ਪੰਜਾਬ 'ਚੋਂ ਅਨਾਜ ਚੁਕਣ ਦੀ ਰਫ਼ਤਾਰ ਹੋਈ ਤੇਜ਼
Published : Jul 8, 2020, 8:57 am IST
Updated : Jul 8, 2020, 8:57 am IST
SHARE ARTICLE
Wheat
Wheat

ਤਿੰੰਨ ਮਹੀਨਿਆਂ 'ਚ 60 ਲੱਖ ਟਨ ਗਿਆ, 40 ਲੱਖ ਟਨ ਦੀ ਹੋਰ ਮੰਗ ਪੁੱਜੀ

ਚੰਡੀਗੜ੍ਹ (ਐਸ.ਐਸ. ਬਰਾੜ) : ਪੰਜਾਬ ਲਈ ਇਹ ਇਕ ਰਾਹਤ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਰਾਜ 'ਚੋਂ ਅਨਾਜ ਚੁੱਕਣ ਦੇ ਕੰਮ 'ਚ ਤੇਜ਼ੀ ਲਿਆਂਦੀ ਹੈ। ਪਿਛਲੇ ਤਿੰਨ ਮਹੀਨਿਆਂ 'ਚ 60 ਲੱਖ ਟਨ ਕਣਕ ਚੁੱਕੀ ਗਈ ਹੈ ਅਤੇ 40 ਲੱਖ ਟਨ ਹੋਰ ਕਣਕ ਭੇਜਣ ਦੀ ਮੰਗ ਆਈ ਹੈ। ਹੁਣ ਤਕ ਜੋ ਅਨਾਜ ਭੇਜਿਆ ਗਿਆ, ਉਸ 'ਚ 40 ਲੱਖ ਟਨ ਹੋਰ ਕਣਕ ਭੇਜਣ ਦੀ ਮੰਗ ਆਈ ਹੈ।

FoodgrainsFoodgrains

ਹੁਣ ਤਕ ਜੋ ਅਨਾਜ ਭੇਜਿਆ ਗਿਆ, ਉਸ 'ਚ 40 ਲੱਖ ਟਨ ਚੌਲ ਅਤੇ 20 ਲੱਖ ਟਨ ਕਣਕ ਸੀ। ਇਸ ਮੁੱਦੇ 'ਤੇ ਅੱਜ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ 60 ਲੱਖ ਟਨ ਅਨਾਜ ਪਿਛਲੇ ਤਿੰਨ ਮਹੀਨਿਆਂ 'ਚ ਪੰਜਾਬ 'ਚੋਂ ਚੁਕਿਆ ਗਿਆ। ਕੇਂਦਰ ਸਰਕਾਰ ਨੇ ਇਹ ਅਨਾਜ ਚੁੱਕਣ ਲਈ 2300 ਵਿਸ਼ੇਸ਼ ਗੱਡੀਆਂ ਲਗਾਈਆਂ। 40 ਲੱਖ ਟਨ ਹੋਰ ਅਨਾਜ ਭੇਜਣ ਦੀ ਮੰਗ ਪ੍ਰਾਪਤ ਹੋਈ ਹੈ।

FoodgrainsFoodgrains

ਉੁਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਵਲੋਂ 5 ਕਿੱਲੋ ਵਾਧੂ ਅਨਾਜ ਹਰ ਮਹੀਨੇ 80 ਕਰੋੜ ਗ਼ਰੀਬਾਂ ਨੂੰ ਅਗਲੇ 5 ਮਹੀਨਿਆਂ ਤਕ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ, ਉਸ ਨਾਲ ਪੰਜਾਬ 'ਚੋਂ ਵੱਡੀ ਮਾਤਰਾ 'ਚ ਅਨਾਜ ਚੁੱਕੇ ਜਾਣ ਦੀ ਸੰਭਾਵਨਾ ਹੈ। ਸ੍ਰੀ ਆਸ਼ੂ ਨੇ ਦਸਿਆ ਕਿ ਇਸ ਸਮੇਂ ਪੰਜਾਬ 'ਚ ਲਗਭਗ 280 ਲੱਖ ਅਨਾਜ ਟਨ ਪਿਆ ਹੈ। ਇਸ 'ਚ 175 ਲੱਖ ਟਨ ਕਣਕ ਅਤੇ 105 ਲੱਖ ਟਨ ਚੌਲ ਹੈ।

Bharat Bhushan AshuBharat Bhushan Ashu

ਉਨ੍ਹਾਂ ਦਸਿਆ ਕਿ ਜ਼ਿਆਦਾ ਮੰਗ ਚੌਲ ਭੇਜਣ ਦੀ ਆ ਰਹੀ ਹੈ। ਜਦਕਿ ਪੰਜਾਬ ਦੀ ਵੱਡੀ ਸਮਸਿਆ ਕਣਕ ਦੀ ਸੰਭਾਲ ਦੀ ਹੈ। ਪਿਛਲੇ ਤਿੰਨ ਮਹੀਨਿਆਂ 'ਚ ਜੋ 60 ਲੱਖ ਟਨ ਅਨਾਜ ਚੁਕਿਆ ਗਿਆ, ਉਸ 'ਚ 40 ਲੱਖ ਟਨ ਚੌਲ ਅਤੇ 20 ਲੱਖ ਟਨ ਕਣਕ ਸੀ। ਕਣਕ ਦੇ ਭੰਡਾਰ ਖੁਲ੍ਹੇ ਅਸਮਾਨ ਹੇਠ ਤਰਪਾਲਾਂ ਦੇ ਕੇ ਰੱਖੇ ਗਏ ਹਨ ਜਦਕਿ ਚੌਲ ਗੁਦਾਮਾਂ 'ਚ ਰਖਿਆ ਗਿਆ ਹੈ। ਖੁਲ੍ਹੇ ਅਸਮਾਨ ਹੇਠ ਰੱਖੀ ਗਈ ਕਣਕ ਜਲਦੀ ਖ਼ਰਾਬ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। Punjab GovtPunjab Govt

ਇਸ ਲਈ ਪੰਜਾਬ ਦੀ ਮੰਗ ਹੈ ਕਿ ਪਹਿਲਾਂ ਕਣਕ ਦੇ ਭੰਡਾਰ ਚੁੱਕੇ ਜਾਣ। ਮੰਤਰੀ ਨੇ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਨਵੇਂ ਐਲਾਨ ਅਨੁਸਾਰ ਅਜੇ ਅਨਾਜ ਚੁੱਕਣ ਦੀ ਪੂਰੀ ਮੰਗ ਨਹੀਂ ਪੁੱਜੀ। ਪ੍ਰੰਤੂ ਪੂਰੀ ਮੰਗ ਪੁੱਜਣ ਨਾਲ ਪੰਜਾਬ 'ਚੋਂ ਵੱਡੀ ਮਾਤਰਾ 'ਚ ਅਨਾਜ ਚੁਕਿਆ ਜਾਵੇਗਾ। ਜੇਕਰ ਪਿਛਲੇ ਤਿੰਨ ਮਹੀਨਿਆਂ ਦੀ ਰਫ਼ਤਾਰ ਨੂੰ ਵੇਖਿਆ ਜਾਵੇ ਤਾਂ ਹਰ ਮਹੀਨੇ 20 ਲੱਖ ਟਨ ਅਨਾਜ ਚੁਕਿਆ ਗਿਆ। ਇਸ ਤਰ੍ਹਾਂ ਅਗਲੇ 5 ਮਹੀਨਿਆਂ 'ਚ ਲਗਭਗ ਇਕ ਸੌ ਲੱਖ ਟਨ ਅਨਾਜ ਹੋਰ ਚੁੱਕੇ ਜਾਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement