ਕੈਪਟਨ ਸੰਧੂ ਨੇ ਕਰੀਬ 1.50 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪੁਲਾਂ ਦਾ ਕੀਤਾ ਉਦਘਾਟਨ
Published : Aug 8, 2021, 12:17 am IST
Updated : Aug 8, 2021, 12:17 am IST
SHARE ARTICLE
image
image

ਕੈਪਟਨ ਸੰਧੂ ਨੇ ਕਰੀਬ 1.50 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪੁਲਾਂ ਦਾ ਕੀਤਾ ਉਦਘਾਟਨ

ਬੱਦੋਵਾਲ/ਲੁਧਿਆਣਾ, 7 ਅਗੱਸਤ (ਪ੍ਰਮੋਦ ਕੌਸ਼ਲ): ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਬੱਦੋਵਾਲ ਤੋਂ ਲਲਤੋਂ ਸੜਕ ’ਤੇ ਪੈਂਦੀ ਡਰੇਨ ਅਤੇ ਬੱਦੋਵਾਲ ਤੋਂ ਪਮਾਲ ਸੜਕ ’ਤੇ ਪੈਂਦੀ ਡਰੇਨ ਦੇ ਦੋ ਪੁਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦਸਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਦੋਨੋਂ ਪੁਲ ਤਕਰੀਬਨ 1.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕੁਲਦੀਪ ਸਿੰਘ ਬੱਦੋਵਾਲ ਅਤੇ ਐਸ.ਡੀ.ਓ. ਮੰਡੀ ਬੋਰਡ ਹਰਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਕੈਪਟਨ ਸੰਦੀਪ ਸਿੰਘ ਸੰਧੂ ਦਾ ਲੋਕਾਂ ਵਲੋਂ ਬੱਦੋਵਾਲ ਡਰੇਨ ਦੇ ਪੁਲਾਂ ਦਾ ਉਦਘਾਟਨ ਕਰਨ ਮੌਕੇ ਪਹੁੰਚਣ ’ਤੇ ਭਰਵਾ ਸਵਾਗਤ ਕੀਤਾ ਗਿਆ। ਕੈਪਟਨ ਸੰਧੂ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਹ ਦੋਵੇਂ ਪੁਲ ਬਹੁਤ ਸਮੇਂ ਤੋਂ ਤੰਗ ਅਤੇ ਖਸਤਾ ਹਾਲਤ ਵਿਚ ਸਨ, ਜਿਹੜੇ ਕਿ ਹੁਣ ਖੁਲ੍ਹੇ 24 ਫੁੱਟ ਚੌੜੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਦੋਵੇਂ ਡਰੇਨ ਮੀਂਹ ਦੇ ਪਾਣੀ ਜਾਂ ਗਾਜ ਨਾਲ ਭਰੇ ਰਹਿੰਦੇ ਸਨ ਜਿਸ ਕਰ ਕੇ ਲੋਕਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਉਨ੍ਹਾਂ ਨੂੰ ਪਰੇਸ਼ਾਨੀ ਆਉਂਦੀ ਸੀ। ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਨੂੰ ਆਉਣ ਜਾਣ ਲਈ ਇਹ ਦੋ ਮੁੱਖ ਸੜਕਾਂ ਹਨ ਜਿਹੜੀਆਂ ਕਿ ਹੁਣ ਡਰੇਨ ’ਤੇ ਪੁਲ ਤਿਆਰ ਹੋਣ ਨਾਲ ਪਾਣੀ ਦੀ ਠੀਕ ਨਿਕਾਸੀ ਅਤੇ ਨਿਰਵਿਘਨ ਆਵਾਜਾਈ ਲਈ ਸਮਰੱਥ ਹਨ।

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement