Mohali News : ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੇ ਮਹਿਲਾ ਤੇ ਉਸਦੇ ਪਤੀ ’ਤੇ FIR ਦਰਜ, ਹਿਮਾਚਲ ਪੁਲਿਸ ਗ੍ਰਿਫ਼ਤਾਰ ਕਰਨ ਪਹੁੰਚੀ ਮੁਹਾਲੀ

By : BALJINDERK

Published : Jun 8, 2025, 4:19 pm IST
Updated : Jun 8, 2025, 4:50 pm IST
SHARE ARTICLE
ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੇ ਮਹਿਲਾ ਤੇ ਉਸਦੇ ਪਤੀ ’ਤੇ FIR ਦਰਜ, ਹਿਮਾਚਲ ਪੁਲਿਸ ਗ੍ਰਿਫ਼ਤਾਰ ਕਰਨ ਪਹੁੰਚੀ ਮੁਹਾਲੀ
ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੇ ਮਹਿਲਾ ਤੇ ਉਸਦੇ ਪਤੀ ’ਤੇ FIR ਦਰਜ, ਹਿਮਾਚਲ ਪੁਲਿਸ ਗ੍ਰਿਫ਼ਤਾਰ ਕਰਨ ਪਹੁੰਚੀ ਮੁਹਾਲੀ

Mohali News : ਪਰਚੇ ਤੋਂ ਬਾਅਦ  ਰੋਕੀ ਨੇ ਕਾਰਵਾਈ ਨੂੰ ਦੱਸਿਆ ਝੂਠ, ਜਿਸ ਦਿਨ ਮਾਮਲਾ ਦਰਜ ਹੋਇਆ ਮੈਂ ਮੰਡੀ ਨਹੀਂ ਸੀ : ਰੋਕੀ

Mohali News in Punjabi : ਅੱਜ ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਅਤੇ ਉਸਦੇ ਪਤੀ ’ਤੇ FIR ਦਰਜ ਕੀਤੀ ਹੈ। ਉਸ ਤੋਂ ਬਾਅਦ  ਹਿਮਾਚਲ ਪੁਲਿਸ ਨੇ ਉਨ੍ਹਾਂ ਦੇ ਘਰ ਛਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣ ਯੋਗ ਹੈ ਕਿ ਮਹਿਲਾ ਦੇ ਪਤੀ ਖ਼ਿਲਾਫ਼ ਹਿਮਾਚਲ ਦੇ ਮੰਡੀ ਵਿਚ ਗੈਂਗਰੇਪ ਦਾ ਪਰਚਾ  ਦਰਜ ਹੋਇਆ ਹੈ। ਜਿਸ ਕਾਰਨ ਹਿਮਾਚਲ ਪੁਲਿਸ ਵਲੋਂ ਪਤੀ ਪਤਨੀ ਨੂੰ  ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਦੇ ਪਤੀ ਰੋਕੀ ਨੇ ਕਿਹਾ ਕਿ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਫਸਾਇਆ ਜਾ ਰਿਹਾ ਹੈ। ਜਿਸ ਦਿਨ ਮਾਮਲਾ ਦਰਜ ਹੋਇਆ ਉਹ ਮੰਡੀ ਵਿਚ ਹੀ ਨਹੀਂ ਸੀ। ਉਸ ਨੇ ਕਿਹਾ ਕਿ ਇਹ ਸਾਰੀ ਸ਼ਰਾਰਤ ਪਾਸਟਰ ਬਜਿੰਦਰ ਦੀ ਹੈ ਜਿਹੜਾ ਪੈਸੇ ਦੀ ਤਾਕਤ ਦੇ ਸਿਰ ਤੇ ਹਿਮਾਚਲ ਪੁਲਿਸ ਨੂੰ ਖਰੀਦ ਰਿਹਾ ਹੈ। ਉਹ ਸਾਡੇ ਕੋਲੋਂ ਇਸ ਲਈ ਬਦਲਾ ਲੈਣਾ ਚਾਹੁੰਦਾ ਹੈ ਕਿਉਂਕਿ ਅਸੀਂ ਉਸ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਇਆ ਹੈ।  

ਪੀੜਤ ਪਤੀ ਪਤਨੀ ਨੇ ਹਿਮਾਚਲ ਦੇ ਡੀਜੀਪੀ ਨੂੰ ਅਤੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਿ ਇਨਸਾਫ਼ ਲਈ ਚਿੱਠੀਆਂ ਵੀ ਲਿਖੀਆਂ ਹਨ। ਪੀੜਤ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜੋ ਕਿ ਸਾਡੇ ਉੱਪਰ ਝੂਠੀ ਕਾਰਵਾਈ ਹੋਈ ਹੈ। 

(For more news apart from  FIR registered against woman and her husband Pastor Bajinder punished, Himachal Police reached Mohali to arrest News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement