
ਬੀਤੇ ਦਿਨ ਸਥਾਨਕ ਤਹਿਸੀਲ ਕੰਪਲੈਕਸ ਦੇ ਸਾਹਮਣੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨਾਮਜ਼ਦਗੀਆਂ ਮੌਕੇ ਚੱਲੀ ਗੋਲੀ ਨੂੰ ਲੈ ਕੇ ਜ਼ਖ਼ਮੀ ਹੋਏ ਸਿਮਰਨਜੀਤ ਸਿੰਘ...
ਧਰਮਕੋਟ : ਬੀਤੇ ਦਿਨ ਸਥਾਨਕ ਤਹਿਸੀਲ ਕੰਪਲੈਕਸ ਦੇ ਸਾਹਮਣੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨਾਮਜ਼ਦਗੀਆਂ ਮੌਕੇ ਚੱਲੀ ਗੋਲੀ ਨੂੰ ਲੈ ਕੇ ਜ਼ਖ਼ਮੀ ਹੋਏ ਸਿਮਰਨਜੀਤ ਸਿੰਘ ਉਰਫ਼ ਸਨੀ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਉਰਫ਼ ਗੋਲੂ, ਪਿੰਟੂ ਪ੍ਰਧਾਨ ਕੋਟ ਈਸੇ ਖਾਂ, ਕੁਲਵਿੰਦਰ ਸਿੰਘ, ਹਨੀ, ਸੁੰਦਰ ਸਿੰਘ, ਕਰਮ ਸਿੰਘ ਅਤੇ 8-9 ਅਣਪਛਾਤੇ ਵਿਅਕਤੀਆਂ 'ਤੇ ਧਾਰਾ 307, 341, 506, 188, 336, 148, 149 ਅਸਲਾ ਐਕਟ 25, 27 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Dharamkot Firing Case