Sangrur News : ਸਰਕਾਰੀ ਸਨਮਾਨਾਂ ਨਾਲ ਸ਼ਹੀਦ ਲੈਸ ਨਾਇਕ ਰਿੰਕੂ ਸਿੰਘ ਦਾ ਕੀਤਾ ਅੰਤਿਮ ਸਸਕਾਰ

By : BALJINDERK

Published : Aug 8, 2025, 2:53 pm IST
Updated : Aug 8, 2025, 2:59 pm IST
SHARE ARTICLE
ਸਰਕਾਰੀ ਸਨਮਾਨਾਂ ਨਾਲ ਸ਼ਹੀਦ ਲੈਸ ਨਾਇਕ ਰਿੰਕੂ ਸਿੰਘ ਦਾ ਕੀਤਾ ਅੰਤਿਮ ਸਸਕਾਰ
ਸਰਕਾਰੀ ਸਨਮਾਨਾਂ ਨਾਲ ਸ਼ਹੀਦ ਲੈਸ ਨਾਇਕ ਰਿੰਕੂ ਸਿੰਘ ਦਾ ਕੀਤਾ ਅੰਤਿਮ ਸਸਕਾਰ

Sangrur News : 4 ਅਗਸਤ ਨੂੰ ਸਿੱਕਮ 'ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਲੈਸ ਨਾਇਕ ਰਿੰਕੂ, ਪਿੰਡ ਮਿਰਜ਼ਾ ਪਾਰਟੀ ਪੱਤੀ ਦੇ ਨਮੋਲ ਵਿਖੇ ਦਿੱਤੀ ਗਈ ਅੰਤਿਮ ਵਿਦਾਈ 

Sangrur News in Punjabi : 4 ਅਗਸਤ ਨੂੰ ਸਿੱਕਮ ’ਚ ਵਿੱਚ ਇੱਕ ਸੜਕ ਬਣਾਉਣ ਦੇ ਸਮੇਂ ਹੋਈ ਦੁਰਘਟਨਾ ’ਚ ਸ਼ਹੀਦ ਹੋਏ ਲੈਸ ਨਾਇਕ ਰਿੰਕੂ ਸਿੰਘ ਦਾ ਪਾਰਥਿਵ ਸਰੀਰ ਉਹਨਾਂ ਦੇ ਜੱਦੀ ਪਿੰਡ ਮਿਰਜ਼ਾ ਪਾਰਟੀ ਪੱਤੀ ਦੇ ਨਮੋਲ ਵਿਖੇ ਲਿਆਂਦਾ ਗਿਆ। ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਰਿੰਕੂ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਰਿੰਕੂ ਦੀ ਬਰਫ਼ ਹਟਾਉਣ ਸਮੇਂ ਬੁਲਡੋਜ਼ਰ ਪਲਟਣ ਕਾਰਨ ਸ਼ਹੀਦ ਹੋ ਗਿਆ ਸੀ। 

1

ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪਿੰਡ ਨਮੋਲ ਦੇ ਸਾਬਕਾ ਸੈਨਿਕ ਨੇ ਦੱਸਿਆ ਕਿ ਰਿੰਕੂ ਸਿੰਘ ਬਹੁਤ ਹੀ ਨੇਕ ਸੁਭਾਅ ਦਾ ਇਨਸਾਨ ਸੀ ਜੋ ਆਪਣੇ ਤੋਂ ਵੱਡਿਆਂ ਤੇ ਛੋਟਿਆਂ ਦੀ ਕਦਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੁਲਡੋਜ਼ਰ ’ਤੇ ਡਿਊਟੀ ਕਰਦੇ ਸਮੇਂ ਰਿੰਕੂ ਸਿੰਘ ਸ਼ਹੀਦ ਹੋ ਗਿਆ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜੋ ਬਣਦਾ ਮਾਣ ਸਨਮਾਨ ਹੈ ਸ਼ਹੀਦ ਰਿੰਕੂ ਸਿੰਘ ਨੂੰ ਦਿੱਤਾ ਜਾਵੇ।

1

ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ,ਵੱਡੀ ਗਿਣਤੀ ਵਿੱਚ ਮ੍ਰਿਤਕ ਦੇਹ ਦੇ ਦਰਸ਼ਨ ਕਰਨ ਲਈ ਲੋਕ ਇੱਕਠੇ ਹੋਏ । ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਹੀ ਬਣੇ ਸਟੇਡੀਅਮ ਦੇ ਵਿੱਚ ਫੌਜੀ ਸਨਮਾਨਾਂ ਦੇ ਨਾਲ ਕੀਤਾ ਗਿਆ।  

1

(For more news apart from Martyred hero Rinku Singh cremated with full state honours News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement