
ਜਾਬ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੇ ਕੱਚੇ ਮਕਾਨ ਪੱਕੇ ਬਣਾਉਣ ਦੀ ਸਕੀਮ ਤਹਿਤ ਪਿਛਲੇ ਮਹਿਨੀਆਂ 'ਚ ਫਾਰਮ ਭਰੇ ਗਏ ਸਨ............
ਕੋਟ ਈਸੇ ਖਾਂ : ਪੰਜਾਬ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੇ ਕੱਚੇ ਮਕਾਨ ਪੱਕੇ ਬਣਾਉਣ ਦੀ ਸਕੀਮ ਤਹਿਤ ਪਿਛਲੇ ਮਹਿਨੀਆਂ 'ਚ ਫਾਰਮ ਭਰੇ ਗਏ ਸਨ। ਜਿਹਨਾਂ ਗਰੀਬ ਪਰਿਵਾਰਾਂ ਦੀਆਂ ਛੱਤਾਂ ਕੱਚੀਆਂ ਹਨ ਉਹਨਾਂ ਨੂੰ ਪੰਜਾਬ ਸਰਕਾਰ ਪੱਕੀਆਂ ਛੱਤਾਂ ਬਣਾਉਣ ਲਈ ਇਕ ਲੱਖ 50 ਹਜਾਰ ਰੁਪਏ ਦੇਵੇਗੀ। ਉਸੇ ਲੜੀ ਤਹਿਤ ਅੱਜ ਮੁਹੱਲਾ ਸੁੰਦਰ ਨਗਰ ਦੇ ਗਰੀਬ ਪਰਿਵਾਰ ਸੁਖਦੇਵ ਸਿੰਘ ਪੁਰਬਾ (ਸੁੱਖਾ) ਪੁੱਤਰ ਪਿਆਰਾ ਸਿੰਘ ਗਲੀ ਨੰਬਰ 6 ਨੂੰ ਪਹਿਲੀ ਕਿਸ਼ਤ ਮਕਾਨ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਖਾਤੇ 'ਚ ਪਵਾ ਦਿਤੀ ਗਈ ਹੈ।
ਜਿਸ ਦੀ ਸ਼ੁਰੂਆਤ ਕਰਾਉਣ ਲਈ ਸ਼ਹਿਰ ਦੇ ਕਾਂਗਰਸੀ ਆਗੂ ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਦੇਸ ਰਾਜ ਟੱਕਰ, ਉਮ ਪ੍ਰਕਾਸ਼ ਪੱਪੀ ਐਮ.ਸੀ., ਜਸਵੰਤ ਸਿੰਘ ਐਮ.ਸੀ., ਰਾਜਨ ਵਰਮਾ ਐਮ.ਸੀ., ਮਹਿੰਦਰ ਸਿੰਘ ਰਾਜਪੂਤ, ਬਾਬਾ ਨਾਮਦੇਵ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ, ਸੁਖਵਿੰਦਰ ਸਿੰਘ ਰਾਜਪੂਤ ਵਾਰਡ ਨਬੰਰ ਪੰਜ 'ਚ ਪੁੱਜੇ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪੰਜਾਬ ਸਰਕਾਰ ਤੋਂ ਪਹਿਲੀ ਕਿਸ਼ਤ ਜਮਾਂ ਕਰਵਾਕੇ ਪਰਿਵਾਰ ਦੀ ਬਾਂਹ ਫੜੀ ਹੈ
ਤੇ ਕਿਹਾ ਕਿ ਦੂਸਰੀ ਕਿਸਤ ਲੈਂਟਰ ਪਵਾਉਣ ਵੇਲੇ ਤੇ ਤੀਸਰੀ ਕਿਸਤ ਮਕਾਨ ਦੀ ਤਿਆਰੀ ਕਰਾਉਣ ਵੇਲੇ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਆਗੂਆਂ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿਹਨਾਂ ਦੇ ਪੈਸੇ ਖਾਤਿਆਂ 'ਚ ਆ ਗਏ ਹਨ ਉਹ ਜਲਦੀ ਮਕਾਨ ਦੀ ਉਸਾਰੀ ਕਰਾਉਣ ਤਾਂ ਜੋ ਅਗਲੀ ਕਿਸ਼ਤ ਸਮੇਂ-ਸਿਰ ਮੁਹੱਈਆ ਕਰਵਾਈ ਜਾਵੇ।