
ਦਸਮ ਗ੍ਰੰਥ ਦੇ ਹੱਕ ਤੇ ਵਿਰੋਧ ਵਿਚ ਚਰਚਾ 'ਤੇ ਰੋਕ ਲਾਈ ਜਾਵੇ : ਹਰਦਿੱਤ ਸਿੰਘ ਗੋਬਿੰਦਪੁਰੀ
ਨਵੀਂ ਦਿੱਲੀ: ਪੰਥਕ ਸੇਵਾ ਦਲ ਦੇ ਬੁਲਾਰੇ ਤੇ ਨਿਗਰਾਨ ਸ.ਹਰਦਿੱਤ ਸਿੰਘ ਗੋਬਿੰਦਪੁਰੀ ਨੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਬੁੱਧੀਜੀਵੀਆਂ ਦੀ ਇਕ ਕਮੇਟੀ ਬਣਾ ਕੇ, ਦਸਮ ਗ੍ਰੰਥ ਦੇ ਵਿਵਾਦ ਦਾ ਹੱਲ ਕਢਿਆ ਜਾਵੇ, ਨਹੀਂ ਤਾਂ ਇਹ ਕੌਮ ਨੂੰ ਵੰਡ ਕੇ ਰੱਖ ਦੇਵੇਗਾ।
Akal takht sahib
ਜਦੋਂ ਤਕ ਦਸਮ ਗ੍ਰੰਥ ਵਿਵਾਦ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਜਾਂਦਾ, ਉਦੋਂ ਤਕ ਇਸ ਮੁੱਦੇ 'ਤੇ ਪ੍ਰਚਾਰਕਾਂ, ਗੁਰਦਵਾਰਾ ਪ੍ਰਬੰਧਕਾਂ ਤੇ ਵਿਦਵਾਨਾਂ ਨੂੰ ਇਕ ਸਪਸ਼ਟ ਆਦੇਸ਼ ਜਾਰੀ ਕੀਤਾ ਜਾਵੇ ਕਿ ਇਸ ਮੁੱਦੇ 'ਤੇ ਸੰਗਤ ਨੂੰ ਗੁਮਰਾਹ ਨਾ ਕੀਤਾ ਜਾਵੇ।
Sri Akal Takht Sahib
ਇਕ ਵੀਡੀਉ ਸੁਨੇਹਾ ਜਾਰੀ ਕਰ ਕੇ, ਉਨ੍ਹਾਂ ਕਿਹਾ, 'ਇਹ ਨਹੀਂ ਕਿ ਦਿੱਲੀ ਕਮੇਟੀ ਨੂੰ ਬਚਿੱਤਰ ਨਾਟਕ ਦੇ ਵਿਵਾਦ ਬਾਰੇ ਨਹੀਂ ਪਤਾ ਜਾਂ ਇਹ ਜਾਣਕਾਰੀ ਨਹੀਂ ਕਿ ਇਸ ਵਿਵਾਦਤ ਵਿਸ਼ੇ 'ਤੇ ਕਦੇ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਚਰਚਾ ਕਰਨ 'ਤੇ ਰੋਕ ਲਾਈ ਗਈ ਸੀ।
Gurudwara Bangla Sahib
ਅਸਲ ਗੱਲ ਇਹ ਹੈ ਕਿ ਅਗਲੇ ਸਾਲ 2021 ਵਿਚ ਹੋਣ ਵਾਲੀਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਸੰਗਤ ਨੂੰ ਜਵਾਬ ਦੇਣ ਤੋਂ ਭੱਜਣ ਲਈ ਬਾਦਲ ਦਲ ਦੇ ਪ੍ਰਬੰਧ ਵਾਲੀ ਕਮੇਟੀ ਨੇ ਗਿਣੀ ਮਿਥੀ ਸਾਜ਼ਸ਼ ਅਧੀਨ ਬੰਗਲਾ ਸਾਹਿਬ ਵਿਖੇ ਬੱਚਿਤਰ ਨਾਟਕ ਦੀ ਕਥਾ ਸ਼ੁਰੂ ਕਰਵਾ ਦਿਤੀ ਹੈ।
(ਕਿਉਂਕਿ ਕਮੇਟੀ 2013 ਵਿਚ ਬਾਲਾ ਸਾਹਿਬ ਹਸਪਤਾਲ ਬਣਾਉਣ ਤੇ ਸਕੂਲਾਂ ਦਾ ਮਿਆਰ ਉੱਚਾ ਚੁਕਣ ਦੇ ਕੀਤੇ ਵਾਅਦੇ ਅੱਜ ਸਾਢੇ ਸੱਤ ਸਾਲ ਬਾਅਦ ਵੀ ਪੂਰੇ ਨਹੀਂ ਕਰ ਸਕੀ।) ਜੇ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਇਹ ਕਥਾ ਨਾ ਕਰਵਾਈ ਜਾ ਰਹੀ ਹੁੰਦੀ ਤਾਂ ਸਿੱਖਾਂ ਵਿਚ ਕਲੇਸ਼ ਪੈਦਾ ਨਹੀਂ ਸੀ ਹੋਣਾ।' ਉਨ੍ਹਾਂ ਬੰਗਲਾ ਸਾਹਿਬ ਦੇ ਬਾਹਰ ਅਰਦਾਸ ਵਿਚ ਤਬਦੀਲੀ ਕਰਨ ਵਾਲਿਆਂ ਵਿਰੁਧ ਵੀ ਕਾਰਵਾਈ ਕਰਨ ਦੀ ਅਪੀਲ ਕੀਤੀ।