ਬਹੁ ਕਰੋੜੀ ਅਨਾਜ ਘੁਟਾਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਸੀ.ਬੀ.ਆਈ ਜਾਂਚ: ਅਮਨ ਅਰੋੜਾ
Published : Aug 8, 2021, 5:56 pm IST
Updated : Aug 8, 2021, 5:56 pm IST
SHARE ARTICLE
Aman Arora
Aman Arora

-ਵਿਧਾਇਕ ਮਾਮੇ ਬਗੈਰ ਇੰਸਪੈਕਟਰ ਭਾਣਜਾ ਇਕੱਲਾ ਨਹੀਂ ਕਰ ਸਕਦਾ ਐਨਾ ਵੱਡਾ ਘੋਟਾਲਾ: ਮੀਤ ਹੇਅਰ

ਚੰਡੀਗੜ੍ਹ - ਆਮ ਆਦਮੀ ਪਾਰਟੀ ਨੇ ‘ਬਹੁ ਚਰਚਿਤ ਅਨਾਜ ਘੁਟਾਲੇ’ ਦੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਰਫ਼ ਇੱਕ ਜ਼ਿਲ੍ਹੇ ਅੰਮਿ੍ਰਤਸਰ ’ਚ ਪਨਗੇ੍ਰਨ ਦੇ ਗੁਦਾਮਾਂ ਵਿੱਚ 16 ਤੋ 20 ਕਰੋੜ ਰੁਪਏ ਦੇ ਅਨਾਜ ਘੁਟਾਲੇ ਨੂੰ ਕੋਈ ਇੱਕ ਇੰਸਪੈਕਟਰ ਜਾਂ ਅਧਿਕਾਰੀ- ਕਰਮਚਾਰੀ ਅੰਜ਼ਾਮ ਨਹੀਂ ਦੇ ਸਕਦਾ।

Meet Hayer Meet Hayer

ਇਸ ਗੁਦਾਮ ਲੁੱਟ ਗੈਂਗ ’ਚ ਅਧਿਕਾਰੀਆਂ ਦੇ ਨਾਲ ਨਾਲ ਸੱਤਾਧਾਰੀ  ਸਿਆਸਤਦਾਨ ਵੀ ਸ਼ਾਮਲ ਹਨ। ਇਸ ਲਈ ਇਸ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸੂਬੇ ਅੰਦਰ ਇਹ ਕੋਈ ਪਹਿਲਾ ਅਨਾਜ ਘੋਟਾਲਾ ਨਹੀਂ ਹੈ। ਬਾਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹੁਣ ਤੱਕ ਅਰਬਾਂ ਰੁਪਏ ਦੇ ਅਨਾਜ ਘੁਟਾਲੇ ਹੋਏ ਹਨ, ਪ੍ਰੰਤੂ  ਅਧਿਕਾਰੀਆਂ ਅਤੇ ਭਿ੍ਰਸ਼ਟ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਵੱਡੇ ਮਗਰਮੱਛ ਬਚ ਨਿਕਲਦੇ ਹਨ।

AKALI-BJPAKALI-BJP

ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਆਪਣੀਆਂ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਅਨਾਜ ਭੰਡਾਰ ਲਈ ਐਫ.ਸੀ.ਆਈ ਦੀ ਮਾਰਫ਼ਤ ਅਨਾਜ ਭੰਡਾਰਨ ਕਰਦੀਆਂ ਹਨ। ਇਸ ਤਰ੍ਹਾਂ ਸੂਬੇ ਦੀ ਕੌਮੀ ਪੱਧਰ ’ਤੇ ਭਾਰੀ ਬਦਨਾਮੀ ਕਰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜੇਕਰ ਇਸ ਘੁਟਾਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਵੱਡਾ ਮਾਫ਼ੀਆ ਉਜਾਗਰ ਹੋ ਸਕਦਾ ਹੈ।

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ  ਇੱਕ ਇੰਸਪੈਕਟਰ ਪੱਧਰ ਦਾ ਕਰਮਚਾਰੀ ਐਨੇ ਵੱਡੇ ਘੁਟਾਲੇ ਨੂੰ ਅੰਜ਼ਾਮ ਨਹੀਂ ਦੇ ਸਕਦਾ, ਇਸ ਲਈ ਇੰਸਪੈਕਟਰ ਜਗਦੇਵ ਸਿੰਘ ਦੇ ਨਾਲ- ਨਾਲ ਉਸਦੇ ਕਾਂਗਰਸੀ ਵਿਧਾਇਕ ਮਾਮੇ ਮਦਨ ਲਾਲ ਜਲਾਲਪੁਰ ਨੂੰ ਵੀ ਜਾਂਚ ਦੇ ਘੇਰੇ ’ਚ ਲਿਆਂਦਾ ਜਾਣਾ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement