ਫਲ ਤੇ ਸਬਜ਼ੀਆਂ ਦੇ ਛਿਲਕੇ ਵੀ ਹੁੰਦੇ ਨੇ ਸਿਹਤ ਲਈ ਫਾਇਦੇਮੰਦ, ਸਨੈਕਸ ਜਾਂ ਸੂਪ ਬਣਾਉਣ ਵਈ ਵਰਤੋਂ - ਸ਼ੈੱਫ ਅਨਾਹਿਤਾ 
Published : Jul 8, 2022, 6:58 am IST
Updated : Jul 8, 2022, 7:01 am IST
SHARE ARTICLE
Chef Anahita
Chef Anahita

ਅਨਾਹਿਤਾ ਨੂੰ ਭੋਜਨ ਸਥਿਰਤਾ ਵਿਚ ਯੋਗਦਾਨ ਲਈ 'ਫੋਰਬਸ 30 ਅੰਡਰ 30 ਏਸ਼ੀਆ 2019' ਸੂਚੀ ਵਿਚ ਚੁਣਿਆ ਗਿਆ ਸੀ।

 

ਲੁਧਿਆਣਾ - ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ ਦੇ ਸਮਾਗਮ ਵਿਚ ਮਸ਼ਹੂਰ ਯੰਗ ਸ਼ੈੱਫ ਅਨਾਹਿਤਾ ਢੋਂਡੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਰਸੋਈ ਵਿਚ ਕੰਮ ਕਰਦੇ ਸਮੇਂ ਇੱਕ ਵਾਰ ਮਨ ਵਿਚ ਖਿਆਲ ਆਇਆ ਕਿ ਅਸੀਂ ਫਲਾਂ ਅਤੇ ਸਬਜ਼ੀਆਂ ਦੇ ਪੌਸ਼ਟਿਕ ਤੱਤਾਂ ਦਾ ਵੱਡਾ ਹਿੱਸਾ ਸੁੱਟ ਦਿੰਦੇ ਹਾਂ।ਦਰਅਸਲ, ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬਰੋਕਲੀ ਅਤੇ ਫੁੱਲ ਗੋਭੀ ਦੇ ਡੰਡੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਆਲੂ ਦੇ ਛਿਲਕਿਆਂ ਵਿਚ ਆਲੂ ਦੇ ਛਿਲਕਿਆਂ ਨਾਲੋਂ ਜ਼ਿਆਦਾ ਫਾਈਬਰ, ਆਇਰਨ, ਪੋਟਾਸ਼ੀਅਮ ਅਤੇ ਵਿਟਾਮਿਨ ਹੁੰਦੇ ਹਨ।

Chef AnahitaChef Anahita

ਇਸੇ ਤਰ੍ਹਾਂ ਹੋਰ ਵੀ ਕਈ ਫਲ ਅਤੇ ਸਬਜ਼ੀਆਂ ਹਨ ਜਿਨ੍ਹਾਂ ਦੇ ਛਿੱਲਕ ਨੂੰ ਸਨੈਕਸ ਜਾਂ ਸੂਪ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਅਨਾਹਿਤਾ ਨੂੰ ਭੋਜਨ ਸਥਿਰਤਾ ਵਿਚ ਯੋਗਦਾਨ ਲਈ 'ਫੋਰਬਸ 30 ਅੰਡਰ 30 ਏਸ਼ੀਆ 2019' ਸੂਚੀ ਵਿਚ ਚੁਣਿਆ ਗਿਆ ਸੀ। ਉਸ ਨੇ 'ਦਿ ਪਾਰਸੀ ਕਿਚਨ' ਨਾਂ ਦੀ ਕਿਤਾਬ ਲਿਖੀ, ਜਿਸ ਵਿਚ ਸਿਰਫ਼ ਰੈਸਿਪੀ ਹੀ ਨਹੀਂ, ਸਗੋਂ ਖਾਣ-ਪੀਣ ਦੀਆਂ ਕਈ ਮਜ਼ੇਦਾਰ ਕਹਾਣੀਆਂ ਵੀ ਹਨ। 

peels of friuts and vegetables peels of friuts and vegetables

ਅਨਾਹਿਤਾ ਨੇ ਕਿਹਾ ਕਿ ਜਦੋਂ ਸ਼ੁਰੂਆਤ ਦੀ ਛੋਟੀ ਉਮਰ ਸੀ ਤਾਂ ਅਨੁਭਵ ਸੀ, ਕਈ ਉਤਰਾਅ-ਚੜ੍ਹਾਅ ਆਏ। ਲੋਕ ਕਹਿੰਦੇ ਸਨ ਕਿ ਮੈਂ ਜਵਾਨ ਹਾਂ, ਕਾਲਜ ਤੋਂ ਹੁਣੇ ਆਈ ਹਾਂ, ਇਸ ਨੂੰ ਕੀ ਆਉਂਦਾ ਹੋਵੇਗਾ ਪਰ ਹਾਰ ਨਹੀਂ ਮੰਨੀ ਅਤੇ ਮਨ ਪੱਕਾ ਕਰ ਲਿਆ ਕਿ ਸਭ ਤੋਂ ਪਹਿਲਾਂ ਮੈਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਨਾਲ ਬੌਸ ਦੇ ਤੌਰ 'ਤੇ ਨਹੀਂ ਸਗੋਂ ਟੀਮ ਮੈਂਬਰ ਦੇ ਤੌਰ 'ਤੇ ਕੰਮ ਕੀਤਾ। ਇਸ ਤਰ੍ਹਾਂ ਹੀ ਅੱਜ ਮੈਂ ਇਸ ਮੁਕਾਮ ਤੱਕ ਪਹੁੰਚੀ ਹਾਂ। ਲੁਧਿਆਣੇ ਆ ਕੇ ਬਹੁਤ ਵਧੀਆ ਲੱਗਾ, ਇੱਥੇ ਮੇਜ਼ਬਾਨੀ ਕਮਾਲ ਦੀ ਹੈ। ਕਾਲਜ ਰੋਡ 'ਤੇ ਜਾ ਕੇ ਗੁਲਾਬ ਜਾਮੁਨ ਵੀ ਖਾਧਾ ਜੋ ਕਿ ਕਾਫੀ ਸੁਆਦ ਸੀ।

Chef Anahita
Chef Anahita

ਅਨਾਹਿਤਾ ਕਹਿੰਦੀ ਹੈ ਕਿ ਜਦੋਂ ਮੈਂ ਛੋਟੀ ਸੀ ਤਾਂ ਮਾਂ ਮੇਜ਼ 'ਤੇ ਬਹੁਤ ਰਚਨਾਤਮਕ ਅਤੇ ਸਵਾਦਿਸ਼ਟ ਭੋਜਨ ਪਰੋਸਦੀ ਸੀ। ਹਰ ਰੋਜ਼ ਸਕੂਲੋਂ ਆਉਣ ਤੋਂ ਬਾਅਦ ਉਹ ਆਪਣੀ ਮਾਂ ਨਾਲ ਰਸੋਈ ਵਿਚ ਸਮਾਂ ਬਿਤਾਉਂਦੀ ਸੀ। ਪਹਿਲਾਂ ਉਹ ਅਕਸਰ ਆਪਣੀ ਮਾਂ ਨੂੰ ਖਾਣਾ ਬਣਾਉਂਦੇ ਹੋਏ ਦੇਖਦੀ ਸੀ, ਫਿਰ ਹੌਲੀ-ਹੌਲੀ ਉਸ ਦੀ ਮਦਦ ਕਰਨ ਲੱਗ ਪਈ। ਮਾਂ ਦੇ ਭੋਜਨ ਵਿਚ ਨਵੇਂ ਪ੍ਰਯੋਗ ਬਹੁਤ ਪ੍ਰਭਾਵਿਤ ਕਰਦੇ ਸਨ। ਇਸ ਤੋਂ ਬਾਅਦ ਖਾਣਾ ਬਣਾਉਣ ਵਿਚ ਅਜਿਹੀ ਰੁਚੀ ਪੈਦਾ ਹੋਈ ਕਿ ਇਹ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ। ਮਾਂ ਦੇ ਭੋਜਨ ਵਿਚ ਕੀਤੇ ਪ੍ਰਯੋਗਾਂ ਤੋਂ ਪ੍ਰੇਰਨਾ ਲੈ ਕੇ ਉਹ ਆਪਣੇ ਜੀਵਨ ਦੀ ਦਿਸ਼ਾ ਤੈਅ ਕਰਕੇ ਸ਼ੈੱਫ ਬਣ ਗਈ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement