
ਪਿੰਡ ਕਿਲਾ ਰਾਏਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਵਿਖੇ ਅੱਜ ਅਧਿਆਪਕ ਰਵਿੰਦਰ ਸਿੰਘ ਦੀ ਅਗਵਾਈ ਚ ਸਕੂਲ ਦੇ ਬੱਚਿਆਂ ਦੀ 2 ਕਿਲੋਮੀਟਰ ਦੌੜ ਦੀ ਮਿੰਨੀ ...
ਡੇਹਲੋਂ: ਪਿੰਡ ਕਿਲਾ ਰਾਏਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਵਿਖੇ ਅੱਜ ਅਧਿਆਪਕ ਰਵਿੰਦਰ ਸਿੰਘ ਦੀ ਅਗਵਾਈ ਚ ਸਕੂਲ ਦੇ ਬੱਚਿਆਂ ਦੀ 2 ਕਿਲੋਮੀਟਰ ਦੌੜ ਦੀ ਮਿੰਨੀ ਮੈਰਾਥਾਨ ਦੌੜ ਕਰਵਾਈ ਗਈ। ਜਿਸ ਵਿੱਚ ਸਕੂਲ ਦੇ 70 ਬੱਚਿਆਂ ਅਤੇ ਸਕੂਲ ਸਟਾਫ ਨੇ ਭਾਗ ਲਿਆ। ਦੌੜ ਨੂੰ ਸਰਪੰਚ ਕੇਸਰ ਸਿੰਘ ਅਤੇ ਸਕੂਲ ਮੁਖੀ ਕਮਲਜੀਤ ਕੌਰ ਨੇ ਝੰਡੀ ਦਿਖਾ ਕੇ ਰਵਾਨਾਂ ਕੀਤਾ।
ਦੌੜ ਸਕੂਲ ਤੋਂ ਸ਼ੁਰੂ ਹੋ ਕੇ ਪੂਰਾ 2 ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਹੋਈ ਸਕੂਲ ਵਿਖੇ ਸਮਾਪਤ ਹੋਈ। ਪਹਿਲੇ ਪੰਜ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਜਦਕਿ ਦੌੜ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਫਰੂਟ ਵੰਡੇ ਗਏ। ਇਸ ਮੌਕੇ ਕਿਲਾ ਰਾਏਪੁਰ ਡਿਸਪੈਂਸਰੀ ਤੋਂ ਡਾ: ਪ੍ਰੀਤ ਕੰਵਰ ਸਿੰਘ ਦੀ ਅਗਵਾਈ ਚ ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਦੀ ਮੈਡੀਕਲ ਸਹਾਇਤਾ ਲਈ ਬੂਥ ਵੀ ਲਗਾਇਆ ਗਿਆ।
ਸਕੂਲ ਮੁਖੀ ਨੇ ਦੱਸਿਆ ਕਿ ਇਸ ਦੌੜ ਨੂੰ ਲੈ ਕੇ ਬੱਚਿਆਂ ਵਿੱਚ ਭੀ ਉਤਸ਼ਾਹ ਰਿਹਾ। ਅਧਿਆਪਕ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਤਰਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਮੋਹ ਪੈਦਾ ਹੁੰਦਾ ਹੈ ਜਦਕਿ ਖੇਡਾਂ ਦੁਆਰਾ ਉਹ ਨਸ਼ਿਆਂ ਤੋਂ ਵੀ ਬਚੇ ਰਹਿੰਦੇ ਹਨ। ਇਸ ਮੌਕੇ ਮੈਡਮ ਗੁਰਮੀਤ ਕੌਰ, ਗੁਰਭਜਨ ਕੌਰ, ਪ੍ਰਿਤਪਾਲ ਕੌਰ, ਰਵਿੰਦਰ ਕੌਰ, ਰੁਪਿੰਦਰ ਕੌਰ, ਪਵਨ ਕੁਮਾਰ, ਪੰਚ ਰਣਜੀਤ ਸਿੰਘ, ਦਿਲਪ੍ਰੀਤ ਸਿੰਘ, ਗੁਰਦੀਪ ਸਿੰਘ, ਰਾਜਵਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।