Patiala News : ਅਸਲਾ ਸਾਫ ਕਰਦਿਆਂ ਗੋਲੀ ਚੱਲਣ ਕਾਰਨ ਹੋਮਗਾਰਡ ਦੀ ਮੌਤ , ਦੋ ਮਹੀਨੇ ਬਾਅਦ ਸੀ ਰਿਟਾਇਰਮੈਂਟ
Published : Jul 8, 2024, 10:49 pm IST
Updated : Jul 8, 2024, 10:49 pm IST
SHARE ARTICLE
Home guard's death
Home guard's death

ਸਮਾਣਾ ਦੇ ਪਿੰਡ ਨਮਾਦਾ ਦਾ ਰਹਿਣ ਵਾਲਾ ਸੀ ਮ੍ਰਿਤਕ ਹੋਮਗਾਰਡ ਅਮਰਜੀਤ

Patiala News : ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸਦਰ ਥਾਣੇ ਵਿੱਚ ਤਾਇਨਾਤ ਹੋਮਗਾਰਡ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹੋਮਗਾਰਡ ਅਮਰਜੀਤ ਸਿੰਘ ਗੰਨ ਹਾਊਸ ਤੋਂ ਹਥਿਆਰ ਲੈਣ ਗਿਆ ਸੀ।  ਦੱਸਿਆ ਜਾ ਰਿਹਾ ਹੋਮਗਾਰਡ ਅਮਰਜੀਤ ਸਿੰਘ ਦੀ ਦੋ ਮਹੀਨੇ ਬਾਅਦ ਰਿਟਾਇਰਮੈਂਟ ਹੋਣੀ ਸੀ। 

ਇਸ ਦੌਰਾਨ ਅਸਲਾ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ ਅਤੇ ਜੋ ਹੋਮਗਾਰਡ ਅਮਰਜੀਤ ਸਿੰਘ ਦੇ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਨਾਲ ਆਏ ਮੁਲਾਜ਼ਮਾਂ ਨੇ ਦੇਖਿਆ ਕਿ ਅਮਰਜੀਤ ਸਿੰਘ ਜ਼ਖ਼ਮੀ ਹਾਲਤ ਵਿੱਚ ਡਿੱਗਿਆ ਪਿਆ ਸੀ। ਜਦੋਂ ਸਾਥੀ ਕਰਮਚਾਰੀ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਮਹਿਜ਼ ਇੱਕ ਹਾਦਸਾ- ਐਸ.ਐਚ.ਓ

ਡੀਐਸਪੀ ਸਮਾਣਾ ਨੇਹਾ ਅਗਰਵਾਲ ਅਤੇ ਸਦਰ ਥਾਣਾ ਸਮਾਣਾ ਦੇ ਐਸਐਚਓ ਹਸਪਤਾਲ ਪੁੱਜੇ। ਜਿਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਹਾਦਸਾ ਹੈ। ਗੰਨ ਹਾਊਸ ਤੋਂ ਹਥਿਆਰ ਲੈਣ ਗਿਆ ਅਮਰਜੀਤ ਸਿੰਘ ਹਥਿਆਰ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਗੋਲੀ ਚੱਲ ਗਈ। ਜਿਸ ਕਾਰਨ ਗੋਲੀ ਲੱਗਣ ਕਾਰਨ ਹੋਮਗਾਰਡ ਦੀ ਮੌਤ ਹੋ ਗਈ।

 ਦੋ ਮਹੀਨੇ ਬਾਅਦ ਸੀ ਰਿਟਾਇਰਮੈਂਟ 

ਗੋਲੀ ਲੱਗਣ ਕਾਰਨ ਮਰਨ ਵਾਲਾ ਹੋਮਗਾਰਡ ਅਮਰਜੀਤ ਸਮਾਣਾ ਦੇ ਪਿੰਡ ਨਮਾਦਾ ਦਾ ਰਹਿਣ ਵਾਲਾ ਸੀ। ਜੋ ਪਿਛਲੇ ਕਾਫੀ ਸਮੇਂ ਤੋਂ ਸਦਰ ਥਾਣਾ ਸਮਾਣਾ ਵਿਖੇ ਡਿਊਟੀ 'ਤੇ ਤਾਇਨਾਤ ਸੀ। 

ਡੀਐਸਪੀ ਨੇਹਾ ਅਗਰਵਾਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹੋਮ ਗਾਰਡ ਅਮਰਜੀਤ ਸਿੰਘ ਜੋ ਕਿ ਉੱਤਮ ਮੁਲਾਜ਼ਮਾਂ ਵਿੱਚੋਂ ਇੱਕ ਸੀ, ਦੀ ਮੌਤ ਹੋ ਗਈ ਹੈ। ਅਮਰਜੀਤ ਸਿੰਘ ਨੇ ਦੋ ਮਹੀਨਿਆਂ ਬਾਅਦ ਸੇਵਾਮੁਕਤ ਹੋਣਾ ਸੀ। ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਸੀ। ਸਮਾਣਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।

 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement