
ਕਾਬੂ ਕੀਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਗੁਆਂਢੀ ਨੇ ਉਸ ਨੂੰ ਬੇਔਲਾਦ ਹੋਣ ਦਾ ਤਾਅਨਾ ਮਾਰਿਆ ਸੀ
ਲੁਧਿਆਣਾ : ਲੁਧਿਆਣਾ ਦੇ ਸਲੇਮ ਟਾਪਰੀ ਇਲਾਕੇ ਵਿਚ ਹੋਏ ਟ੍ਰਿਪਲ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨੋਂ ਕਤਲ ਗੁਆਂਢੀ ਰੌਬਿਨ ਨੇ ਹੀ ਕੀਤੇ ਸਨ। ਮ੍ਰਿਤਕਾਂ ਵਿਚ ਬਜ਼ੁਰਗ ਔਰਤ ਉਸ ਦੀ
ਨੂੰਹ ਅਤੇ ਪੁੱਤਰ ਸ਼ਾਮਲ ਸਨ । ਮੁਲਜ਼ਮ ਦੀ ਪਛਾਣ ਰੌਬਿਨ ਉਰਫ਼ ਮੁੰਨਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਪਹਿਲਾਂ ਘਰ ਅੰਦਰ ਦਾਖ਼ਲ ਹੋ ਕੇ ਕਤਲ ਕੀਤੇ । ਇਸ ਮਗਰੋਂ ਘਟਨਾ ਨੂੰ ਹਾਦਸਾ ਬਣਾਉਣ
ਲਈ ਘਰ ਅੰਦਰ ਗੈਸ ਸਲੰਡਰ ਖੁਲ੍ਹਾ ਛੱਡ ਦਿਤਾ ਅਤੇ ਅਗਰਬੱਤੀ ਜਗਾ ਕੇ ਛੱਡ ਦਿਤੀ ਸੀ।
ਕਾਬੂ ਕੀਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਗੁਆਂਢੀ ਨੇ ਉਸ ਨੂੰ ਬੇਔਲਾਦ ਹੋਣ ਦਾ ਤਾਅਨਾ ਮਾਰਿਆ ਸੀ
ਜਿਸ ਕਾਰਨ ਉਹ ਗੁੱਸੇ ਵਿਚ ਆ ਗਿਆ ਅਤੇ ਵਾਰਦਾਤ ਨੂੰ ਅੰਜ਼ਾਮ ਦਿਤਾ। ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ
ਤਿੰਨੋਂ ਕਤਲ ਹਥੌੜੇ ਨਾਲ ਕੀਤੇ ਸਨ।