Gurdaspur Firing News: ਗੁਰਦਾਸਪੁਰ 'ਚ ਵੱਡੀ ਵਾਰਦਾਤ, ਪਾਣੀ ਪਿੱਛੇ ਚੱਲੀਆਂ ਤਾਬੜਤੋੜ ਗੋਲੀਆਂ, 4 ਨੌਜਵਾਨਾਂ ਦੀ ਮੌਕੇ 'ਤੇ ਮੌਤ

By : GAGANDEEP

Published : Jul 8, 2024, 8:08 am IST
Updated : Jul 8, 2024, 8:13 am IST
SHARE ARTICLE
Srihargobindpur Gurdaspur firing news
Srihargobindpur Gurdaspur firing news

Gurdaspur Firing News: : ਕਰੀਬ 60 ਰਾਊਂਡ ਕੀਤੇ ਫਾਇਰ

Srihargobindpur Gurdaspur firing news: ਗੁਰਦਾਸਪੁਰ ਦੇ ਸ਼੍ਰੀਹਰਗੋਬਿੰਦਪੁਰ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਪਾਣੀ ਨੂੰ ਲੈ ਕੇ 2 ਧਿਰਾਂ ਵਿਚਾਲੇ ਫਾਇਰਿੰਗ ਹੋਈ। ਗੋਲੀ ਲੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲੇ ਚੌਂਕ ਦੇ ਨਜ਼ਦੀਕ ਦੋ ਧਿਰਾਂ ਵਿੱਚ ਤਾਬੜਤੋੜ ਗੋਲੀਆਂ ਚੱਲੀਆਂ।

ਇਹ ਵੀ ਪੜ੍ਹੋ: Punjab Weather Update News: ਪੰਜਾਬ 'ਚ ਇਸ ਸਾਲ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾਂ ਅਤੇ ਤਰਸੇਮ ਸਿੰਘ ਸੈਕਟਰੀ ਦੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਕਰਕੇ 7:30 ਵਜੇ ਦੇ ਕਰੀਬ ਲਾਈਟਾਂ ਵਾਲੇ ਚੌਂਕ ਦੇ ਕਰੀਬ ਦੋ ਧਿਰਾਂ ਵਿਚ ਗੋਲੀਆਂ ਚੱਲੀਆਂ।

ਇਹ ਵੀ ਪੜ੍ਹੋ: Health News: ਗਰਮੀਆਂ ਵਿਚ ਨਹੀਂ ਕਰਨੀ ਚਾਹੀਦੀ ਤਾਂਬੇ ਦੇ ਭਾਂਡਿਆਂ ਦੀ ਵਰਤੋਂ, ਆਉ ਜਾਣਦੇ ਹਾਂ ਕਿਵੇਂ

ਜਿਸ ਵਿੱਚ ਤਕਰੀਬਨ ਅੱਠ ਤੋਂ 10 ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਵਿੱਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਪਿੰਡ ਵਿਠਵਾਂ, ਸ਼ਮਸ਼ੇਰ ਸਿੰਘ ਪੁੱਤਰ ਨਿਰੰਜਨ ਸਿੰਘ ਪਿੰਡ ਵਿਠਵਾਂ, ਨਿਰਮਲ ਸਿੰਘ ਪੁੱਤਰ ਦੀਵਾਨ ਸਿੰਘ ਪਿੰਡ ਮੂੜ, ਬਲਰਾਜ ਸਿੰਘ ਪੁੱਤਰ ਰਵੇਲ ਸਿੰਘ ਪਿੰਡ ਵਿਠਵਾਂ ਇਹ ਚਾਰ ਵਿਅਕਤੀਆਂ ਦੀ ਹੁਣ ਤੱਕ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਪੁੱਤਰ ਤਰਸੇਮ ਸਿੰਘ, ਕੁਲਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ, ਨਿਸ਼ਾਨ ਸਿੰਘ ਪੁੱਤਰ ਦਵਿੰਦਰ ਸਿੰਘ ਨਵਿੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ, ਅੰਗਰੇਜ਼ ਸਿੰਘ ਪੁੱਤਰ ਬੁੱਢਾ ਸਿੰਘ, ਸੁਰਿੰਦਰ ਸਿੰਘ ਪੁੱਤਰ ਧੂਮਾ ਸਿੰਘ ਇਹ ਇਲਾਜ ਅਧੀਨ ਹਨ। ਇਸ ਮੌਕੇ 'ਤੇ ਡੀਐਸ ਪੀ ਰਜੇਸ਼ ਕੱਕੜ ਅਤੇ ਐਸਐਚਓ ਸਤਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਮੌਕੇ 'ਤੇ ਤਫਤੀਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਮੌਕੇ ਤੇ ਰਜੇਸ਼ ਕੱਕੜ ਡੀਐਸਪੀ ਅਤੇ ਐਸਐਚ ਓ ਸਤਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਇਸ ਦੌਰਾਨ ਪੁਲਿਸ ਨੂੰ 11 ਜਿੰਦਾ ਰਾਊਂਡ ਬਾਰਾ ਬੋਰ ਦੇ ਅਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਹੋਏ।

 

​(For more Punjabi news apart from Srihargobindpur Gurdaspur firing news, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement