ਪਟਿਆਲਾ ਨੌਜਵਾਨਾਂ ਨਾਲ ਕੁੱਟਮਾਰ ਦੇ ਦੋਸ਼ 'ਚ ਥਾਣੇਦਾਰ 'ਤੇ ਕੇਸ ਦਰਜ
Published : Aug 8, 2018, 6:26 pm IST
Updated : Aug 8, 2018, 6:26 pm IST
SHARE ARTICLE
Case registered on ASI for beating Patiala youth
Case registered on ASI for beating Patiala youth

ਸਨੌਰ ਪੁਲਿਸ ਥਾਣੇ ਵਿਚ ਬੀਤੇ ਦਿਨੀ  ਨਾਜਾਇਜ਼ ਹਿਰਾਸਤ ਚ ਰੱਖਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ

ਪਟਿਆਲਾ, ਸਨੌਰ ਪੁਲਿਸ ਥਾਣੇ ਵਿਚ ਬੀਤੇ ਦਿਨੀ  ਨਾਜਾਇਜ਼ ਹਿਰਾਸਤ ਚ ਰੱਖਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੇ ਕਾਰਵਾਈ ਕਰਦਿਆਂ ਪਹਿਲਾਂ ਜਿਥੇ ਐੱਸ ਐੱਸ ਪੀ ਪਟਿਆਲਾ ਮਨਦੀਪ ਸਿੰਘ   ਨੇ ਏ ਐੱਸ ਆਈ ਨਰਿੰਦਰ ਸਿੰਘ ਨੰਬਰ 1846 ਨੂੰ ਨੌਕਰੀ ਮੁਅਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਉਥੇ ਉਸ ਵਿਰੁੱਧ ਅੱਜ ਨੌਜਵਾਨਾਂ ਨਾਲ ਕੁੱਟਮਾਰ ਕਰਨ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। 

Case registered on ASI for beating Patiala youth Case registered on ASI for beating Patiala youth

ਦੱਸ ਦਈਏ ਕਿ ਇਸਦੀ ਪੁਸ਼ਟੀ ਕਰਦਿਆਂ ਐੱਸ ਐੱਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਨੌਰ ਵਿਖੇ ਆਈ ਪੀ ਸੀ ਦੀ ਧਾਰਾ 323 ਅਤੇ 342 ਅਧੀਨ ਐਫ ਆਈ ਆਰ ਨੰਬਰ 50 ਮਿਤੀ 8 ਅਗਸਤ 2018 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕੇਸ ਐੱਸ ਪੀ ਸਿਟੀ ਐੱਸ ਪੀ ਸਿਟੀ ਸ ਕੇਸਰ ਸਿੰਘ ਵਲੋਂ ਕੀਤੀ ਗਈ ਤਫਤੀਸ਼ ਮਗਰੋਂ ਆਈ ਮੁਢਲੀ ਰਿਪੋਰਟ ਦੇ ਅਧਾਰ ਤੇ' ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਦਰਜ ਕੀਤੇ ਗਏ ਇਸ ਮਾਮਲੇ ਦੀ ਅਗਲੇਰੀ ਪੜਤਾਲ ਡੀ ਐੱਸ ਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਕਰਨਗੇ। 

Case registered on ASI for beating Patiala youth Case registered on ASI for beating Patiala youth

ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਦੇ ਆਦੇਸ਼ਾਂ 'ਤੇ ਚੱਲ ਰਹੀ ਮੈਜਿਸਟਰੀਅਲ ਦੀ ਜਾਂਚ ਦੀ ਰਿਪੋਰਟ ਅਤੇ ਡੀ ਐੱਸ ਪੀ ਦੀ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਮਗਰੋਂ ਜੇ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਇਆ ਤਾਂ ਉਸ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਕਾਨੂੰਨ ਨੂੰ ਅਪਣੇ ਹੱਥ ਵਿਚ ਲੈਣ ਦੀ ਮਨਜ਼ੂਰੀ ਨਹੀਂ ਹੈ ਅਜਿਹਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement