ਹਾਈਕਮਾਂਡ ਨਾਲ ਗੱਲਬਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਜ਼ਬੂਤੀ ਵੱਲ
Published : Jul 8, 2021, 9:09 am IST
Updated : Jul 8, 2021, 9:11 am IST
SHARE ARTICLE
Captain Amarinder Singh, Sonia Gandhi
Captain Amarinder Singh, Sonia Gandhi

ਆਉਂਦੇ 4-5 ਦਿਨਾਂ ਵਿਚ ਕਾਂਗਰਸ ਤੇ ਮੰਤਰੀ ਮੰਡਲ ’ਚ ਭਾਰੀ ਰੱਦੋਬਦਲ ਹੋਵੇਗਾ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ਕਾਂਗਰਸ ਤੇ ਸਰਕਾਰ ਵਿਚ ਸਿੱਧੀ ਦੋਫਾੜ ਕਰਨ ਨੂੰ ਹੁਲਾਰਾ ਦੇਣ ਵਾਲੀ ਹਾਈਕਮਾਂਡ ਨੇ ਦੋਹਾਂ ਧਿਰਾਂ ਦੇ ਨੇਤਾਵਾਂ ਨਾਲ ਲੰਮੀ ਚੌੜੀ ਚਰਚਾ ਤੇ ਬਹਿਸ ਮਗਰੋਂ ਹੁਣ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੇ ਆਖ਼ਰੀ ਦੌਰ ਦੀ 80 ਮਿੰਟ ਬਹਿਸ ਮੁੱਖ ਮੰਤਰੀ ਨਾਲ ਕਰਨ ਉਪਰੰਤ ਇਹੀ ਸੰਭਵ ਸਿੱਟਾ ਕਢਿਆ ਲਗਦਾ ਹੈ ਕਿ ਜੇ ਮੁਲਕ ਵਿਚ ਪਾਰਟੀ ਨੂੰ ਪੁਨਰ ਸੁਰਜੀਤ ਕਰਨਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਮਜ਼ਬੂਤੀ ਪ੍ਰਦਾਨ ਕਰ ਕੇ ਦੁਬਾਰਾ ਸਰਕਾਰ ਬਣਾ ਕੇ ਇਸ ਸਰਹੱਦੀ ਸੂਬੇ ਦੀ ਮਿਸਾਲ ਸਾਰੇ ਉਤਰੀ ਤੇ ਮੱਧ ਭਾਰਤ ਵਿਚ ਦੇਣੀ ਹੋਵੇਗੀ।

Captain Amarinder Singh, Navjot Sidhu Captain Amarinder Singh, Navjot Sidhu

ਇਹ ਵੀ ਪੜ੍ਹੋ - ਮਿਹਨਤ ਨੂੰ ਸਲਾਮ! ਭਾਰਤੀ ਹਵਾਈ ਫੌਜ ਵਿਚ ਫਲਾਇੰਗ ਅਫ਼ਸਰ ਬਣਿਆ ਆਦੇਸ਼ ਪ੍ਰਕਾਸ਼ ਸਿੰਘ ਪੰਨੂ

ਹਾਈਕਮਾਂਡ ਨੂੰ ਕੈਪਟਨ ਵਲੋਂ ਦਿਤੇ ਸਾਰੇ ਸਬੂਤ, ਦਸਤਾਵੇਜ਼, ਘਟਨਾਵਾਂ ਤੇ ਘਪਲਿਆਂ ਦਾ ਵੇਰਵਾ ਹੁਣ ਵਿਰੋਧੀਆਂ, ਖ਼ਾਸ ਕਰ ਕੇ ਨਵਜੋਤ ਸਿੱਧੂ ਤੇ ਉਸ ਨੂੰ ਚਾਬੀ ਦੇਣ ਵਾਲੇ ‘ਯੰਗ ਬ੍ਰਿਗੇਡ’ ਦੇ ਵਿਧਾਇਕਾਂ ਨੂੰ ਚੁੱਪ ਕਰਵਾਉਣ ਵਿਚ ਸਹਾਈ ਹੋ ਗਏ ਹਨ। ਕਾਂਗਰਸ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਂਡ ਸੋਨੀਆ ਗਾਂਧੀ ਨੂੰ ਵੇਰਵੇ ਸਹਿਤ ਦਸ ਦਿਤਾ ਕਿ ਨਵਜੋਤ 17 ਸਾਲ ਬੀਜੇਪੀ ਵਿਚ ਰਹਿ ਕੇ ਉਨ੍ਹਾਂ ਨੂੰ ਹੀ ਭੰਡਦਾ ਰਿਹਾ, ਹੁਣ ਕਾਂਗਰਸੀ ਨੇਤਾਵਾਂ ਤੇ ਸਰਕਾਰ ਵਿਰੁਧ ਲਗਾਤਾਰ ਬੋਲੀ ਜਾ ਰਿਹਾ ਹੈ ਅਤੇ ਫਿਰ ਕਿਸੇ ਵੇਲੇ ‘ਆਪ’ ਜਾਂ ਬੀਜੇਪੀ ਵਿਚ ਮੌਕੇ ਦੀ ਤਲਾਸ਼ ਵਿਚ ਹੈ।

Arvind KejriwalArvind Kejriwal

ਇਹ ਵੀ ਪੜ੍ਹੋ - ਭੈਣ ਨੂੰ ਇਨਸਾਫ਼ ਦਿਵਾਉਣ ਲਈ ਸਾਈਕਲ ’ਤੇ 1000 ਕਿ.ਮੀ. ਦੂਰ ਪਟਿਆਲਾ ਪਹੁੰਚਿਆ ਇਹ ਭਰਾ

ਇਕ ਸੀਨੀਅਰ ਕਾਂਗਰਸੀ ਨੇਤਾ ਜੋ ਰਾਹੁਲ ਗਾਂਧੀ ਕੋਲ, ਦੋਵਾਂ ਨਵਜੋਤ ਤੇ ਕੈਪਟਨ ਦੀ ਅਸਲੀਅਤ ਬਿਆਨ ਕਰ ਕੇ ਆਏ ਨੇ, ਰੋਜ਼ਾਨਾ ਸਪੋਕਸਮੈਨ ਨੂੰ ਇਸ਼ਾਰਾ ਕੀਤਾ ਕਿ ਜੇ ਹਾਈਕਮਾਂਡ ਨੇ ਕੈਪਟਨ ਨੂੰ ਨੀਵਾਂ ਦਿਖਾਇਆ ਤਾਂ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਸਾਫ਼ ਹੋ ਜਾਵੇਗੀ ਅਤੇ ਸਿੱਧੂ ਇਕੱਲਾ ਕਾਂਗਰਸ ਨੂੰ ਜਿਤਾਉਣਾ ਤਾਂ ਕੀ ਭਵਿੱਖ ਵਾਸਤੇ ਬਾਕੀ ਉਤਰੀ ਭਾਰਤ ਦੇ ਸੂਬਿਆਂ ਵਾਂਗ ਜ਼ੀਰੋ ਹੋ ਜਾਵੇਗੀ।

Sonia GandhiSonia Gandhi

ਦਿੱਲੀ ਤੋਂ ਕਾਂਗਰਸੀ ਸੂਤਰਾਂ ਨੇ ਦਸਿਆ ਕਿ ਇਸ ਰੇੜਕੇ ਦਾ ਫ਼ੈਸਲਾ ਆਉਂਦੇ 4-5 ਦਿਨਾਂ ਵਿਚ ਸੰਭਵ ਹੈ ਅਤੇ ਮੁੱਖ ਮੰਤਰੀ ਦਾ ਖੇਮਾ ਮਜ਼ਬੂਤ ਸਥਿਤੀ ਵਿਚ ਰਹੇਗਾ। ਸੂਤਰ ਦਸਦੇ ਹਨ ਕਿ ਕੈਪਟਨ ਅਜੇ ਦਿੱਲੀ ਹਨ, ਲਿਖਤੀ ਪ੍ਰਸਤਾਵ, ਹਾਈਕਮਾਂਡ ਨੂੰ ਦੇ ਚੁੱਕੇ ਹਨ ਜਿਸ ਤਹਿਤ ਸਿੱਧੂ ਨੂੰ ਬਤੌਰ ਸੀਨੀਅਰ ਮੰਤਰੀ-ਡਿਪਟੀ ਮੁੱਖ ਮੰਤਰੀ ਦਾ ਅਹੁਦਾ ਸਮੇਤ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਪਰ ਟਿਕਟਾਂ ਦੀ ਵੰਡ ਵਿਚ ਕੇਵਲ ਮੁੱਖ ਮੰਤਰੀ, ਪਾਰਟੀ ਪ੍ਰਧਾਨ ਤੇ ਪੰਜਾਬ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਦੀ ਹੀ ਚਲੇਗੀ।

Sunil jakharSunil jakhar

ਮੌਜੂਦਾ ਪ੍ਰਧਾਨ ਜਾਖੜ ਨੂੰ ਹਟਾ ਕੇ ਇਹ ਡਿਊਟੀ ਸੀਨੀਅਰ ਨੇਤਾ ਪਾਸ ਸੌਂਪੀ ਜਾਵੇਗੀ ਤੇ ਉਸ ਨਾਲ 2 ਮੀਤ ਪ੍ਰਧਾਨ ਜਾਂ ਵਰਕਿੰਗ ਪ੍ਰਧਾਨ, ਇਕ ਹਿੰਦੂ ਤੇ ਦੂਜਾ ਦਲਿਤ ਲੱਗੇਗਾ। ਵਿਜੈਇੰਦਰ ਸਿੰਗਲਾ ਤੇ ਡਾ. ਰਾਜ ਕੁਮਾਰ ਚੱਬੇਵਾਲ ਤੇ ਐਮ.ਪੀ. ਮਨੀਸ਼ ਤਿਵਾੜੀ ਦੇ ਨਾਮ ਸੱਭ ਤੋਂ ਉਪਰ ਹਨ। ਸੂਤਰ ਪੱਕੇ ਤੌਰ ’ਤੇ ਇਸ਼ਾਰਾ ਕਰਦੇ ਹਨ ਕਿ ਮੰਤਰੀ ਮੰਡਲ ਵਿਚ ਭਾਰੀ ਰੱਦੋਬਦਲ ਜ਼ਰੂਰ ਹੋਵੇਗਾ। 4-5 ਮੰਤਰੀ (ਦਾਗ਼ੀ) ਹਟਾਉਣੇ ਸੰਭਵ ਹਨ ਤੇ 5-6 ਨਵੇਂ ਲਏ ਜਾਣਗੇ। ਇਹ ਵੀ ਇਸ਼ਾਰਾ ਮਿਲਿਆ ਹੈ ਕਿ ਕੋਟਕਪੂਰਾ ਬਰਗਾੜੀ ਗੋਲੀ ਕਾਂਡ ਵਿਚ ਵਿਸ਼ੇਸ਼ ਟੀਮ, 2 ਮਹੀਨੇ ਵਿਚ ਦੋਸ਼ੀਆਂ ਵਿਰੁਧ ਚਲਾਨ ਪੇਸ਼ ਕਰ ਦੇਵੇਗੀ।

Amarinder Singh calls on Prashant KishorAmarinder Singh ,Prashant Kishor

ਸੋਨੀਆ ਗਾਂਧੀ ਨੂੰ ਮਿਲਣ ਬਾਅਦ ਕੈਪਟਨ ‘ਮਿਸ਼ਨ-2022’ ਲਈ ਹੋਏ ਸਰਗਰਮ
ਪ੍ਰਸ਼ਾਂਤ ਕਿਸ਼ੋਰ ਨਾਲ ਲੰਮੀ ਗੱਲਬਾਤ ਕਰ ਕੇ ਦਿੱਲੀ ਤੋਂ ਵਾਪਸ ਪਰਤੇ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ‘ਮਿਸ਼ਨ-2022’ ਦੀ ਸਫ਼ਲਤਾ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਅੱਜ ਦਿੱਲੀ ਵਾਪਸੀ ਤੋਂ ਪਹਿਲਾਂ ਉਥੇ ਕਪੂਰਥਲਾ ਹਾਊਸ ਵਿਚ ਅਪਣੇ ਸਲਾਹਕਾਰ ਤੇ ਪ੍ਰਸਿੱਧ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਲੰਮੀ ਗੱਲਬਾਤ ਕੀਤੀ।

Captain Amarinder Singh, Sonia Gandhi, Navjot Sidhu Captain Amarinder Singh, Sonia Gandhi, Navjot Sidhu

ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਮੁੱਖ ਤੌਰ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਨਾਲ ਇਹ ਵੀ ਸੰਕੇਤ ਮਿਲਦਾ ਹੈ ਕਿ ਪਾਰਟੀ ਪ੍ਰਧਾਨ ਵਲੋਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੀ ਅਗਵਾਈ ਬਾਰੇ ਹਰੀ ਝੰਡੀ ਮਿਲ ਗਈ ਹੈ। ਕੈਪਟਨ ਵਲੋਂ ਪ੍ਰਸ਼ਾਂਤ ਕਿਸ਼ੋਰ ਨਾਲ ਹਾਈਕਮਾਨ ਵਲੋਂ ਦਿਤੇ 18 ਨੁਕਾਤੀ ਏਜੰਡੇ ਦੀ ਸਮੇਂ ਸਿਰ ਪੂਰਤੀ ਲਈ ਵੀ ਸਲਾਹ ਲਈ ਹੈ ਅਤੇ ਮਿਸ਼ਨ 2022 ਦੀ ਸਫ਼ਲਤਾ ਲਈ ਕੀਤੇ ਜਾਣਵਾਲੇ ਹੋਰ ਕੰਮਾਂ ਬਾਰੇ ਵੀ ਸੁਝਾਅ ਲਏ ਹਨ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਕੰਮ ਅੱਗੇ ਵਧਾਇਆ ਜਾ ਸਕੇ। ਸੂਤਰਾਂ ਮੁਤਾਬਕ ਕੈਪਟਨ ਨੇ ਪ੍ਰਸ਼ਾਂਤ ਨਾਲ ਪੰਜਾਬ ਕੈਬਨਿਟ ਨੂੰ ਨਵਾਂ ਰੂਪ ਦੇਣ ਲਈ ਸੰਭਾਵੀ ਫੇਰਬਦਲ ਬਾਰੇ ਵੀ ਗੱਲਬਾਲ ਕੀਤੀ ਹੈ ਤਾਂ ਜੋ ਮੰਤਰੀ ਮੰਡਲ ਵਿਚ ਸਾਰੇ ਵਰਗਾਂ ਤੇ ਇਲਾਕਿਆਂ ਨੂੰ ਬਣਦੀ ਪ੍ਰਤੀਨਿਧਤਾ ਮਿਲ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement