ਭਗਵੰਤ ਮਾਨ ਨੇ ਪੰਜਾਬ ਦੇ ਖੇਤੀ, ਉਦਯੋਗ ਤੇ ਸਿਖਿਆ ਦੇ ਮੁੱਦੇ ਪ੍ਰਧਾਨ ਮੰਤਰੀ ਸਾਹਮਣੇ ਚੁਕੇ
Published : Aug 8, 2022, 6:47 am IST
Updated : Aug 8, 2022, 6:47 am IST
SHARE ARTICLE
image
image

ਭਗਵੰਤ ਮਾਨ ਨੇ ਪੰਜਾਬ ਦੇ ਖੇਤੀ, ਉਦਯੋਗ ਤੇ ਸਿਖਿਆ ਦੇ ਮੁੱਦੇ ਪ੍ਰਧਾਨ ਮੰਤਰੀ ਸਾਹਮਣੇ ਚੁਕੇ


ਕਿਸਾਨਾਂ ਲਈ ਐਮ.ਐਸ.ਪੀ. ਦੀ ਗਰੰਟੀ ਦੇ ਕਾਨੂੰਨ ਦੀ ਕੀਤੀ ਜ਼ੋਰਦਾਰ ਵਕਾਲਤ, ਬਣਾਈ ਕਮੇਟੀ ਰੱਦ ਕਰ ਕੇ ਸਹੀ ਕਿਸਾਨ ਨੁਮਾਇੰਦਿਆਂ ਵਾਲੀ ਕਮੇਟੀ ਬਣਾਉਣ 'ਤੇ ਜ਼ੋਰ

ਚੰਡੀਗੜ੍ਹ, 7 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵੀਂ ਦਿੱਲੀ ਵਿਚ ਨੀਤੀ ਆਯੋਗ ਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਸੂਬੇ ਦੀ ਖੇਤੀ, ਉਦਯੋਗਾਂ ਤੇ ਸਿਖਿਆ ਨਾਲ ਸਬੰਧਤ ਮੱੁਦੇ ਪ੍ਰਧਾਨ ਮੰਤਰੀ ਸਾਹਮਣੇ ਜ਼ੋਰਦਾਰ ਤਰੀਕੇ ਨਾਲ ਉਠਾਏ ਹਨ | ਉਨ੍ਹਾਂ ਖੇਤੀ ਨਾਲ ਸਬੰਧਤ ਮੱੁਦੇ ਉਠਾਉਂਦੇ ਹੋਏ ਅਪਣੇ ਭਾਸ਼ਨ ਵਿਚ ਕਿਸਾਨਾਂ ਨੂੰ  ਸਾਰੀਆਂ ਫ਼ਸਲਾਂ ਉਪਰ ਐਮ.ਐਸ.ਪੀ. ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਝੋਨੇ ਤੇ ਕਣਕ ਦੇ ਫ਼ਸਲੀ ਚੱਕਰ ਵਿਚ ਫਸਿਆ ਹੋਇਆ ਹੈ ਅਤੇ ਝੋਨੇ ਕਾਰਨ ਸੂਬੇ ਵਿਚ ਜ਼ਮੀਨ ਹੇਠਲਾ ਪਾਣੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ | ਸੂਬੇ ਦੇ 150 ਤੋਂ 117 ਬਲਾਕ ਡਾਰਕ ਜ਼ੋਨ ਬਣ ਚੁੱਕੇ ਹਨ ਜਿਥੇ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਵੱਡਾ ਸੰਕਟ ਪੈਦਾ ਹੋਵੇਗਾ | ਉਨ੍ਹਾਂ ਸੁਝਾਅ ਦਿਤਾ ਕਿ ਫ਼ਸਲੀ ਚੱਕਰ ਵਿਚ ਤਬਦੀਲੀ ਲਈ ਹੋਰ ਝੋਨੇ ਤੇ ਕਣਕ ਦੀ ਥਾਂ ਫ਼ਸਲਾਂ ਦੀ ਬਿਜਾਈ ਲਈ ਉਤਸ਼ਾਹਤ ਕਰਨ ਲਈ ਠੋਸ ਯੋਜਨਾਬੰਦੀ ਤੇ ਲਾਹੇਵੰਦ ਭਾਅ ਅਤੇ ਮੰਡੀਕਰਨ ਸਿਸਟਮ ਬਣਾਉਣ ਦੀ ਲੋੜ ਹੈ | ਉਨ੍ਹਾਂ ਐਮ.ਐਸ.ਪੀ. ਲਈ ਕੇਂਦਰ ਸਰਕਾਰ ਵਲੋਂ ਬਣਾਈ ਕਮੇਟੀ ਨੂੰ  ਰੱਦ ਕਰ ਕੇ ਇਸ ਵਿਚ ਕਿਸਾਨਾਂ ਦੇ ਅਸਲੀ ਨੁਮਾਇੰਦੇ ਸ਼ਾਮਲ ਕਰਨ ਤੋਂ ਇਲਾਵਾ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਸਰਕਾਰ ਨੂੰ  ਵੀ ਨੁਮਾਇੰਦਗੀ ਦੇਣ ਦੀ ਮੰਗ ਚੁੱਕੀ ਹੈ |
ਉਨ੍ਹਾਂ ਦਾਲਾਂ ਵਰਗੀਆਂ ਫ਼ਸਲਾਂ ਲਈ ਕਿਸਾਨਾਂ ਨੂੰ  ਮੋੜਨ ਲਈ ਵਧੇਰੇ ਵਿੱਤੀ ਸਹਾਇਤਾ ਦੀ ਮੰਗ ਕੀਤੀ | ਉਨ੍ਹਾਂ ਸਿਖਿਆ ਖੇਤਰ ਲਈ ਨੀਤੀ ਆਯੋਗ ਤੋਂ ਵਧੇਰੇ ਵਿੱਤੀ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ
ਕਾਰਨ ਜਰਜਰ ਹੋ ਚੱੁਕੇ ਸਰਕਾਰੀ ਸਿਖਿਆ ਢਾਂਚੇ ਨੂੰ   ਮੁੜ ਖੜਾ ਕਰਨ ਲਈ ਕੇਂਦਰ ਦੀ ਸਹਾਇਤਾ ਦੀ ਬਹੁਤ ਲੋੜ ਹੈ | ਆਮ ਵਰਗ ਦੇ ਬੱਚਿਆਂ ਤੇ ਲੜਕੀਆਂ ਨੂੰ  ਸਿਖਿਆ ਉਨ੍ਹਾਂ ਦੀ ਪਹੁੰਚ ਵਿਚ ਲਿਆ ਕੇ ਮੁਹਈਆ ਕਰਵਾਉਣ ਲਈ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਸੂਬੇ ਦੇ ਉਦਯੋਗਾਂ ਲਈ ਵੀ ਵਧੇਰੇ ਕੇਂਦਰੀ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਫ਼ੂਡ ਪ੍ਰੋਸੈਸਿੰਗ ਉਦਯੋਗ ਦੇ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ ਅਤੇ ਇਸ ਨਾਲ ਕਿਸਾਨਾਂ ਨੂੰ  ਵੀ ਫ਼ਾਇਦਾ ਹੋਵੇਗਾ | ਐਗਰੋ ਇੰਡਸਟਰੀ ਨੂੰ  ਬੜਾਵਾ ਦੇਣ ਲਈ ਉਨ੍ਹਾਂ ਸੁਝਾਅ ਲਏ | ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਪਠਾਨਕੋਟ ਖੇਤਰ ਵਿਚ ਲੀਚੀ, ਅਬੋਹਰ ਖੇਤਰ ਵਿਚ ਕਿੰਨੂ ਤੋਂ ਇਲਾਵਾ ਜਲੰਧਰ ਵਰਗੇ ਖੇਤਰਾਂ ਵਿਚ ਆਲੂ ਨਾਲ ਦੀ ਪੈਦਾਵਾਰ ਦੇ ਮੱਦੇਨਜ਼ਰ ਇਸ ਨਾਲ ਸਬੰਧਤ ਪ੍ਰਾਜੈਕਟ ਸਥਾਪਤ ਕਰਨ ਅਤੇ ਇਨ੍ਹਾਂ ਦੇ ਮੰਡੀਕਰਨ ਦੇ ਪ੍ਰਬੰਧਾਂ ਲਈ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਸਹਾਇਤਾ ਮੰਗੀ | ਉਨ੍ਹਾਂ ਸੂਬੇ ਦੇ ਨਹਿਰੀ ਸਿਸਟਮ ਦੀ ਮੁੜ ਬਹਾਲੀ ਲਈ ਵੀ ਕੇਂਦਰ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ |
ਉਨ੍ਹਾਂ ਕਿਹਾ ਕਿ ਮੌਜੂਦਾ ਨਹਿਰੀ ਸਿਸਟਮ ਵੇਲਾ ਵਿਹਾ ਚੁੱਕਾ ਹੈ | ਉਨ੍ਹਾਂ ਮੀਟਿੰਗ ਤੋਂ ਬਾਅਦ ਕਿਹਾ ਕਿ ਵੱਖ ਵੱਖ ਮੁੱਦਿਆਂ ਨੂੰ  ਲੈ ਕੇ ਵਿਸਤਾਰਕ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ  ਦਿਤਾ ਗਿਆ ਹੈ ਅਤੇ ਮਾਮਲਿਆਂ 'ਤੇ ਵਿਚਾਰ ਦਾ ਭਰੋਸਾ ਵੀ ਮਿਲਿਆ ਹੈ | ਜ਼ਿਕਰਯੋਗ ਹੈ ਕਿ ਕਈ ਸਾਲਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਖ਼ੁਦ ਨੀਤੀ ਅਯੋਗ ਦੀ ਮੀਟਿੰਗ ਵਿਚ ਸ਼ਾਮਲ ਹੋਏ ਹਨ |

 

SHARE ARTICLE

ਏਜੰਸੀ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement