕੌਮ ਅਗਲੇ ਦਿਨ ਤਕ 11300 ਮੈਗਾਵਾਟ ਲੋਡ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋ ਗਿਆ।

(For more news apart from Powercom suffered a loss of 15 crores due to the storm in Punjab News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement