
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਵੱਲੋਂ ਆਮ ਆਦਮੀ ਪਾਰਟੀ 'ਚੋਂ ਮੁੱਅਤਲ ਕੁੰਵਰ ਵਿਜੈ ਪ੍ਰਤਾਪ ਨਾਲ ਵਿਸ਼ੇਸ਼ ਇੰਟਰਵਿਊ ਕੀਤਾ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਵੱਲੋਂ ਆਮ ਆਦਮੀ ਪਾਰਟੀ 'ਚੋਂ ਮੁੱਅਤਲ ਕੁੰਵਰ ਵਿਜੈ ਪ੍ਰਤਾਪ ਨਾਲ ਵਿਸ਼ੇਸ਼ ਇੰਟਰਵਿਊ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਵਾਅਦੇ , ਬਰਗਾੜੀ ਗੋਲੀਕਾਂਡ ਦੇ ਇੰਨਸਾਫ਼ ਅਤੇ ਬਿਕਰਮ ਸਿੰਘ ਮਜੀਠੀਆ ਬਾਰੇ ਗੱਲਬਾਤ ਕੀਤੀ ਹੈ।
ਗੱਲਬਾਤ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।
ਸਵਾਲ: ਜਦੋਂ ਮੀਡੀਆ ਜ਼ਰੀਏ ਤੁਹਾਨੂੰ ਪਾਰਟੀ ਦੇ ਫ਼ੈਸਲੇ ਬਾਰੇ ਪਤਾ ਲੱਗਾ ਤਾਂ ਤੁਹਾਡਾ ਪਹਿਲਾ ਖਿਆਲ ਕੀ ਸੀ?
ਜਵਾਬ: ਮੈਨੂੰ ਪਹਿਲਾ ਹੀ ਪਤਾ ਸੀ ਕਿ ਅਜਿਹਾ ਕੁਝ ਹੋ ਰਿਹਾ ਹੈ, ਪਹਿਲਾਂ ਮਾਰਚ ਮਹੀਨੇ ਵਿੱਚ ਹੋਣ ਦਾ ਪਤਾ ਲੱਗਾ, ਫਿਰ ਲੁਧਿਆਣਾ ਜ਼ਿਮਨੀ ਚੋਣ ਕਾਰਨ ਫੈਸਲਾ ਰੋਕ ਲਿਆ, ਸ਼ਾਇਦ ਨੁਕਸਾਨ ਹੋਣ ਦਾ ਡਰ ਸੀ।
ਮੈਂ ਜਦੋਂ ਪਾਰਟੀ ਦੇ ਵਿੱਚ ਆਇਆ ਤਾਂ ਮੇਰਾ ਲਿੰਕ ਬਰਗਾੜੀ ਬੇਅਦਬੀ ਕਾਂਡ ਸੀ, ਜਦੋਂ ਇੰਨਾ ਇਨਸਾਫ਼ ਹੀ ਨਹੀਂ ਦਿੱਤਾ, ਤਾਂ ਇਹ ਹੋਣਾ ਹੀ ਸੀ, ਇੰਨਾ ਨੇ ਚੋਂਣਾ ਮੁਕਮੰਲ ਹੋਣ ਮਗਰੋਂ ਹੀ ਮੈਂਨੂੰ ਨਜ਼ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਵਾਲ: ਅੱਗੇ ਦੀ ਰਣਨੀਤੀ ਕੀ ਹੈ?
ਜਵਾਬ: ਮੇਰੀ ਅੱਗੇ ਦੀ ਕੋਈ ਰਣਨੀਤੀ ਨਹੀਂ ਹੈ, ਮੇਰੀ ਚੋਣ ਅੰਮ੍ਰਿਤਸਰ ਦੇ ਲੋਕਾਂ ਨੇ ਲੜੀ ਸੀ, ਲੋਕਾਂ ਨੇ ਮੈਂਨੂੰ ਐੱਮਐੱਲਏ ਬਣਾਇਆ ਹੈ, ਕੀ ਕਰਨਾ ਹੈ ਇਹ ਵੀ ਲੋਕ ਹੀ ਤੈਅ ਕਰਨਗੇ।
ਸਵਾਲ: ਕੀ ਕੋਈ ਹੋਰ ਪਾਰਟੀ ਵਿੱਚ ਸ਼ਾਮਲ ਹੋਵੋਗੇ ?
ਜਵਾਬ: ਮੈਂ ਜੋ ਕਿਹਾ ਹੈ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਤੈਅ ਕਰਨਗੇ, ਮੈਂ ਨਹੀਂ।
ਸਵਾਲ: ਰਾਜਨੀਤੀ ਵਿੱਚ ਕਿਵੇਂ ਆਏ
ਜਵਾਬ: ਮੈਂ ਆਈਪੀਐੱਸ ਵਜੋਂ ਆਪਣੀ ਨੌਕਰੀ ਛੱਡੀ ਸੀ. ਬਰਗਾੜੀ ਵਿੱਚ ਜੋ ਹੋਇਆ, ਉਸਦਾ ਵਿਰੋਧ ਵਜੋਂ। ਇਸ ਮਗਰੋਂ ਅਰਵਿੰਦ ਕੇਜਰੀਵਾਲ ਅਤੇ ਇੰਨਾ ਦੀ ਪਾਰਟੀ ਦੇ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ, ਮੈਂ ਪਹਿਲਾਂ ਇੰਨੀ ਜਲਦੀ ਰਾਜਨੀਤੀ 'ਚ ਨਹੀਂ ਸੀ ਆਉਣਾ ਚਾਹੁੰਦਾ ਸੀ, ਪਰ ਇੰਨਾ ਨੇ ਕਿਹਾ ਕਿ ਅਸੀਂ ਬਰਗਾੜੀ ਦਾ ਇੰਨਸਾਫ਼ ਦੇਵਾਂਗੇ।
ਪਰ ਜਦੋਂ ਸਰਕਾਰ ਬਣ ਗਈ ਤਾਂ ਕਿਸੇ ਨੇ ਕੁਝ ਨਹੀਂ ਕੀਤਾ, ਜਦੋਂ ਮੈਂ ਪੁੱਛਦਾ ਸੀ ਤਾਂ ਕੋਈ ਜਵਾਬ ਵੀ ਨਹੀਂ ਦਿੰਦਾ, ਪਤਾ ਲੱਗਾ ਕਿ ਮੈਂਨੂੰ ਪਾਸੇ ਕੀਤਾ ਗਿਆ, ਮੈਂ ਆਪਣੇ ਹਲਕੇ ਦਾ ਕੰਮ ਕਰਵਾਉਂਦਾ ਰਿਹਾ, ਮੈਂ ਵਿਧਾਨ ਸਭਾ ਵਿੱਚ ਪੁਰਾ ਹਿੱਸਾ ਲਿਆ। ਆਮ ਕਰਕੇ ਵਿਧਾਇਕ ਆਖਰੀ ਸਮੇਂ ਕੰਮ ਕਰਵਾਉਂਦੇ ਹਨ, ਪਰ ਮੈਂ ਦੋ ਸਾਲ ਵਿੱਚ ਆਪਣੇ ਕੰਮ ਦਾ ਟੀਚਾ ਪੂਰਾ ਕੀਤਾ ਹੈ, ਜੋ ਅਸੀਂ ਕਰ ਸਕਦੇ ਸੀ, ਅਸੀਂ ਕੀਤਾ।
ਸਵਾਲ: ਕੀ ਨੌਕਰੀ ਛੱਡਣ ਵੇਲੇ ਹੋਰ ਪਾਰਟੀਆਂ ਨੇ ਵੀ ਸੰਪਰਕ ਕੀਤਾ?
ਜਵਾਬ: ਕਈ ਪਾਰਟੀਆਂ ਨੇ ਸੰਪਰਕ ਕੀਤਾ ਸੀ, ਹੁਣ ਵੀ ਕਰ ਰਹੀਆਂ ਹਨ, ਪਰ ਇੰਨਾ ਨੇ ਕਿਹਾ ਕਿ ਅਸੀਂ ਤੁਹਾਡਾ ਏਜੰਡਾ, ਬਰਗਾੜੀ ਦੇ ਇਨਸਾਫ਼ ਦਾ ਪੂਰਾ ਕਰਾਂਗੇ। ਹਾਲਾਂਕਿ ਇਸ ਸਰਕਾਰ ਵਿੱਚ ਕੋਈ ਕਾਰਗਰ ਕਦਮ ਨਹੀਂ ਚੁਕਿਆ।
ਕੇਜਰੀਵਾਲ ਜਦੋਂ ਮੇਰੇ ਨਾਲ ਚੋਂਣ ਪ੍ਰਚਾਰ ਕਰਦੇ ਸਨ ਤਾਂ ਕਹਿੰਦੇ ਸਨ ਕਿ ਚਰਨਜੀਤ ਸਿੰਘ ਚੰਨੀ ਰਿਪੋਰਟਾਂ ਪੜ੍ਹ ਲੈਣ, ਇੰਨਾ ਇਹ ਵੀ ਕਿਹਾ ਕਿ ਜਦੋਂ ਅਸੀਂ ਸਰਕਾਰ ਵਿੱਚ ਆਵਾਂਗੇ 24 ਘੰਟਿਆ ਵਿੱਚ ਇੰਨਸਾਫ਼ ਦੇਵਾਂਗੇ।
ਪਰ ਇੰਨਾ ਕੁਝ ਨਹੀਂ ਕੀਤਾ ਸਗੋਂ ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ, ਕੇਸ ਅੱਜ ਦੇ ਸਮੇਂ ਉਥੇ ਦਾ ਉਥੇ ਹੀ ਪਿਆ ਹੈ।
ਮੈਂ ਹਮੇਸ਼ਾ ਕਿਹਾ ਕਿ ਪਾਰਟੀ ਦਾ ਜੋ ਏਜੰਡਾ ਉਹ ਪੂਰਾ ਕਰੇ।
ਅੱਜ ਨਸ਼ਾ ਹੋਰ ਵੱਧ ਰਿਹਾ ਹੈ, ਯੁੱਧ ਨਸ਼ਿਆ ਵਿਰੁੱਧ ਉਦੋਂ ਸ਼ੁਰੂ ਕੀਤਾ ਜਦੋਂ ਪਾਰਟੀ ਦਿੱਲੀ ਵਿੱਚ ਬੁਰੀ ਤਰਾ ਹਾਰ ਗਈ ਪਰ ਉਹ ਵੀ ਇੱਕ ਨੁਮਾਇਸ਼ ਮਾਤਰ ਰਹਿ ਗਿਆ ਅਤੇ ਜੋ ਪਾਰਟੀ ਦਾ ਕੋਈ ਵੀ ਏਜੰਡਾ ਪੂਰਾ ਨਹੀਂ ਹੋਇਆ
ਮੈਂ ਸਰਕਾਰ ਨੂੰ ਵਾਅਦੇ ਹਮੇਸ਼ਾ ਯਾਦ ਕਰਵਾਉਂਦਾ ਰਿਹਾ, ਮੈਂ ਪਾਰਟੀ ਦੇ ਸਿਧਾਂਤ 'ਤੇ ਖੜ੍ਹਾ ਰਿਹਾ।
ਸਵਾਲ: ਤੁਸੀਂ ਕਹਿ ਰਹੇ ਹੋ ਕਿ ਮੈਂ ਪਾਰਟੀ ਦਾ ਮੈਂਬਰ ਹਾਂ, ਕੀ ਭਵਿੱਖ ਵਿੱਚ ਇੱਕਠੇ ਹੋ ਸਕਦੋ ਹੋ?
ਜਵਾਬ: ਅੱਜ ਕਿੰਨੇ ਲੋਕ ਪਾਰਟੀ ਦੇ ਸਿਧਾਂਤ 'ਤੇ ਖੜ੍ਹੇ ਹਨ, ਅੱਜ ਪੰਜਾਬ ਵਿੱਚ ਗੈਂਗਸਟਰਵਾਦ ਹੈ, ਸਵਰਾਜ ਦਾ ਏਜੰਡਾ ਕਿੱਥੇ ਗਿਆ, ਮੈਂ ਬਰਗਾੜੀ ਦੇ ਇਨਸਾਫ਼ ਦੀ ਗੱਲ ਕਰਦਾ ਹਾਂ, ਅੰਮ੍ਰਿਤਸਰ ਦੇ ਸਿਵਰੇਜ, ਗਲ਼ੀਆਂ ਦੀ ਗੱਲ਼ ਕਰਦਾ ਹਾਂ, ਮੈਂ ਪਾਰਟੀ ਦੇ ਏਜੰਡੇ ਦੀ ਹੀ ਗੱਲ ਕਰਦਾ ਹਾਂ , ਕੀ ਗਲਤ ਕਹਿੰਦਾ ਹਾਂ
ਇੰਨਾ ਨੇ ਪਾਰਟੀ ਨੂੰ ਦੋ ਧੜਿਆਂ ਵਿੱਚ ਵੱਡ ਦਿੱਤਾ ਹੈ, ਅਸਲੀ ਅਤੇ ਨਕਲੀ ਪਾਰਟੀ ਬਣ ਗਈ ਹੈ, ਬਾਹਰੋਂ ਲੋਕ ਆ ਕੇ ਪਾਰਟੀ ਵਿੱਚ ਭਾਰੂ ਹੋ ਗਏ
ਸਵਾਲ: ਤੁਸੀਂ ਆਈਪੀਐੱਸ ਹੋ ਕੇ ਇੰਨਸਾਫ਼ ਨਹੀਂ ਦਵਾ ਸਕੇ ਅਤੇ ਹੁਣ ਐੱਣਐਲਏ ਬਣ ਕੇ ਵੀ ਨਹੀਂ ਕਰ ਸਕੇ ?
ਜਵਾਬ: ਇਨਸਾਫ ਤਾਂ ਸਰਕਾਰ ਨੇ ਦੇਣਾ ਹੈ ਜਦੋਂ ਸਰਕਾਰ ਦਾ ਮੁੱਖ ਵਕੀਲ ਏਜੀ ਹੀ ਬਰਗਾੜੀ ਦੇ ਦੋਸ਼ੀਆਂ ਦੇ ਵਕੀਲ ਨੂੰ ਬਣਾਇਆ ਹੈ, ਮੈਂਨੂੰ ਸਭ ਤੋਂ ਜਿਆਦਾ ਪਰੇਸ਼ਾਨੀ ਇਸ ਗੱਲ ਦੀ ਹੈ।
ਜਿਹੜੇ ਵਕੀਲਾਂ ਦੇ ਖਿਲਾਫ ਅਸੀਂ ਲੜਦੇ ਸੀ, ਅੱਜ ਉਹੀ ਵਕੀਲ ਸਰਕਾਰ ਦਾ ਹਿੱਸਾ ਬਣੇ ਹੋਏ ਹਨ
ਮੇਰਾ ਲੜਾਈ ਬਰਗਾੜੀ ਦੀ ਘਟਨਾ ਦੇ ਇੰਨਸਾਫ਼ ਦੀ ਹੈ
ਸਵਾਲ: ਹੁਣ ਹੋਰ ਪਾਰਟੀਆਂ ਸੰਪਰਕ ਕਰ ਰਹੀਆਂ ਹਨ?
ਜਵਾਬ: ਮੇਰੀ ਸਭ ਲੋਕਾਂ ਨਾਲ ਜਾਣ ਪਛਾਣ ਹੈ, ਦੁੱਖ-ਸੁੱਖ ਲਈ ਆਉਂਦੇ ਰਹਿੰਦੇ ਹਨ ਅਤੇ ਜੋ ਮੈਂ ਪਹਿਲਾਂ ਕਿਹਾ ਇਸਦਾ ਫੈਸਲਾ ਅੰਮ੍ਰਿਤਸਰ ਦੇ ਲੋਕ ਹੀ ਕਰਨਗੇ
ਸਵਾਲ: ਬਰਗਾੜੀ ਅਤੇ ਗੋਲੀਕਾਂਡ ਨੂੰ ਲੈ ਕੇ ਤੁਹਾਡੀ ਕੀ ਮੰਗ ਹੈ?
ਜਵਾਬ: ਮੈਨੂੰ ਇੰਨਸਾਫ਼ ਬਹੁਤ ਮੁਸ਼ਕਲ ਲਗਦਾ ਹੈ, ਕੇਸ ਬਹੁਤ ਖਰਾਬ ਕਰ ਦਿੱਤਾ ਗਿਆ ਹੈ, ਹੁਣ ਇੰਨਸਾਫ਼ ਨਹੀਂ ਮਿਲ ਸਕਦਾ
ਸਵਾਲ: ਤੁਹਾਡੀਆਂ ਰਿਪੋਰਟਾਂ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ: ਸਭ ਤੋਂ ਵੱਡੀ ਮੇਰੀ ਰਿਪੋਰਟ ਨੂੰ ਅਦਾਲਤ ਅੱਗੇ ਪੇਸ਼ ਨਹੀਂ ਕੀਤਾ ਗਿਆ , ਸਾਰੀ ਫਾਇਲ ਫਰੀਦਕੋਰਟ ਵਿੱਚ ਪਈ , ਫੈਸਲੇ ਚੰਡੀਗੜ੍ਹ ਅਦਾਲਤ ਤੋਂ ਆ ਰਹੇ ਹਨ।
ਮੈਂ ਹਾਈਕੋਰਟ ਅਤੇ ਸੁਪਰੀਮ ਕੋਰਟ ਅਰਜ਼ੀ ਪਾਈ ਹੋਈ ਹੈ ਪਰ ਅਸਲੀ ਇਨਸਾਫ਼ ਤਾਂ ਗੁਰੂ ਦੀ ਅਦਾਲਤ ਵਿੱਚ ਹੀ ਹੋਵੇਗਾ
ਸਵਾਲ: ਤੁਹਾਡੀ 9 ਸਾਲ ਦੀ ਸਰਵਿਸ ਬਚੀ ਸੀ ਕੀ ਤੁਸੀਂ ਡੀਜੀਪੀ ਬਣ ਕੇ ਇੰਨਸਾਫ਼ ਦੇ ਸਕਦੇ ਸੀ ?
ਜਵਾਬ: ਮੇਰੇ ਮੁਤਾਬਕ ਸਿਸਟਮ ਖਰਾਬ ਹੋ ਚੁੱਕਿਆ ਹੈ, ਇਸ ਸਿਸਟਮ ਵਿੱਚ ਰਹਿ ਕੇ ਇੰਨਸਾਫ਼ ਨਹੀਂ ਮਿਲ ਸਕਦਾ
ਸਵਾਲ: ਕੈਪਟਨ ਅਮਰਿੰਦਰ ਨਾਲ ਵੀ ਨਰਾਜ਼ਗੀ ਰਹੀ?
ਜਵਾਬ: ਮੈਨੂੰ ਹਮੇਸ਼ਾ ਸਹਿਯੋਗ ਮਿਲਿਆ ਹੈ, ਬਦਲੀ ਹੋਣ ਮਗਰੋਂ ਲੋਕਾਂ ਨੇ 10 ਦਿਨਾਂ ਤੱਕ ਧਰਨਾ ਦਿੱਤਾ ਸੀ, ਮੈਂ ਕਾਨੂੰਨ ਦੇ ਮੁਤਾਬਕ ਲੋਕਾਂ ਦੀ ਸੇਵਾ ਕੀਤੀ
ਸਵਾਲ: ਤੁਸੀਂ ਅੱਕ ਕੇ ਨੌਕਰੀ ਛੱਡ ਦਿੱਤੀ, ਕੀ ਹੁਣ ਰਾਜਨੀਤੀ ਵੀ ਛੱਡ ਦੇਵੋਗੇ
ਜਵਾਬ: ਮੈਂ ਜਿਵੇਂ ਕਿਹਾ ਇਹ ਫੈਸਲਾ ਅੰਮ੍ਰਿਤਸਰ ਦੇ ਲੋਕ ਹੀ ਕਰਨਗੇ, ਮੈਨੂੰ ਮਿਲਦੇ ਆਉਂਦੇ ਹਨ, ਉਨ੍ਹਾਂ ਲਈ ਸਭ ਕੁਝ ਸਧਾਰਨ ਹੈ ਜੇਕਰ ਆਮ ਆਦਮੀ ਪਾਰਟੀ ਆਪਣੇ ਸਿਧਾਂਤਾਂ ਤੋਂ ਪਾਸੇ ਹੱਟ ਗਈ
ਮੈਂਨੂੰ ਦੁੱਖ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੀ ਆਸ ਨਾਲ ਪਾਰਟੀ ਨੂੰ ਜਿਤਾਇਆ ਸੀ ਪਰ ਇਹ ਸਭ ਪੰਜਾਬ ਲਈ ਬਹੁਤ ਮਾੜਾ ਹੈ
ਸਵਾਲ: ਜੇਕਰ ਤੁਸੀਂ ਮੰਤਰੀ ਹੁੰਦੇ, ਕੀ ਕੁਝ ਹੋ ਸਕਦਾ ਸੀ ?
ਜਵਾਬ: ਰਾਜਨੀਤੀ ਵਿੱਚ ਜੇ ਨਹੀਂ ਚੱਲਦਾ, ਅਤੇ ਨਾ ਹੀ ਮੈਨੂੰ ਮੰਤਰੀ ਬਣਨ ਦੀ ਕੋਈ ਆਸ ਸੀ
ਸਵਾਲ ਤੁਸੀਂ ਮਜੀਠੀਆ ਬਾਰੇ ਪ੍ਰਤੀਕਿਰਿਆ ਦਿੱਤੀ ਸੀ, ਉਸ ਪਿੱਛੇ ਕੀ ਪਹਿਲੂ ਸਨ ?
ਜਵਾਬ: ਜਦੋਂ 2022 ਵਿੱਚ ਮਜੀਠੀਆ ਜੇਲ ਵਿੱਚ ਬੰਦ ਸਨ ਤਾਂ ਪੁੱਛਗਿਛ ਵੀ ਨਹੀਂ ਕੀਤੀ ,ਸਗੋਂ ਜਮਾਨਤ ਦਿਵਾਈ
ਹੁਣ ਸਾਬਕਾ ਡੀਜੀਪੀ ਕਹਿ ਕਹੇ ਨੇ ਕਿ ਮੇਰੇ ਕੋਲ ਸਬੂਤ ਨਹੀਂ ਸੀ, ਇਸ ਕਰਕੇ ਗ੍ਰਿਫਤਾਰ ਨਹੀਂ ਕੀਤਾ ਪਰ ਹੁਣ ਵੀ ਤੇ ਗ੍ਰਿਫਤਾਰ ਕੀਤਾ ਹੀ ਹੈ
ਜਦੋਂ ਸਾਡੀ ਸਰਕਾਰ ਬਣ ਗਈ, ਉਸ ਸਮੇਂ ਮਜੀਠੀਆ 5 ਮਹੀਨੇ ਤੱਕ ਜੇਲ ਵਿੱਚ ਬੰਦ ਪਰ ਮੁੱਖ ਮੰਤਰੀ ਜਾ ਕੇਜਰੀਵਾਲ ਦਾ ਕੋਈ ਬਿਆਨ ਤੱਕ ਨਹੀਂ ਆਇਆ ਅਤੇ ਜਦੋਂ ਜਮਾਨਤ ਦੀ ਅਰਜ਼ੀ ਆਈ ਤਾਂ ਅਦਾਲਤ ਮੁਤਾਬਕ ਸਰਕਾਰ ਨੇ ਪੂਰੇ ਸਮਾਂ ਕਦੇ ਰਿਮਾਂਡ ਦੀ ਮੰਗ ਨਹੀਂ ਕੀਤਾ ਅਤੇ ਕਿਹਾ ਕਿ ਰਿਮਾਂਡ ਦੀ ਜ਼ਰੂਰਤ ਨਹੀਂ ਹੈ, ਸਰਕਾਰ ਵੱਲੋਂ ਹੀ ਉਸ ਸਮੇਂ ਜਮਾਨਤ ਕਰਵਾਈ ਗਈ ਸੀ।
ਹੁਣ ਸਰਕਾਰ ਦਾ ਅੱਧ ਤੋਂ ਜਿਆਦਾ ਸਮਾਂ ਲੱਗ ਗਿਆ ਜੇ ਉਸ ਸਮੇਂ ਚਲਾਨ ਪੇਸ਼ ਕੀਤਾ ਹੁੰਦਾ ਤਾਂ ਹੁਣ ਤੱਕ ਕੇਸ ਸਿਰੇ ਲੱਗਿਆ ਹੁੰਦਾ ਪਰ ਇੰਨਾ ਕੁਝ ਨਹੀਂ ਕੀਤਾ
ਅਦਾਲਤਾਂ ਵਿੱਚ ਮਾਮਲਾ ਫਿਰ ਪੇਚੀਦਾ ਹੋਣਾ ਹੈ, ਜਦੋਂ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਹੈ ਪਰ ਨਸ਼ੇ ਦੇ ਕੇਸ਼ ਵਿੱਚ ਕੁਝ ਵੀ ਨਹੀਂ ਹੋਇਆ ਤਾਂ ਆਮਦਨ ਦਾ ਕੇਸ ਕੀ ਹੀ ਟਿਕੇਗਾ।
ਬਿਕਰਮ ਮਜੀਠੀਆ ਮਾਮਲੇ ਵਿੱਚ ਅਦਾਲਤ ਹੀ ਆਪਣਾ ਫੈਸਲਾ ਲਵੇਗੀ।
ਮੈਂ ਵਿਧਾਨ ਸਭਾ ਵਿੱਚ ਵੀ ਬਿਆਨ ਦਿੱਤਾ ਸੀ ਕਿ ਪੁੱਛਗਿਛ ਕਰ ਲੇਵੋ ਮਾਮਲਾ ਸਿਰੇ ਲਗਾਓ
ਨੀਤ ਸਾਫ਼ ਹੋਣੀ ਚਾਹੀਦੀ ਹੈ, ਜਿਸ ਤਰਾ ਦੀ ਸਿਸਟਮ ਚੱਲ ਰਿਹਾ ਹੈ, ਉਸ ਨਾਲ ਮੈਂ ਸਹਿਮਤ ਨਹੀਂ ਹਾਂ ਮੈਂ ਪਾਰਟੀ ਦੇ ਸਿਧਾਂਤ ਤੇ ਖੜਾ ਹਾਂ, ਮੈਂ ਅਸਲੀ ਦੇ ਨਾਲ ਹਾਂ