Gurdaspur News : ਜ਼ਹਿਰੀਲੀਆਂ ਭੂੰਡੀਆਂ ਨੂੰ ਅੱਗ ਲਾਉਂਦੇ ਮੌਕੇ ਵਿਅਕਤੀ ਖੁਦ ਅੱਗ ’ਚ ਝੁਲਸਿਆ

By : BALJINDERK

Published : Jun 8, 2025, 6:58 pm IST
Updated : Jun 8, 2025, 7:12 pm IST
SHARE ARTICLE
 ਜ਼ਹਿਰੀਲੀਆਂ ਭੂੰਡੀਆਂ ਨੂੰ ਅੱਗ ਲਾਉਂਦੇ ਮੌਕੇ ਵਿਅਕਤੀ ਖੁਦ ਅੱਗ ’ਚ ਝੁਲਸਿਆ
ਜ਼ਹਿਰੀਲੀਆਂ ਭੂੰਡੀਆਂ ਨੂੰ ਅੱਗ ਲਾਉਂਦੇ ਮੌਕੇ ਵਿਅਕਤੀ ਖੁਦ ਅੱਗ ’ਚ ਝੁਲਸਿਆ

Gurdaspur News : ਵਿਅਕਤੀ ਖ਼ੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸ ਕੇ ਆਪਣੀ ਜਾਨ ਦੇ ਬੈਠਾ।

Gurdaspur News in Punjabi : ਕਾਹਨੂੰ ਵਾਨ ਕਸਬੇ ਵਿੱਚ 8  ਜੂਨ ਦੀ ਦੁਪਹਿਰ ਨੂੰ ਇੱਕ ਵਿਅਕਤੀ ਜ਼ਹਿਰੀਲੀਆਂ ਧਾਮੂੜੀਆਂ ਨੂੰ ਅੱਗ ਨਾਲ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਵਿਅਕਤੀ ਖ਼ੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸ ਕੇ ਆਪਣੀ ਜਾਨ ਦੇ ਬੈਠਾ।

ਮੌਕੇ ਤੋਂ ਪ੍ਰਾਪਤ ਜਾਣਕਾਰੀਂ ਅਨੁਸਾਰ ਕਸਬਾ ਕਾਹਨੂੰਵਾਨ ਵਿੱਚ ਐਤਵਾਰ ਦੁਪਹਿਰ ਸਮੇਂ ਵਾਪਰੀ ਇੱਕ ਦਰਦਨਾਕ ਘਟਨਾ ਦੌਰਾਨ ਇੱਕ ਵਿਅਕਤੀ ਆਪਣੇ ਘਰ ਦੇ ਵਿੱਚ ਹੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਝੁਲਸ ਗਿਆ। ਸੜਨ ਕਾਰਨ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਕਸਬਾ ਕਾਹਨੂੰਵਾਨ ਵਾਸੀ ਦਲੀਪ ਸਿੰਘ ਪੁੱਤਰ ਭੀਖਮ ਸਿੰਘ ਅੱਜ ਦੁਪਹਿਰ ਸਮੇਂ ਆਪਣੇ ਘਰ ਦੇ ਵਿੱਚ ਇਕੱਲਾ ਸੀ ਅਤੇ ਉਸਦੀ ਪਤਨੀ ਕਿਸੇ ਦੇ ਘਰ ਵਿੱਚ ਗਈ ਹੋਈ ਸੀ। ਇਸੇ ਦੌਰਾਨ ਦਲੀਪ ਸਿੰਘ ਨੇ ਘਰ ਦੇ ਇੱਕ ਕਮਰੇ ਦੀ ਛੱਤ ਤੇ ਪਏ ਲੱਕੜੀ ਦੇ ਬਾਲਣ ਵਿੱਚ ਲੱਗੀਆਂ ਧਮੋੜੀਆਂ ਨੂੰ ਡੀਜ਼ਲ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਡੀਜ਼ਲ ਨਾਲ ਭੜਕੀ ਅੱਗ ਤੋਂ ਬਚਣ ਲਈ ਉਸਨੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੌੜੀ ਅਤੇ ਬਾਲਣ ਜਿਸ ’ਚ ਧਮੋੜੀਆਂ ਲੱਗੀਆਂ ਹੋਈਆਂ ਸਨ ਸਮੇਤ ਹੇਠਾਂ ਡਿੱਗ ਪਿਆ।

ਡੀਜਲ ਨਾਲ ਭੜਕੀ ਅੱਗ ਦੀ ਲਪੇਟ ਵਿੱਚ ਉਹ ਆ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਘਰ ਪਈ ਵਾਸ਼ਿੰਗ ਮਸ਼ੀਨ ਵੀ ਸੜ ਗਈ। ਮਿਰਤਕ ਦੀ ਪਤਨੀ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਬਣਾ ਕੇ ਕਿਸੇ ਦੇ ਘਰ ਕਿਸੇ ਕੰਮ ਲਈ ਗਈ ਸੀ ਕਿ ਉਹ ਕੁਝ ਦੇਰ ਬਾਅਦ ਆ ਕੇ ਇਕੱਠੇ ਖਾਣਾ ਖਾਣਗੇ ਪਰ ਬਦਕਿਸਮਤ ਨਾਲ ਅਜਿਹਾ ਨਹੀਂ ਹੋ ਸਕਿਆ।

1

ਮ੍ਰਿਤਕ ਦਲੀਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰਿਵਾਰ ਵਾਲਿਆਂ ਵੱਲੋਂ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ। ਮ੍ਰਿਤਕ ਦਲੀਪ ਸਿੰਘ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ ਅਤੇ ਉਸ  ਦੀਆਂ ਦੋ ਬੇਟੀਆਂ ਹਨ ਜੋ ਵਿਆਹੀਆਂ ਹੋਈਆਂ ਹਨ। ਦਲੀਪ ਸਿੰਘ ਦੀ ਮੌਤ ਤੇ ਮੁਹੱਲਾ ਵਾਸੀਆਂ ਅਤੇ ਕਸਬਾ ਵਾਸੀਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਹੀ ਗਰੀਬ ਅਤੇ ਨੇਕ ਇਨਸਾਨ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਪਰ ਉਸ ਦੀ ਦਰਦਨਾਕ ਮੌਤ ਨੇ ਇੱਕ ਵਾਰ ਆਮ ਲੋਕਾਂ ਨੂੰ ਸਦਮੇ ਦੀ ਹਾਲਤ ਵਿੱਚ ਲਿਆ ਦਿੱਤਾ ਹੈ। 

(For more news apart from Man burns himself while setting fire to poisonous plants News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement