ਸਰਕਾਰ ਦੀ ਨਾਲਾਇਕੀ ਦਾ ਖ਼ਮਿਆਜ਼ਾ ਭੁਗਤ ਰਹੇ ਹਨ ਪਸ਼ੂ ਪਾਲਕ ਕਿਸਾਨ: ਕੁਲਤਾਰ ਸਿੰਘ ਸੰਧਵਾਂ
Published : Aug 8, 2021, 5:42 pm IST
Updated : Aug 8, 2021, 5:42 pm IST
SHARE ARTICLE
Kultar Singh Sandhwan
Kultar Singh Sandhwan

ਮਾਮਲਾ ਮੂੰਹ-ਖੁਰ ਦੀ ਬਿਮਾਰੀ ਨਾਲ ਮਰ ਅਤੇ ਨਕਾਰਾ ਹੋ ਰਹੇ ਪਸੂਆਂ ਦਾ

ਚੰਡੀਗੜ -  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੂੰਹ ਖੁਰ ਦੀ ਬਿਮਾਰੀ ਨਾਲ ਮਰ ਰਹੇ ਅਤੇ ਨਕਾਰਾ ਹੋ ਰਹੇ ਪਸੂਆਂ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਪਸੂ ਪਾਲਕ ਕਿਸਾਨਾਂ ਵਾਸਤੇ 100 ਪ੍ਰਤੀਸਤ ਮੁਆਵਜੇ ਦੀ ਮੰਗ ਕੀਤੀ ਹੈ। ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲੁਧਿਆਣਾ-ਸੰਗਰੂਰ ਜਿਲਿਆਂ ਸਮੇਤ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਪਸੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਨੇ ਚਪੇਟ ਵਿਚ ਲੈ ਲਿਆ ਹੈ।

Captain Amarinder Singh Captain Amarinder Singh

ਜਿਸ ਕਾਰਨ ਸੈਂਕੜੇ ਦੁਧਾਰੂ ਪਸੂਆਂ ਦੇ ਮਰਨ ਅਤੇ ਨਕਾਰਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜੋ ਦੁਖਦਾ ਹੈ, ਕਿਉਂਕਿ ਅੱਜ ਕੱਲ ਕਿਸੇ ਵੀ ਦੁਧਾਰੂ ਪਸੂ ਦੀ ਕੀਮਤ ਇੱਕ ਲੱਖ ਰੁਪਏ ਤੋਂ ਘੱਟ ਨਹੀਂ ਹੈ। ਸੰਧਵਾਂ ਮੁਤਾਬਿਕ ਪਹਿਲਾਂ ਹੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨ ਪਸੂ ਪਾਲਕਾਂ ਲਈ ਇਸ ਤਰਾਂ ਦੀ ਕਾਫੀ ਘਾਤਕ ਬਿਮਾਰੀ ਸਾਬਤ ਹੋ ਰਹੀ ਹੈ। 

FarmerFarmer

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਕੀ ਵਰਗਾਂ ਸਮੇਤ ਪਸੂ ਪਾਲਕ ਕਿਸਾਨ ਵੀ ਸਰਕਾਰ ਦੇ ਏਜੰਡੇ ਉੱਤੇ ਨਹੀਂ ਹਨ। ਸੰਧਵਾਂ ਮੁਤਾਬਿਕ ਜੇਕਰ ਸਰਕਾਰ ਦੇ ਏਜੰਡੇ ਉੱਤੇ ਕਿਸਾਨ ਖ਼ਾਸ ਕਰਕੇ ਪਸੂ ਪਾਲਕ ਕਿਸਾਨ ਹੁੰਦੇ ਤਾਂ ਦਹਾਕਿਆਂ ਤੋਂ ਖ਼ਾਲੀ ਪਈਆਂ ਵੈਟਰਨਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿੱਚ ਲਗਾਤਾਰ ਭਰਤੀਆਂ ਜਾਰੀ ਰਹਿੰਦੀ ਹੈ।

Akali BJPAkali-BJP

ਸੰਧਵਾਂ ਨੇ ਕਿਹਾ ਕਿ ਵੈਟਰਨਰੀ ਅਫਸਰਾਂ, ਵੈਟਰਨਰੀ ਡਾਕਟਰਾਂ, ਵੈਟਰਨਰੀ ਇੰਸਪੈਕਟਰਾਂ/ ਫਾਰਮਾਸਿਸਟਾਂ ਅਤੇ ਚੌਥੇ ਦਰਜੇ ਦਾ 70 ਪ੍ਰਤੀਸਤ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ। ਸੰਧਵਾਂ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀ-ਭਾਜਪਾ (ਬਾਦਲ) ਸਰਕਾਰ ਨੇ ਪਸੂ ਪਾਲਨ ਵਿਭਾਗ ਅਧੀਨ ਫ਼ੀਲਡ ਸਟਾਫ਼ ਦੀਆਂ ਖ਼ਾਲੀ ਪਈਆਂ ਅਸਾਮੀਆਂ ਨਹੀਂ ਭਰੀਆਂ, ਹੁਣ ਸਾਢੇ ਚਾਰ ਸਾਲਾਂ ਵਿੱਚ ਕਾਂਗਰਸ ਦੀ ਸਰਕਾਰ ਨੇ ਸੂਬੇ ਦੇ ਪਸੂ ਪਾਲਕਾਂ ਨੂੰ ਬੁਰੀ ਤਰਾਂ ਨਜਰਅੰਦਾਜ ਕੀਤਾ ਹੈ। 

Kultar Singh SandhwanKultar Singh Sandhwan

ਸੰਧਵਾਂ ਨੇ ਕਿਹਾ ਕਿ ਫ਼ੀਲਡ ਸਟਾਫ਼ ਦੀ ਕਮੀ ਦੂਰ ਕੀਤੇ ਬਿਨਾਂ ਪਸੂਆਂ ਲਈ ਮੂੰਹ ਖੋਰ ਅਤੇ ਗਲ਼-ਘੋਟੂ ਬਿਮਾਰੀਆਂ ਦੀ ਰੋਕਥਾਮ ਲਈ ਚਲਾਈਆਂ ਜਾਂਦੀਆਂ ਟੀਕਾਕਰਨ ਮੁਹਿੰਮਾਂ ਸਫਲ ਨਹੀਂ ਹੋ ਸਕਦੀਆਂ। ਸੰਧਵਾਂ ਨੇ ਕਿਹਾ ਕਿ ਜੇਕਰ ਬਰਸਾਤ ਤੋਂ ਪਹਿਲਾਂ ਮੂੰਹ-ਖੁਰ ਦੀ ਬਿਮਾਰੀ ਰੋਕੂ ਟੀਕਾਕਰਨ ਮੁਹਿੰਮ ਸਮੇਂ ਸਿਰ ਨੇਪਰੇ ਚੜਾਈ ਹੁੰਦੀ ਤਾਂ ਪਸੂ ਪਾਲਕ ਇਸ ਭਾਰੀ ਨੁਕਸਾਨ ਤੋਂ ਬਚ ਜਾਂਦੇ। ਸੰਧਵਾਂ ਨੇ ਕਿਹਾ ਕਿ 2022 ਵਿਚ ‘ਆਪ‘ ਦੀ ਸਰਕਾਰ ਬਣਨ ਉੱਤੇ ਪਸੂ ਪਾਲਨ ਦੇ ਧੰਦੇ ਨੂੰ ਸੂਬੇ ਦੀ ਕਿਸਾਨੀ ਦੀ ਰੀੜ ਦੀ ਹੱਡੀ ਵਜੋਂ ਵਿਕਸਿਤ ਕੀਤਾ ਜਾਵੇਗਾ।       

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement