Delhi News : ਵਿਦੇਸ਼ ਮੰਤਰੀ ਜੈਸ਼ੰਕਰ ਯੂਰਪ ਦੀ ਇਕ ਹਫ਼ਤੇ ਦੀ ਯਾਤਰਾ ’ਤੇ ਰਵਾਨਾ 

By : BALJINDERK

Published : Jun 8, 2025, 7:48 pm IST
Updated : Jun 8, 2025, 7:48 pm IST
SHARE ARTICLE
ਵਿਦੇਸ਼ ਮੰਤਰੀ ਜੈਸ਼ੰਕਰ ਯੂਰਪ ਦੀ ਇਕ ਹਫ਼ਤੇ ਦੀ ਯਾਤਰਾ ’ਤੇ ਰਵਾਨਾ 
ਵਿਦੇਸ਼ ਮੰਤਰੀ ਜੈਸ਼ੰਕਰ ਯੂਰਪ ਦੀ ਇਕ ਹਫ਼ਤੇ ਦੀ ਯਾਤਰਾ ’ਤੇ ਰਵਾਨਾ 

Delhi News :   ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਵਿਦੇਸ਼ ਮੰਤਰੀ ਪੈਰਿਸ ਅਤੇ ਮਾਰਸੇਲ ਜਾਣਗੇ,ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ ਨੋਏਲ ਬੈਰੋਟ ਨਾਲ ਦੁਵਲੀ ਗੱਲਬਾਤ ਕਰਨਗੇ 

Delhi News in Punjabi : ਜੈਸ਼ੰਕਰ ਨੇ ਦੁਵਲੇ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਅਤਿਵਾਦ ਵਿਰੁਧ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਦੀ ਪੁਸ਼ਟੀ ਕਰਨ ਲਈ ਫਰਾਂਸ, ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਐਤਵਾਰ ਨੂੰ ਯੂਰਪ ਦੀ ਇਕ ਹਫ਼ਤੇ ਦੀ ਯਾਤਰਾ ਸ਼ੁਰੂ ਕੀਤੀ ਹੈ। 

ਜੈਸ਼ੰਕਰ ਦੀ ਯੂਰਪ ਯਾਤਰਾ ਭਾਰਤ ਵਲੋਂ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਆਪਰੇਸ਼ਨ ਸੰਧੂਰ ਸ਼ੁਰੂ ਕਰਨ ਦੇ ਇਕ ਮਹੀਨੇ ਬਾਅਦ ਹੋ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਨਵੀਂ ਦਿੱਲੀ ਦੇ ਦ੍ਰਿੜ ਰਵੱਈਏ ਤੋਂ ਯੂਰਪੀ ਨੇਤਾਵਾਂ ਨੂੰ ਜਾਣੂ ਕਰਵਾਉਣਗੇ। 

ਅਪਣੀ ਯਾਤਰਾ ਦੇ ਪਹਿਲੇ ਪੜਾਅ ’ਚ ਜੈਸ਼ੰਕਰ ਫਰਾਂਸ ਦਾ ਦੌਰਾ ਕਰਨਗੇ, ਜੋ ਨਵੀਂ ਦਿੱਲੀ ਦਾ ਹਰ ਮੌਸਮ ਦਾ ਦੋਸਤ ਬਣ ਕੇ ਉਭਰਿਆ ਹੈ।  ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਵਿਦੇਸ਼ ਮੰਤਰੀ ਪੈਰਿਸ ਅਤੇ ਮਾਰਸੇਲ ਜਾਣਗੇ, ਜਿੱਥੇ ਉਹ ਯੂਰਪ ਅਤੇ ਵਿਦੇਸ਼ ਮਾਮਲਿਆਂ ਦੇ ਅਪਣੇ ਹਮਰੁਤਬਾ ਮੰਤਰੀ ਜੀਨ ਨੋਏਲ ਬੈਰੋਟ ਨਾਲ ਦੁਵਲੀ ਗੱਲਬਾਤ ਕਰਨਗੇ। 

ਜੈਸ਼ੰਕਰ ਮਾਰਸੇਲ ਸ਼ਹਿਰ ’ਚ ਹੋਣ ਵਾਲੇ ਮੈਡੀਟੇਰੀਅਨ ਰਾਇਸੀਨਾ ਡਾਇਲਾਗ ਦੇ ਉਦਘਾਟਨੀ ਸੰਸਕਰਣ ’ਚ ਵੀ ਹਿੱਸਾ ਲੈਣਗੇ। ਬ੍ਰਸੇਲਜ਼ ’ਚ ਜੈਸ਼ੰਕਰ ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧੀ ਅਤੇ ਉਪ ਰਾਸ਼ਟਰਪਤੀ ਕਾਜਾ ਕਾਲਸ ਨਾਲ ਰਣਨੀਤਕ ਗੱਲਬਾਤ ਕਰਨਗੇ। 

(For more news apart from  External Affairs Minister Jaishankar leaves week-long visit Europe News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement