
ਭਾਰਤ-ਤਿਬਤ ਸਹਿਯੋਗ ਮੰਚ ਪੰਜਾਬ ਦੀ ਮੀਟਿੰਗ ਸਥਾਨਕ ਰਾਮਬਾਗ ਵਿਖੇ ਹੋਈ, ਜਿਸ ਵਿੱਚ ਮੰਚ ਦੇ ਰਾਸ਼ਟਰੀ ਮੰਤਰੀ ਵਿਜੈ ਸ਼ਰਮਾ ਨੇ ਉੱਚੇਚੇ ਤੌਰ 'ਤੇ ਸ਼ਿਰਕਤ...........
ਕੋਟਕਪੂਰਾ : ਭਾਰਤ-ਤਿਬਤ ਸਹਿਯੋਗ ਮੰਚ ਪੰਜਾਬ ਦੀ ਮੀਟਿੰਗ ਸਥਾਨਕ ਰਾਮਬਾਗ ਵਿਖੇ ਹੋਈ, ਜਿਸ ਵਿੱਚ ਮੰਚ ਦੇ ਰਾਸ਼ਟਰੀ ਮੰਤਰੀ ਵਿਜੈ ਸ਼ਰਮਾ ਨੇ ਉੱਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਦਸਿਆ ਕਿ ਮੰਚ ਪਿਛਲੇ 19 ਸਾਲਾਂ ਤੋਂ ਲਗਾਤਾਰ ਦੇਸ਼ ਵਿਆਪੀ ਮੁਹਿੰਮ ਚਲਾ ਕੇ ਤਿੱਬਤ ਦੀ ਆਜ਼ਾਦੀ ਲਈ ਸੰਘਰਸ਼ੀਲ ਹੈ। ਉਹਨਾ ਕਿਹਾ ਕਿ ਤਿੱਬਤ ਦੀ ਆਜ਼ਾਦੀ ਭਾਰਤ ਲਈ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਦੇਸ਼ ਦੀ ਸੁਰੱਖਿਆ ਦੇ ਪੱਖ ਤੋ ਕਾਫ਼ੀ ਮਹੱਤਵਪੂਰਨ ਹੈ। ਕਿਉਂਕਿ ਤਿੱਬਤ ਜ਼ਿੰਨ੍ਹਾ ਸਮਾਂ ਆਜ਼ਾਦ ਦੇਸ਼ ਦੇ ਤੌਰ 'ਤੇ ਰਿਹਾ, ਉਨ੍ਹਾ ਸਮਾਂ ਚੀਨ ਭਾਰਤੀ ਸੀਮਾਵਾ ਤੋ ਦੂਰ ਰਿਹਾ।
ਜਿਸ ਸਮੇ ਤੋਂ ਚੀਨ ਨੇ ਤਿੱਬਤ 'ਤੇ ਕਬਜ਼ਾ ਕੀਤਾ ਤਾਂ ਸਦੀਆਂ ਤੋਂ ਸ਼ਾਂਤ ਭਾਰਤ ਤਿੱਬਤ ਸੀਮਾਂ ਭਾਰਤ ਅਤੇ ਚੀਨ ਦੀ ਇਕਦਮ ਅਸ਼ਾਂਤ ਸੀਮਾ ਬਣ ਗਈ। ਇਸ ਦਾ ਇਵਜ਼ 1962 ਦੇ ਭਾਰਤ-ਚੀਨ ਯੁੱਧ 'ਚ ਭਾਰਤ ਨੂੰ ਆਪਣੀ ਭੂਮੀ ਅਤੇ ਸੈਨਿਕਾ ਦੀ ਸ਼ਹਾਦਤ ਦੇ ਕੇ ਚੁਕਾਉਣਾ ਪਿਆ ਅਤੇ ਉਸ ਦਿਨ ਤੋ ਲਗਾਤਾਰ ਭਾਰਤ ਚੀਨ ਸਰਹੱਦ ਉਪਰ ਅਰਬਾਂ-ਖਰਬਾਂ ਰੁਪਏ ਦੇਸ਼ ਦੀ ਸੁਰੱਖਿਆ ਲਈ ਖਰਚ ਕਰਨਾ ਪੈ ਰਿਹਾ ਹੈ। ਜਿਸ ਦੀ ਵਰਤੋਂ ਦੇਸ਼ ਦੇ ਵਿਕਾਸ ਲਈ ਕੀਤੀ ਜਾ ਸਕਦੀ ਸੀ।
ਸ਼੍ਰੀ ਸ਼ਰਮਾ ਨੇ ਇਹ ਵੀ ਦਸਿਆ ਕਿ ਖੁੱਲ੍ਹੀ ਆਰਥਿਕ ਮੰਡੀ ਦੇ ਸਹਾਰੇ ਸਾਡੇ ਦੇਸ਼ ਦੇ ਉਦਯੋਗ ਨੂੰ ਤਬਾਹ ਕਰਕੇ ਚੀਨ ਸਾਡੀ ਅਰਥ ਵਿਵਸਥਾ 'ਤੇ ਵੱਡਾ ਡਾਕਾ ਮਾਰ ਰਿਹਾ ਹੈ। ਸਹਿਸੰਯੋਜਕ ਗੁਰਸੇਵਕ ਸਿੰਘ ਸੇਖੋ ਨੇ ਦਸਿਆ ਕਿ ਚੀਨ ਹਮੇਸ਼ਾਂ ਹੀ ਸਾਡੇ ਸੀਮਾ ਵਰਤੀ ਰਾਜਾਂ ਵਿਚ ਘੁਸਪੈਠ ਦੀ ਤਿਆਰ ਵਿਚ ਰਹਿੰਦਾ ਹੈ। ਇਸ ਲਈ ਇਸ ਦਾ ਇਕੋ ਇਕ ਹੱਲ ਤਿੱਬਤ ਦੀ ਆਜ਼ਾਦੀ ਹੈ।
ਗਗਨਦੀਪ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਸੰਗਠਿਤ ਹੋ ਕੇ ਇਸ ਦਾ ਜਬਰਦਸਤ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਜਿਸ ਦਿਨ ਚੀਨ ਦੀ ਆਰਥਿਕਤਾ ਟੁੱਟ ਜਾਵੇਗੀ, ਤਿੱਬਤ ਨੂੰ ਆਜ਼ਾਦੀ ਮਿਲ ਜਾਵੇਗੀ। ਇਸ ਮੋਕੇ ਉਪਰੋਕਤ ਤੋਂ ਇਲਾਵਾ ਸਚਿਨ ਕੁਮਾਰ ਐਡਵੋਕੇਟ, ਪਰਮਜੀਤ ਸ਼ਰਮਾ, ਗੁਰਮੀਤ ਸਿੰਘ ਸੇਖੋਂ, ਦਵਿੰਦਰ ਮਦਾਨ, ਮਨਜੀਤ ਕੌਰ ਨੰਗਲ ਆਦਿ ਨੇ ਵੀ ਸੰਬੋਧਨ ਕੀਤਾ।