
ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਸੀਆਰਪੀਐਫ਼ ਦੇ ਪੁਸ਼ਪਾਲ ਕੈਂਪ ਨਾਲ ਸੀਆਰਪੀਐਫ਼ ਦਾ ਦਲ ਗਸ਼ਤ ਲਈ ਨਿਕਲਿਆ ਸੀ
ਛਤੀਸਗੜ੍ਹ- ਨਕਸਲੀਆਂ ਨਾਲ ਪ੍ਰਭਾਵਿਤ ਜ਼ਿਲ੍ਹੇ ਵਿਚ ਪ੍ਰੈਸ਼ਰ ਬੰਬ ਦੀ ਲਪੇਟ ਵਿਚ ਆਉਣ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆਂ ਕਿ ਬਸਤਰ ਜ਼ਿਲ੍ਹੇ ਦੇ ਮਾਰਡੂਮ ਪੁਲਿਸ ਥਾਣੇ ਖੇਤਰ ਦੇ ਅਧੀਨ ਬੋਦਲੀ ਪਿੰਡ ਦੇ ਜੰਗਲ ਵਿਚ ਪ੍ਰੈਸ਼ਰ ਬੰਬ ਦੀ ਲਪੇਟ ਵਿਚ ਆਉਣ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ 195ਵੀਂ ਬਟਾਲੀਅਨ ਦੇ ਜਵਾਨ ਰੌਸ਼ਨ ਕੁਮਾਰ ਸ਼ਹੀਦ ਹੋ ਗਏ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਸੀਆਰਪੀਐਫ਼ ਦੇ ਪੁਸ਼ਪਾਲ ਕੈਂਪ ਨਾਲ ਸੀਆਰਪੀਐਫ਼ ਦਾ ਦਲ ਗਸ਼ਤ ਲਈ ਨਿਕਲਿਆ ਸੀ। ਇਹ ਦਲ ਬੋਦਲੀ ਪਿੰਡ ਦੇ ਨੇੜੇ ਸੀ ਜਿੱਥੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਦਲ ਦੇ ਜਵਾਨ ਜਦੋਂ ਖੇਤਰ ਵਿਚ ਸਨ ਤਾਂ ਰੌਸ਼ਨ ਕੁਮਾਰ ਦਾ ਪੈਰ ਪ੍ਰੈਸ਼ਰ ਬੰਬ 'ਤੇ ਰੱਖਿਆ ਗਿਆ। ਇਸ ਤੋਂ ਬਾਅਦ ਬੰਬ ਵਿਸਫ਼ੋਟ ਹੋ ਗਿਆ ਅਤੇ ਕੁਮਾਰ ਸ਼ਹੀਦ ਹੋ ਗਏ। ਉਹਨਾਂ ਨੇ ਦੱਸਿਆ ਕਿ ਕੁਮਾਰ ਦੀ ਲਾਸ਼ ਨੂੰ ਪੁਸ਼ਪਾਲ ਕੈਂਪ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐਫ ਦੇ ਜਵਾਨ ਕੁਮਾਰ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਨਿਵਾਸੀ ਸਨ। ਉਹਨਾ ਇਹ ਵੀ ਦੱਸਿਆ ਕਿ ਖੇਤਰ ਵਿਚ ਨਕਸਲੀਆਂ ਦੇ ਖਿਲਾਫ਼ ਅਭਿਆਨ ਜਾਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।