ਭੈਣ ਨੂੰ ਇਨਸਾਫ਼ ਦਿਵਾਉਣ ਲਈ ਸਾਈਕਲ ’ਤੇ 1000 ਕਿ.ਮੀ. ਦੂਰ ਪਟਿਆਲਾ ਪਹੁੰਚਿਆ ਇਹ ਭਰਾ
Published : Jul 7, 2021, 1:02 pm IST
Updated : Jul 7, 2021, 1:46 pm IST
SHARE ARTICLE
Brother Madan Bind arrives patiala to seek Justice for his sister
Brother Madan Bind arrives patiala to seek Justice for his sister

ਕੁਝ ਸਾਲਾਂ ਪਹਿਲਾਂ ਭੈਣ ਲਵ ਮੈਰਿਜ ਕਰਵਾ ਕੇ ਪਟਿਆਲਾ ਭੱਜ ਆਈ ਸੀ। ਪਰਿਵਾਰ ਨੇ ਤੋੜ ਦਿੱਤੇ ਸੀ ਸੰਬੰਧ। ਪਰ ਮੌਤ ਦੀ ਖ਼ਬਰ ਸੁਣ ਨਹੀਂ ਰਹਿ ਪਾਏ ਚੁੱਪ।

ਪਟਿਆਲਾ: ਮਥੁਰਾ ਕਲੋਨੀ (Mathura Colony) ਦੀ ਰਹਿਣ ਵਾਲੀ 28 ਸਾਲਾ ਪੂਨਮ (Poonam) ਅਸਲ ਵਿਚ ਯੂਪੀ ਦੇ ਗਾਜ਼ੀਪੁਰ (Ghazipur, UP) ‘ਚ ਰਹਿੰਦੀ ਸੀ। ਕੁਝ ਸਾਲ ਪਹਿਲਾਂ ਉਸਨੇ ਆਪਣੀ ਮਰਜ਼ੀ ਨਾਲ ਨੇੜਲੇ ਪਿੰਡ ਦੇ ਇਕ ਮੁੰਡੇ ਸਿਕੰਦਰ (Sikander) ਨਾਮ ਲਵ ਮੈਰਿਜ (Love Marriage) ਕਰਵਾ ਲਈ ਅਤੇ ਦੋਵੇਂ ਪਟਿਆਲਾ (Patiala) ਭੱਜ ਗਏ। ਪੂਨਮ ਦੀ ਇਸ ਹਰਕਤ ਤੋਂ ਨਾਰਾਜ਼ ਪਰਿਵਾਰਕ ਮੈਬਰਾਂ ਨੇ ਉਸ ਨਾਲ ਸਾਰੇ ਸੰਬੰਧ ਤੋੜ ਦਿੱਤੇ। ਜਿਸ ਤੋਂ ਬਾਅਦ ਬੀਤੇ 2 ਮਹੀਨੇ ਪਹਿਲਾਂ ਪੂਨਮ ਦੀ ਸ਼ੱਕੀ ਹਾਲਾਤਾਂ ‘ਚ ਮੌਤ (Death in Suspicious circumstances) ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਪੁਲਿਸ ਨੇ ਉਸ ਦੇ ਪਤੀ ਦੇ ਬਿਆਨ ’ਤੇ ਮੌਤ ਨੂੰ ਕੁਦਰਤੀ ਦੱਸਦਿਆਂ ਧਾਰਾ 174 ਤਹਿਤ ਫਾਈਲ ਬੰਦ ਕਰ ਦਿੱਤੀ ਸੀ।

ਹੋਰ ਪੜ੍ਹੋ: ਅਧੂਰੀ ਰਹਿ ਗਈ ਦਿਲੀਪ ਕੁਮਾਰ ਦੀ ਇੱਛਾ! ਜੱਦੀ ਘਰ ਨੂੰ Museum ਬਣਦੇ ਦੇਖਣਾ ਚਾਹੁੰਦੇ ਸਨ Tragedy King

murderMurder

ਹੁਣ ਮਾਮਲਾ ਇਕ ਵਾਰ ਫੇਰ ਸੁਰਖੀਆਂ ‘ਚ ਅਇਆ ਹੈ, ਜਦ ਪੂਨਮ ਦੇ ਭਰਾ ਮਦਨ ਬਿੰਦ ਨੇ ਇਹ ਇਲਜ਼ਾਮ ਲਾਇਆ (Poonam's brother Madan Bind alleged) ਕਿ ਉਸਦੀ ਭੈਣ ਦੀ ਮੌਤ ਕੁਦਰਤੀ ਨਹੀਂ ਬਲਕਿ ਕਤਲ (Death was not natural but Murder) ਹੈ। ਮਦਨ 2 ਜੁਲਾਈ ਨੂੰ ਪਟਿਆਲਾ ਪਹੁੰਚਿਆ ਅਤੇ ਆਪਣੀ ਦੀ ਭੈਣ ਦੀ ਮੌਤ ਨਾਲ ਜੁੜੇ ਸਾਰੇ ਦਸਤਾਵੇਜ਼ ਇਕੱਤਰ ਕਰਨ ‘ਚ ਜੁੱਟ ਗਿਆ। ਪਿਛਲੇ 4 ਦਿਨਾਂ ਤੋਂ ਉਹ ਆਪਣੀ ਭੇਣ ਨੂੰ ਇਨਸਾਫ਼ (Justice) ਦਿਵਾੳੇਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਹਾਲਾਂਕਿ ਪਰਿਵਾਰ ਨੇ ਸਾਰੇ ਸੰਬੰਧ ਤੋੜ ਦਿੱਤੇ ਸਨ, ਪਰ ਆਖ਼ਰ ਆਪਣਿਆ ’ਤੇ ਆਏ ਦੁੱਖ ਨੂੰ ਸਿਰਫ਼ ਆਪਣੇ ਹੀ ਸਮਝ ਸਕਦੇ ਹਨ।

ਹੋਰ ਪੜ੍ਹੋ: ਸੱਟ ਲੱਗਣ ਕਾਰਨ ਟੋਕਿਓ ਓਲੰਪਿਕ ਵਿਚੋਂ ਬਾਹਰ ਹੋਈ ਹਿਮਾ ਦਾਸ, ਕਿਹਾ-ਕਰਾਂਗੀ ਮਜ਼ਬੂਤ ਵਾਪਸੀ

Poonam's Brother Madan BindPoonam's Brother Madan Bind

ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣ ਤੋਂ ਬਾਅਦ ਮਦਨ ਨੂੰ ਸਭ ਤੋਂ ਮਹੱਤਵਪੂਰਨ ਸਬੂਤ ਮਿਲਿਆ, ਜੋ ਕਿ ਉਸ ਸੀ ਭੈਣ ਦੀ ਪੋਸਟਮਾਰਟਮ ਰਿਪੋਰਟ (Postmortem Report) ਸੀ। ਮਦਨ ਨੇ ਕਿਹਾ ਕਿ ਇਸ ਰਿਪੋਰਟ ਵਿਚ ਡਾਕਟਰਾਂ ਨੇ ਦੱਸਿਆ ਕਿ ਪੂਨਮ ਦੀ ਮੌਤ ਦਮ ਘੁੱਟਣ ਕਾਰਨ (Death due to Suffocation) ਹੋਈ ਹੈ। ਮਦਨ ਮੰਗਲਵਾਰ ਨੂੰ ਇਹ ਪੋਸਟਮਾਰਟਮ ਰਿਪੋਰਟ ਲੈ ਕੇ ਥਾਣਾ ਕੋਤਵਾਲੀ (Thana Kotwali) ਪਹੁੰਚਿਆ ਅਤੇ ਜੀਜੇ ਖ਼ਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਥਾਣਾ ਇੰਚਾਰਜ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪੂਨਮ ਦੇ ਭਰਾ ਨਾਲ ਉਨ੍ਹਾਂ ਦੀ ਸੋਮਵਾਰ ਸ਼ਾਮ ਨੂੰ ਮੁਲਾਕਾਤ ਹੋਈ ਸੀ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨ ਅਤੇ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਬਿਆਨ ਦਰਜ ਕਰ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਨਾਰਕੋ ਟੈਸਟ ਲਈ ਉਮਰਾਨੰਗਲ ਦੀ ਹਾਂ, ਸੁਮੇਧ ਸੈਣੀ ਦੀ ਨਾਂਹ

Thana KotwaliThana Kotwali

ਪੂਨਮ ਦੇ ਭਰਾ ਮਦਨ ਬਿੰਦ ਨੇ ਦੱਸਿਆ ਕਿ ਪੂਨਮ ਦੀ ਮੌਤ ਮਈ ਵਿਚ ਹੋਈ ਸੀ। ਪਰ ਉਸਦੇ ਪਰਿਵਾਰ ਨੂੰ 15 ਤੋਂ 20 ਦਿਨਾਂ ਬਾਅਦ ਜਾਣਕਾਰੀ ਮਿਲੀ। ਜਦ ਇਹ ਜਾਣਕਾਰੀ ਮਿਲੀ ਤਾਂ ਉਸ ਵਕਤ ਪਰਿਵਾਰ ਨ ਉਸਦਾ ਵਿਆਹ ਰੱਖਿਆ ਹੋਇਆ ਸੀ, ਜਿਸ ਕਾਰਨ ਉਹ ਪਟਿਆਲੇ ਨਹੀਂ ਆ ਸਕਿਆ ਸੀ। ਪਰ ਬਾਅਦ ਵਿਚ ਪਰਿਵਾਰ ਦੇ ਕਹਿਣ ’ਤੇ ਉਹ ਆਪਣੀ ਭੈਣ ਦੇ ਕਾਤਲ ਨੂੰ ਸਜ਼ਾ ਦਿਵਾਉਣ ਲਈ 1000 ਕਿਲੋਮੀਟਰ ਦੂਰੀ ’ਤੇ ਪਟਿਆਲਾ ਆਇਆ ਅਤੇ ਰਜਿੰਦਰਾ ਮੈਡੀਕਲ ਕਾਲਜ (Rajindra Medical College) ਤੋਂ ਸਬੂਤ ਵਜੋਂ ਪੋਸਟਮਾਰਟਮ ਰਿਪੋਰਟ ਹਾਸਲ ਕੀਤੀ। 

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਹੋਇਆ ਦਿਹਾਂਤ

Rajindra Medical CollegeRajindra Medical College

ਇਸ ਦੇ ਨਾਲ ਹੀ ਮਦਨ ਨੇ ਦੱਸਿਆ ਕਿ ਪਿੰਡ ‘ਚ ਰਹਿੰਦੇ ਸਿਕੰਦਰ ਦੇ ਕੁਝ ਦੋਸਤਾਂ ਨੇ ਹੀ ਪੂਨਮ ਦੀ ਮੌਤ ਬਾਰੇ ਪਿੰਡ ਦੇ ਮੁਖੀ ਨੂੰ ਦੱਸਿਆ ਸੀ। ਦੋਸਤਾਂ ਨੇ ਹੀ ਦਾਅਵਾ ਕੀਤਾ ਕਿ ਪੂਨਮ ਦਾ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪਿੰਡ ਦੇ ਮੁਖੀ ਨੇ ਪਰਿਵਾਰ ਨੂੰ ਸੂਚਿਤ ਕੀਤਾ। ਇਕ ਭਰਾ ਹੁਣ ਇਨਸਾਫ਼ ਦੀ ਉਮੀਦ ‘ਚ ਪੁਲਿਸ ਕੋਲ ਪਹੁੰਚਿਆ ਹੈ ਤਾਂ ਜੋ ਉਸਦੀ ਭੈਣ ਦੇ ਕਾਤਲ ਨੂੰ ਸਜ਼ਾ ਦਿੱਤੀ ਜਾ ਸਕੇ। ਪੂਨਮ ਦੀ ਹਰਕਤ ਤੋਂ ਨਾਰਾਜ਼ ਹੋਣ ’ਤੇ ਅਤੇ ਰਿਸ਼ਤੇ ਖ਼ਤਮ ਕਰਨ ਤੋਂ ਬਾਅਦ ਵੀ ਅੱਜ ਉਸਦੇ ਖ਼ੂਨ ਦੇ ਰਿਸ਼ਤੇ (Blood Relations) ਹੀ ਨੇ ਜੋ ਉਸ ਦੇ ਲਈ ਇਨਸਾਫ਼ ਦੀ ਮੰਗ ‘ਚ ਅੱਗੇ ਆਏ ਹਨ।

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement