ਟਰੱਕ ਦੀ ਲਪੇਟ 'ਚ ਆਉਣ ਨਾਲ 60 ਸਾਲਾ ਬਜ਼ੁਰਗ ਮਹਿਲਾ ਦੀ ਮੌਤ
Published : Aug 8, 2019, 9:48 am IST
Updated : Aug 8, 2019, 9:48 am IST
SHARE ARTICLE
Ludhiana road accident
Ludhiana road accident

ਲੁਧਿਆਣਾ ਦੇ ਜੋਧੇਵਾਲ ਚੌਂਕ ਨੇੜੇ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ......

ਲੁਧਿਆਣਾ : ਲੁਧਿਆਣਾ ਦੇ ਜੋਧੇਵਾਲ ਚੌਂਕ ਨੇੜੇ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਟਰੱਕ ਦੀ ਲਪੇਟ 'ਚ ਆਉਣ ਨਾਲ ਐਕਟਿਵਾ ਸਵਾਰ 60 ਸਾਲਾ ਬਜ਼ੁਰਗ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਜਦਕਿ ਉਸ ਦੀ ਨੁੰਹ ਨੂੰ ਹਾਦਸੇ 'ਚ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਦੀ ਪਛਾਣ ਚੰਦਰ ਨਗਰ ਨਿਵਾਸੀ ਸਰਲਾ ਭਾਟੀਆ ਵਜੋਂ ਹੋਈ ਹੈ। ਦਰੇਸੀ ਪੁਲਿਸ ਨੇ ਟਰੱਕ ਨੂੰ ਜਬਤ ਕਰ ਕੇ ਉਸ ਦੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ।

Accident Accident

ਸਮਾਚਾਰ ਲਿਖੇ ਜਾਣ ਤੱਕ ਕੇਸ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਸੀ। ਪਿਛਲੇ 5 ਦਿਨਾਂ 'ਚ ਸੜਕ ਹਾਦਸਿਆਂ 'ਚ ਇਹ ਚੌਥੀ ਮੌਤ ਹੈ। ਇਸ ਤੋਂ ਪਹਿਲਾ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ 'ਤੇ ਮੈਟਰੋ ਦੇ ਕੋਲ ਹੋਈ ਦੁਰਘਟਨਾ ਵਿਚ ਕਾਰ ਸਵਾਰ ਮਾਂ-ਬੇਟੀ ਦੀ ਮੌਤ ਹੋ ਗਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਘਰ ਮੁੜ ਰਹੀ ਸੀ ਜਦਕਿ ਮੰਗਲਵਾਰ ਨੂੰ ਕਾਦੀਆਂ ਦੇ ਨੇੜੇ ਇਕ ਤੇਜ਼ ਰਫਤਾਰ ਟੈਂਪੂ ਟਕਰਾ ਜਾਣ ਨਾਲ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਸੀ। ਇਹ ਦੋਵੇਂ ਹਾਦਸੇ ਵੀ ਲੋਕਾਂ ਦੇ ਜਹਿਨ ਵਿਚ ਤਾਜ਼ਾ ਹੀ ਸਨ ਕਿ ਇਹ ਹਾਦਸਾ ਹੋ ਗਿਆ।

AccidentAccident

ਘਟਨਾ ਬੁੱਧਵਾਰ ਲਗਭਗ 3.30 ਵਜੇ ਦੀ ਹੈ। ਸਰਲਾ ਆਪਣੀ ਨੁੰਹ ਸ਼ੰਮ੍ਹਾ ਨਾਲ ਉਸ ਦੀ ਐਕਟਿਵਾ 'ਤੇ ਜੇਲ ਸਾਈਡ ਤੋਂ ਸਮਰਾਲਾ ਚੌਕ ਵੱਲ ਜਾ ਰਹੀ ਸੀ। ਐਕਟਿਵਾ ਸ਼ੰਮ੍ਹਾ ਚਲਾ ਰਹੀ ਸੀ, ਜਦ ਉਹ ਚੌਕ ਦੇ ਨੇੜੇ ਪੁੱਜੀ ਤਾਂ ਪਿਛਿਓਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਰਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਹਾਈਵੇ ਨਿਰਮਾਣ ਕਾਰਜ ਕਾਰਨ ਸੜਕ ਬੇਹਦ ਖਰਾਬ ਸੀ। ਟਾਇਰ ਟੋਭੇ ਵਿਚ ਪੈਣ ਦੇ ਕਾਰਨ ਐਕਟਿਵਾ ਸਵਾਰ ਲੜਕੀ ਬੇਲੈਂਸ ਖੋਹ ਬੈਠੀ।

Accident Accident

ਪਿਛੇ ਬੈਠੀ ਮਹਿਲਾ ਨਾਲ ਜਾ ਰਹੇ ਟਰੱਕ ਵੱਲ ਜਾ ਡਿੱਗੀ। ਟਰੱਕ ਦਾ ਪਿਛਲਾ ਟਾਇਰ ਉਸ ਦੇ ਸਿਰ ਨੂੰ ਕੁਚਲ ਗਿਆ। ਜਿਸ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਸ਼ੰਮ੍ਹਾ ਦਾ ਕਹਿਣਾ ਹੈ ਕਿ ਹਾਦਸਾ ਟਰੱਕ ਚਾਲਕ ਦੀ ਲਾਪਰਵਾਹੀ ਦੇ ਕਾਰਨ ਹੋਇਆ ਹੈ। ਟਰੱਕ ਨੇ ਐਕਟਿਵਾ ਨੂੰ ਪਿਛੇ ਹਿਟ ਕੀਤਾ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਦਰੇਸੀ ਪੁਲਸ ਘਟਨਾ ਸਥਾਨ 'ਤੇ ਪੁੱਜੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਟਰਮ ਦੇ ਲਈ ਭੇਜਿਆ ਗਿਆ ਹੈ। ਟਰੱਕ ਨੂੰ ਜਬਤ ਕਰਕੇ ਉਸ ਦੇ ਚਾਲਕ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement