Punjab News : ਰਾਏਕੋਟ ਦੇ ਪਿੰਡ ਜੰਡ ਦੇ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ 

By : BALJINDERK

Published : Jun 8, 2025, 5:32 pm IST
Updated : Jun 8, 2025, 5:32 pm IST
SHARE ARTICLE
ਰਾਏਕੋਟ ਦੇ ਪਿੰਡ ਜੰਡ ਦੇ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ 
ਰਾਏਕੋਟ ਦੇ ਪਿੰਡ ਜੰਡ ਦੇ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ 

Punjab News : 2022 'ਚ ਪਰਿਵਾਰ ਸਮੇਤ ਹਾਂਗਕਾਂਗ ਤੋਂ ਗਿਆ ਸੀ ਕੈਨੇਡਾ, ਇੰਦਰਪਾਲ ਸਿੰਘ ਕੈਨੇਡਾ 'ਚ ਡਰਾਈਵਰ ਵਜੋਂ ਕਰਦਾ ਸੀ ਕੰਮ

Punjab News in Punjabi : ਰਾਏਕੋਟ ਦੇ ਪਿੰਡ ਜੰਡ ਦੇ ਜੰਮਪਲ ਇੱਕ ਨੌਜਵਾਨ ਦੀ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਇੰਦਰਪਾਲ ਸਿੰਘ (41) ਪੁੱਤਰ ਗੁਰਮੇਲ ਸਿੰਘ ਪਿੰਡ ਜੰਡ (ਜ਼ਿਲ੍ਹਾ ਲੁਧਿਆਣਾ) ਦੇ ਰਾਮਗੜ੍ਹੀਆ ਪਰਿਵਾਰ ਨਾਲ ਸਬੰਧਤ ਸੀ ਅਤੇ ਉਹ ਮਿਹਨਤੀ ਤੇ ਸਾਊ ਸੁਭਾਅ ਦਾ ਮਾਲਕ ਸੀ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਏ ਦੇ ਲੜਕੇ ਭਰਪੂਰ ਸਿੰਘ ਅਤੇ ਹੋਰ ਪਿੰਡਵਾਸੀ ਰਾਜਦੀਪ ਸਿੰਘ, ਰਣਜੀਤ ਸਿੰਘ ਤੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਇੰਦਰਪਾਲ ਸਿੰਘ ਦੋ ਭੈਣਾਂ ਦਾ ਇੱਕਲਾ ਭਰਾ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੀ ਪੜ੍ਹਾਈ ਮੁੰਕਮਲ ਕਰਨ ਉਪਰੰਤ ਸਭ ਤੋਂ ਪਹਿਲਾਂ ਉਹ 2009 ਵਿਚ ਹਾਂਗਕਾਂਗ ਵਿਖੇ ਗਿਆ, ਜਿੱਥੇ 13 ਸਾਲ ਹੱਡ ਭਨਵੀ ਮਿਹਨਤ ਕੀਤੀ ਅਤੇ ਮਾਪਿਆਂ ਨੂੰ ਉਥੇ ਸੱਦ ਲਿਆ। 2022 ਵਿਚ ਆਪਣੇ ਪਿਤਾ ਗੁਰਮੇਲ ਸਿੰਘ, ਮਾਤਾ ਹਰਜਿੰਦਰ ਕੌਰ, ਪਤਨੀ ਰਾਜਦੀਪ ਕੌਰ ਅਤੇ ਬੇਟੀ ਸਮੇਤ ਕੈਨੇਡਾ ਚਲਾ ਗਿਆ, ਉੱਥੇ ਉਬੇਰ ਟੈਕਸੀ ਚਲਾ ਕੇ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰਨ ਲੱਗਿਆ। ਪ੍ਰੰਤੂ 6 ਕੁ ਮਹੀਨੇ ਪਹਿਲਾਂ ਉਸਦੇ ਪਿਤਾ ਗੁਰਮੇਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਸਗੋਂ ਇੰਦਰਪਾਲ ਦਾ ਪਰਿਵਾਰ ਉਸਦੇ ਪਿਤਾ ਦੀ ਮੌਤ ਦੇ ਸਦਮੇ ਵਿੱਚੋਂ ਉੱਭਰਿਆ ਹੀ ਨਹੀਂ ਸੀ ਕਿ ਪਰਸੋ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਗੋਲੀਆਂ ਮਾਰ ਕੇ ਉਸ ਸਮੇਂ ਕਤਲ ਕਰ ਦਿੱਤਾ।

ਜਦੋਂ ਉਹ ਉਬੇਰ ਟੈਕਸੀ ਚਲਾ ਕੇ ਘਰ ਪੁੱਜਿਆ ਸੀ। ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖ ਦਾ ਪਹਾੜ ਹੀ ਟੁੱਟ ਪਿਆ, ਜਦਕਿ ਮ੍ਰਿਤਕ ਦੀ ਪਤਨੀ ਗਰਭਵਤੀ ਹੈ, ਮ੍ਰਿਤਕ ਇੰਦਰਪਾਲ ਆਪਣੇ ਪਿੱਛੇ ਬਜ਼ੁਰਗ ਮਾਂ, ਗਰਭਵਤੀ ਪਤਨੀ ਤੇ 8 ਸਾਲ ਦੀ ਬੇਟੀ ਸਮੇਤ ਛੋਟੀ ਭੈਣ ਅਮਨਪ੍ਰੀਤ ਕੌਰ,ਜੋ ਸਟੱਡੀ ਵੀਜੇ ਤੇ ਕੈਨੇਡਾ ਵਿਖੇ ਰਹਿ ਰਹੀ ਅਤੇ ਵੱਡੀ ਭੈਣ ਅੰਮ੍ਰਿਤਪਾਲ ਕੌਰ ਲੁਧਿਆਣਾ ਨੂੰ ਛੱਡ ਗਿਆ। ਇੰਦਰਪਾਲ ਦੇ ਕਤਲ ਦੀ ਜਾਣਕਾਰੀ ਮਿਲਣ ਤੇ ਉਸਦੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

(For more news apart from  Youth from Jand village of Raikot shot dead in CanadaNews in Punjabi, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement