
ਕੁਲਾਰ ਹਸਪਤਾਲ ਬੀਜਾ (ਖੰਨਾ ਲੁਧਿਆਣਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾ. ਕੁਲਦੀਪ ਸਿੰਘ ਕੁਲਾਰ ਨੇ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ...........
ਬੀਜਾ : ਕੁਲਾਰ ਹਸਪਤਾਲ ਬੀਜਾ (ਖੰਨਾ ਲੁਧਿਆਣਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾ. ਕੁਲਦੀਪ ਸਿੰਘ ਕੁਲਾਰ ਨੇ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਦੇ ਪਿਤਾਮਾ ਡਾਕਟਰ ਰੌਬਰਟ ਰਟਲੇਜ ਅਮਰੀਕਾ ਤੋਂ ਇਸ ਤਕਨੀਕ ਦੀਆਂ ਬਾਰੀਕੀਆਂ ਹਾਸਲ ਕਰ ਕੇ ਇਕ ਦਹਾਕੇ ਤੋਂ ਪਹਿਲਾਂ ਕੁਲਾਰ ਹਸਪਤਾਲ ਵਿਚ ਸੱਭ ਤੋਂ ਪਹਿਲਾ ਇਸ ਤਕਨੀਕ ਦੀ ਸਰੂਆਤ ਹੀ ਨਹੀਂ ਕੀਤੀ ਸਗੋਂ ਮੋਟਾਪੇ ਦੇ ਮਰੀਜਾਂ ਦੇ ਇਲਾਜ ਵਿਚ ਸਫਲਤਾ ਪ੍ਰਾਪਤ ਕਰਕੇ ਉਤਰੀ ਭਾਰਤ ਵਿਚ ਸਰਬੋਤਮ ਹਸਪਤਾਲ ਐਲਾਨਿਆ ਗਿਆ ਸੀ।
ਅਜ ਇਸ ਹਸਪਤਾਲ ਨੇ 6000 ਦੇ ਕਰੀਬ ਮੋਟਾਪੇ ਦੇ ਮਰੀਜਾਂ ਨੂੰ ਹੌਲੇ ਕਰਕੇ ਅੰਤਰਰਾਸ਼ਟਰੀ ਪੱਧਰ ਉਤੇ ਧਰੂ ਤਾਰੇ ਵਾਂਗ ਚਮਕ ਰਿਹਾ ਹੈ ਜਿਸ ਕਰਕੇ ਅੱਜ ਵਿਸ਼ਵ ਭਰ ਵਿਚ ਕਿਤੇ ਵੀ ਮੋਟਾਪੇ ਦੀ ਕਾਨਫਰੰਸ ਹੁੰਦੀ ਹੈ ਤਾਂ ਡਾਕਟਰ ਕੁਲਾਰ ਨੂੰ ਵਿਸ਼ਵ ਦੇ ਚੋਟੀ ਦੇ ਸਰਜਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਿਰਕਤ ਕਰਨ ਲਈ ਸੱਦਾ ਪੱਤਰ ਆਉਣਾ ਸੂਬੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਇੱਕ ਨਿਰੋਲ ਪੇਂਡੂ ਖੇਤਰ ਵਿਚ ਸਥਾਪਿਤ ਹਸਪਤਾਲ ਨੇ ਭਾਰਤ ਦੇ ਹੀ ਨਹੀਂ ਸਗੋਂ ਵਿਦੇਸ਼ੀ ਮਰੀਜਾਂ ਨੂੰ ਉੱਚਤਮ ਇਲਾਜ ਮੁਹਈਆ ਕਰਵਾਕੇ ਇਤਿਹਾਸ ਸਿਰਜਿਆ ਹੋਵੇ।
Surgeon Arriving From World In World Obesity Conference
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਸਪਤਾਲ ਦੇ ਚੈਅਰਮੈਨ ਪ੍ਰੋ ਗੁਰਬਖਸ਼ ਸਿੰਘ ਬੀਜਾ ਨੇ ਕਰਦਿਆਂ ਦਸਿਆ ਕਿ ਬੀਤੀ ਦਿਨੀ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਬੋਰਡ ਸਰਜਨ ਐਸੋਸੀਏਸ਼ਨ ਦੀ ਮੋਟਾਪਾ ਵਿਸ਼ਵ ਸਲਾਨਾ ਕਾਨਫ਼ਰੰਸ ਸਪੇਨ ਦੇ ਵੇਲਾਡੋਲਿਡ ਵਿਖੇ ਕਰਵਾਈ ਗਈ ਜਿਸ ਵਿਚ ਡਾਕਟਰ ਕੁਲਾਰ ਨੂੰ ਕੋ ਚੈਅਰਮੈਨ ਵਜੋਂ ਨਿਵਾਜਿਆ ਗਿਆ । ਸਪੇਨ ਤੋਂ ਵਾਪਸੀ ਮੌਕੇ ਹਸਪਤਾਲ ਵਿਚ ਗੱਲਬਾਤ ਕਰਦਿਆਂ ਡਾਕਟਰ ਕੁਲਾਰ ਨੇ ਮੋਟਾਪੇ ਦੀ ਕਾਨਫਰੰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਦੀ ਪ੍ਰਧਾਨਗੀ ਸਪੇਨ ਦੇ ਸਰਜਨ ਡਾਕਟਰ ਕਾਰਵਾਹੁ ਨੇ ਕੀਤੀ
ਜਦ ਕਿ ਇਸ ਮੌਕੇ ਅਮਰੀਕਾ ਤੋਂ ਡਾਕਟਰ ਰੌਬਰਟ ਰਟਲੇਜ , ਡਾਕਟਰ ਮਾਰਵਨ ਡੀਟਲ ਕੈਨੇਡਾ ਤੋਂ, ਮੈਰੀਓ ਮਜ਼ੇਲਾ ਇਟਲੀ , ਕਾਰਲ ਰਹਿਣ ਵਾਲਟ ਜਰਮਨੀ , ਰੋਡਾਲਫ ਵੀਨਰ ਜਰਮਨੀ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਇਸ ਵਿਚ ਵੱਖ ਵੱਖ ਦੇਸ਼ਾਂ ਤੋਂ 200ਦੇ ਕਰੀਬ ਸਰਜਨਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਕੁਲਾਰ ਨੇ ਇੱਕ ਦਹਾਕੇ ਤੋਂ ਭਾਰਤ ਤੇ ਵੱਖ ਵੱਖ ਦੇਸ਼ਾਂ ਦੇ 6000 ਦੇ ਕਰੀਬ ਮਰੀਜਾਂ ਨੂੰ ਹੌਲੇ ਕਰਨ ਦੀ ਸਰਜਰੀ ਦੇ ਇਤਿਹਾਸਕ ਕਾਰਗੁਜ਼ਾਰੀ ਦੇਨਤੀਜਿਆਂ ਦਾ ਚਿੱਠਾ ਖੋਲ੍ਹਦਿਆਂ ਕਿਹਾ ਕਿ ਇਹ ਵਿਧੀ ਮੋਟਾਪੇ ਦੇ ਮਰੀਜ਼ਾਂ ਲਈ ਵਿਸ਼ਵ ਭਰ ਵਿਚ ਪਰਖੀ ਹੋਈ ਵਿਧੀ ਸਾਬਿਤ ਹੋ ਚੁੱਕੀ ਹੈ।
ਜਿਕਰਯੋਗ ਹੈ ਇਸ ਵਿਧੀ ਦੇ ਜਨਮਦਾਤਾ ਰਟਲੇਜ ਅਮਰੀਕਾ ਨੇ ਕੁਲਾਰ ਹਸਪਤਾਲ ਨੂੰ ਮੋਟਾਪੇ ਦੇ ਇਲਾਜ ਤੇ ਹੋਰ ਸਰਜਨਾਂ ਨੂੰ ਸਿਖਲਾਈ ਦੇਣ ਲਈ ਪ੍ਰਮਾਣਿਤ ਕੇਂਦਰ ਘੋਸ਼ਤ ਕੀਤਾ ਹੋਇਆ ਹੈ। ਮੋਟਾਪੇ ਤੋਂ ਇਲਾਵਾ ਗੁਰਦੇ ਦੀ ਪੱਥਰੀ ਨੂੰ ਸਾਬਿਤ ਬਹਾਰ ਕੱਢਣਾ, ਪਿੱਤੇ ਦੀਆਂ ਪੱਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ, ਹਰਨੀਆ, ਬੱਚੇਦਾਨੀ ਨੂੰ ਸਾਬਤ ਬਹਾਰ ਕੱਢਣਾ, ਬੱਚੇਦਾਨੀ ਦੀਆਂ ਰਸੌਲੀਆਂ, ਗੋਡੇ ਚੁੱਲ੍ਹੇ , ਮੈਡੀਸ਼ਨ ਵਿਭਾਗ ਚ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਸਫਲ1 ਇਲਾਜ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾਕਟਰ ਨਵੀਨ ਮਨਚੰਦਾ , ਡਾਕਟਰ ਨਿਤਿਨ ਮਿੱਤਲ, ਡਾਕਟਰ ਦੀਪਕ ਮਹਿਤਾ, ਡਾਕਟਰ ਬਲਜਿੰਦਰ ਸਿੰਘ ਆਦਿ ਡਾਕਟਰਾਂ ਦੀ ਟੀਮ ਹਾਜ਼ਰ ਸੀ।