Sangrur News: ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਹੋਈ ਮੌਤ
Published : Jun 8, 2024, 4:37 pm IST
Updated : Jun 8, 2024, 4:37 pm IST
SHARE ARTICLE
Three workers died in Sangrur News
Three workers died in Sangrur News

Sangrur News: ਦੋ ਗੰਭੀਰ ਜ਼ਖ਼ਮੀ

Three workers died in Sangrur News: ਸੰਗਰੂਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਨੇੜਲੇ ਪਿੰਡ ਕਣਕਵਾਲ ਭੰਗੂਆ ਵਿਖੇ ਇਕ ਨਿਰਮਾਣ ਅਧੀਨ ਸੈਲਰ ਦੀ ਕੰਧ ਡਿੱਗ ਗਈ। ਹਾਦਸੇ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਅਤੇ ਦੋ ਮਜ਼ਦੂਰ ਗੰਭੀਰ ਜਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਜ਼ਦੂਰ ਸੈਲਰ ਦੀ ਕੰਧ ਨੂੰ ਪਲਸਤਰ ਕਰ ਰਹੇ ਸਨ ਤਾਂ ਪਲਸਤਰ ਕਰਨ ਲਈ ਬਣਾਈ ਪੈੜ ਦੇ ਟੁੱਟ ਜਾਣ ਕਾਰਨ ਉਕਤ ਮਜ਼ਦੂਰ ਕਾਫ਼ੀ ਉਚਾਈ ਤੋਂ ਹੇਠਾਂ ਡਿੱਗ ਪਏ, ਜਿਸ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ: Punjab News: ਅਨੁਸੂਚਿਤ ਜਾਤੀਆਂ ਦੇ 117346 ਵਿਦਿਆਰਥੀਆਂ ਲਈ 91.46 ਕਰੋੜ ਰੁਪਏ ਦੀ ਰਾਸ਼ੀ ਜਾਰੀ

 ਮ੍ਰਿਤਕ ਮਜ਼ਦੂਰਾਂ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ, ਬਿੱਟੂ ਸਿੰਘ ਪੁੱਤਰ ਅਜੀਤ ਸਿੰਘ (ਦੋਵੇ ਵਾਸੀ ਹੀਰੋ ਖੁਰਦ) ਅਤੇ ਜਨਕ ਰਾਜ ਸਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਸ਼ਾਮਿਲ ਹਨ, ਜਦੋਂ ਕਿ ਗੰਭੀਰ ਜਖ਼ਮੀ ਹੋਏ ਮਜ਼ਦੂਰਾਂ 'ਚ ਜੱਸਾ ਸਿੰਘ ਪੁੱਤਰ ਗਾਜ ਸਿੰਘ ਵਾਸੀ ਧਰਮਗੜ੍ਹ ਅਤੇ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਤਨਗੜ ਪਾਟਿਆਵਾਲੀ ਸ਼ਾਮਲ ਹਨ।  

ਇਹ ਵੀ ਪੜ੍ਹੋ: Moga News: ਪਿਤਾ ਨਾਲ ਸ਼ਹਿਰ ਜਾ ਰਹੀ 4 ਸਾਲਾ ਮਾਸੂਮ ਬੱਚੀ ਦੀ ਸੜਕ ਹਾਦ.ਸੇ ਵਿਚ ਮੌ

ਜਖ਼ਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Three workers died in Sangrur News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement