ਸਿੱਧੂ ਵਲੋਂ ਕੋਟਕਪੂਰਾ ਗੋਲੀਕਾਂਡ ਦੀ ਅਸਲ ਵੀਡੀਉ ਜਾਰੀ
Published : Sep 7, 2018, 9:17 am IST
Updated : Sep 7, 2018, 9:26 am IST
SHARE ARTICLE
During the press conference, Navjot Singh Sidhu
During the press conference, Navjot Singh Sidhu

ਪਾਠ ਕਰ ਰਹੀ ਸ਼ਾਂਤਮਈ ਸੰਗਤ 'ਤੇ ਅਚਨਚੇਤ ਹੋਇਆ ਮਿਥ ਕੇ ਹਮਲਾ...........

ਚੰਡੀਗੜ੍ਹ : ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੀ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਭੂਮਿਕਾ ਨੂੰ ਲੈ ਕੇ ਵੱਡਾ ਹੱਲਾ ਬੋਲਿਆ ਹੈ। ਸਿੱਧੂ ਨੇ ਅੱਜ ਇਕ ਵੱਡੀ ਪ੍ਰੈਸ ਕਾਨਫ਼ਰੰਸ ਸੱਦ ਕੇ 14 ਅਕਤੂਬਰ 2015 ਦੇ ਉਕਤ ਘਟਨਾਕ੍ਰਮ ਮੌਕੇ ਦੀ ਸੀਸੀਟੀਵੀ ਵੀਡੀਉ ਜਾਰੀ ਕਰ ਕੇ ਪ੍ਰਤੱਖ ਕੀਤਾ ਕਿ ਕਿਵੇਂ ਉਸ ਦਿਨ ਸ਼ਾਂਤਮਈ ਪਾਠ ਕਰ ਰਹੀ ਸਿੱਖ ਸੰਗਤ ਉਤੇ ਭਾਰੀ ਪੁਲਿਸ ਫ਼ੋਰਸ ਨੇ ਅਚਨਚੇਤ ਹਮਲਾ ਕੀਤਾ ਸੀ।

ਸਿੱਧੂ ਨੇ ਇਹ ਵੀਡੀਉ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵਲੋਂ ਹੀ ਮੁੱਖ ਮੰਤਰੀ ਨੂੰ ਸੌਂਪੇ ਗਏ ਹੋਣ ਦਾਅਵਾ ਕਰਦੇ ਹੋਏ ਕਮਿਸ਼ਨ ਰੀਪੋਰਟ ਚੋਂ ਹਵਾਲੇ ਵੀ ਪੇਸ਼ ਕੀਤੇ ਕਿ ਕਿਵੇਂ ਉਸ ਰਾਤ (13 ਅਤੇ 14 ਅਕਤੂਬਰ 2015 ਦਰਮਿਆਨੀ) ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਸ ਵਕਤ  ਦੇ ਡੀਜੀਪੀ ਸੁਮੇਧ ਸੈਣੀ ਦੇ ਨਾਲ 2 ਵਜੇ ਗੱਲ ਹੋਈ ਅਤੇ 2 ਵਜੇ ਤੋਂ 6 ਵਜੇ ਤੱਕ ਕੀ ਕੀ ਹੋਇਆ। ਸਿੱਧੂ ਨੇ ਇਕ ਵੱਡਾ ਖੁਲਾਸਾ ਅੱਜ ਇਹ ਕੀਤਾ ਕਿ ਉਸੇ ਰਾਤ ਤੜਕੇ 3 ਵੱਜ ਕੇ 3 ਮਿੰਟ ਉੱਤੇ 'ਡਾਕਟਰ ਅਲਰਟ' ਹੋਇਆ ਸੀ

ਜਿਸ ਦਾ ਮਤਲਬ ਸਿੱਧੂ ਨੇ ਇਹ ਦਸਿਆ ਕਿ ਸਰਕਾਰ ਜਾਂ ਮੌਕੇ ਉਤੇ ਮੌਜੂਦ ਪੁਲਿਸ ਪ੍ਰਸਾਸ਼ਨ ਨੂੰ ਇਹ ਭਲੀ ਭਾਂਤ 'ਇਲਮ' ਸੀ ਕਿ ਗੋਲੀ ਚਲਾਈ ਜਾਵੇਗੀ ਜਾਂ ਲਾਠੀਚਾਰਜ ਕੀਤਾ ਜਾਵੇਗਾ ਅਤੇ ਇਸ ਸੂਰਤ ਵਿਚ ਸਥਾਨਕ ਹਸਪਤਾਲ ਵਿਚ 'ਪੀੜਤਾਂ' ਦੀ ਭਰਮਾਰ ਹੋਣੀ ਤੈਅ ਸੀ। ਇਸ ਕਰ ਕੇ ਸਥਾਨਕ ਮੈਡੀਕਲ ਅਮਲੇ ਨੂੰ ਪਹਿਲਾਂ ਹੀ 'ਅਲਰਟ' ਉਤੇ ਰੱਖ ਲਿਆ ਗਿਆ ਸੀ। ਸਿੱਧੂ ਨੇ ਇਹ ਤੱਥ ਕਮੀਸ਼ਨ ਦੀ ਰਿਪੋਰਟ  ਦੇ ਨਾਲ ਨੱਥੀ  ਰਿਪੋਰਟ ਚੋਂ ਪੜ੍ਹ ਕੇ ਹੀ ਬਿਆਨ ਕੀਤੇ ਜਿਸ ਵਿੱਚ ਇੰਦਰਾਜ ਮਿਲਦਾ ਹੈ ਕਿ ਡਾ ਕੁਲਵਿੰਦਰ ਪਾਲ ਸਿੰਘ ਨੂੰ ਸਥਾਨਕ ਐਸਐਮਓ ਨੇ 14 ਅਕਤੂਬਰ 2015 ਨੂੰ ਫ਼ੋਨ ਆਉਂਦਾ ਹੈ

ਕਿ ਉਹ ਅਤੇ ਹੋਰ ਡਾਕਟਰ ਕੋਟਕਪੂਰਾ ਦੇ ਹਸਪਤਾਲ ਵਿਚ ਪੁੱਜਣ ਤਾਂ ਕਿ ਕੋਈ 'ਨਾਪਸੰਦ' ਘਟਨਾ ਵਾਪਰੇ ਤਾਂ ਉਹ 'ਹੈਂਡਲ' ਕਰ ਸਕਣ।  ਇਹ ਸਾਰਾ ਕੁੱਝ ਡਾ. ਕੁਲਵਿੰਦਰ ਸਿੰਘ ਨੇ ਕਮਿਸ਼ਨ ਕੋਲ ਬਤੌਰ ਗਵਾਹ ਪੇਸ਼ ਹੋ ਕੇ ਅਪਣੇ ਬਿਆਨ ਵਿੱਚ ਕਿਹਾ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਜਦੋਂ ਉਹ ਸਿਵਲ ਹਸਪਤਾਲ ਦੀ ਛੱਤ 'ਤੇ ਖੜੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ  ਛੱਤ ਤੋਂ ਹੇਠਾਂ ਉੱਤਰ ਜਾਣ ਲਈ ਕਿਹਾ 'ਕਿਉਂਕਿ ਗੋਲੀਆਂ ਚਲਾਈਆਂ ਜਾਣੀਆਂ ਸਨ ਤੇ ਕੋਈ ਗੋਲੀ ਇਸ ਪਾਸੇ ਡਾਕਟਰ ਦੇ ਵੀ ਵੱਜ ਸਕਦੀ ਸੀ।

ਸਿੱਧੂ ਨੇ ਇਸ ਹਵਾਲੇ ਨਾਲ ਫਿਰ ਦਾਅਵਾ ਕੀਤਾ ਕਿ ਗੋਲੀ ਚਲਾਈ ਜਾਣੀ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਬਣਾਏ ਗਏ ਜਸਟਿਸ (ਸੇਵਾਮੁਕਤ) ਜੋਰਾ ਸਿੰਘ ਕਮਿਸ਼ਨ ਨੂੰ ਕੋਟਕਪੂਰਾ ਚੌਕ ਦੇ ਉਕਤ 4 ਸੀਸੀਟੀਵੀ ਕੈਮਰਿਆਂ ਦੀ ਵੀਡੀਉ ਬਾਰੇ ਪੁਲਿਸ ਦਾਅਵਾ ਇਹ ਰਿਹਾ ਕਿ ਕੈਮਰੇ ਕਿਸੇ ਕਾਰਨ ਟੁੱਟ ਗਏ ਸਨ ਜਦਕਿ ਕਾਂਗਰਸ ਸਰਕਾਰ ਵਲੋਂ ਬਾਅਦ 'ਚ ਬਣਾਏ ਗਏ ਰਣਜੀਤ ਸਿੰਘ ਕਮਿਸ਼ਨ ਨੂੰ ਇਹ ਪੁਲਿਸ ਵੀਡੀਉ ਮਿਲ ਜਾਂਦੀ ਹੈ ਜੋ ਕਿ ਸਿੱਧੂ ਨੇ ਅੱਜ ਮੀਡੀਆ ਨੂੰ ਜਾਰੀ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement