'''ਜਥੇਦਾਰ' ਜੀ ਕੌਮ ਨੂੰ ਤੁਹਾਡੇ ਤੇ ਬਹੁਤ ਆਸਾਂ ਹਨ,ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕਰੋ''
Published : Sep 8, 2020, 8:10 am IST
Updated : Sep 8, 2020, 8:10 am IST
SHARE ARTICLE
 file photo
file photo

ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਲਾਂਬੇ ਕਰਨ ਉਪਰੰਤ ਸਿੱਖ ਕੌਮ ਨੂੰ ਆਸ ਬੱਝੀ ਸੀ ਕਿ ਇਕ ਸੂਝਵਾਨ

ਨਵਾਂਸ਼ਹਿਰ: ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਲਾਂਬੇ ਕਰਨ ਉਪਰੰਤ ਸਿੱਖ ਕੌਮ ਨੂੰ ਆਸ ਬੱਝੀ ਸੀ ਕਿ ਇਕ ਸੂਝਵਾਨ ਤੇ ਪੜ੍ਹੇ ਲਿਖੇ ਗਿ. ਹਰਪ੍ਰੀਤ ਸਿੰਘ ਦੀ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਨਾਲ ਸਿੱਖ ਕੌਮ ਜਿਨ੍ਹਾਂ ਅਣਸੁਲਝੇ  ਮਸਲਿਆਂ ਕਰ ਕੇ ਦੁਬਿਧਾ ਦਾ ਸ਼ਿਕਾਰ ਹੋਈ ਪਈ ਹੈ।

Akal Takht sahibAkal Takht sahib

ਨੂੰ ਅਪਣੀ ਸੂਝ-ਬੂਝ ਤੇ ਸਿੱਖੀ ਸਿਧਾਂਤਾਂ ਉਪਰ ਪਹਿਰਾ ਦਿੰਦਿਆਂ ਬਾਖੂਬੀ ਹੱਲ ਕਰ ਲੈਣਗੇ ਤੇ  ਸਿੱਖ ਕੌਮ ਨੂੰ ਚਿਰਾਂ ਤੋਂ ਸਹਿਣੀ ਪੈ ਰਹੀ ਨਮੋਸ਼ੀ ਦੇ ਆਲਮ ਵਿਚੋਂ ਬਾਹਰ ਲੈ ਆਉਣਗੇ, ਪ੍ਰੰਤੂ ਪਹਿਲਾਂ ਦੀ ਤਰ੍ਹਾਂ ਸਿੱਖ ਕੌਮ ਨੂੰ ਅਜੇ ਪਤਾ ਨਹੀਂ ਹੋਰ  ਕਿੰਨਾ ਚਿਰ ਅਪਮਾਨਜਨਕ ਪ੍ਰਸਥਿਤੀਆਂ ਦਾ ਸਾਹਮਣਾ ਕਰਦਿਆਂ ਜ਼ਲੀਲ ਹੋਣਾ ਪਵੇਗਾ।

Gaini Harpreet SinghGiani Harpreet singh jathedar

ਨਵੇਂ  'ਜਥੇਦਾਰ' ਦੀ ਨਿਯੁਕਤੀ ਨਾਲ ਆਸ ਬੱਝੀ ਸੀ ਕਿ ਸੌਦਾ ਸਾਧ ਨੂੰ ਮਾਫ਼ੀ ਦਿਵਾਉਣ ਵਾਲਿਆਂ, ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ, ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ, ਲਾਪਤਾ ਕੀਤੇ ਸਰੂਪਾਂ ਬਾਰੇ ਨਿਰਪੱਖਤਾ ਨਾਲ ਜਾਂਚ ਅਤੇ ਜੂਨ 1984 ਸਮੇਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸਮੇਂ ਲਾਪਤਾ ਹੋਇਆ ਪੁਰਾਤਨ ਬੇਸ਼ਕੀਮਤੀ ਇਤਿਹਾਸਕ ਦਸਤਾਵੇਜ਼ ਦਾ ਸੱਚ ਕੌਮ ਸਾਹਮਣੇ ਲਿਆਉਣ,

Giani Harpreet SinghGiani Harpreet singh jathedar

ਸਿੱਖ ਗੁਰੂਆਂ ਦੇ ਇਤਿਹਾਸਕ ਦਿਹਾੜੇ ਮਨਾਉਣ ਅਤੇ ਕੁੱਝ ਦਿਨ ਪਹਿਲਾਂ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਸਮੇਂ ਅਖੌਤੀ ਦਸਮ ਗ੍ਰੰਥ ਦੀ ਸ਼ੁਰੂ ਕੀਤੀ ਕਥਾ ਬਾਰੇ ਮੌਜੂਦਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨਿਰਪੱਖ ਸਟੈਂਡ ਲੈਂਦੇ ਤੇ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਕਿਸੇ ਹੋਰ ਅਖੌਤੀ ਗ੍ਰੰਥ ਜਿਸ ਨੂੰ ਕੌਮ ਅਪਣੇ ਗੁਰੂ ਦੀ ਰਚਨਾ ਹੀ ਨਹੀਂ ਮੰਨਦੀ ਦੀ ਗੁਰਦਵਾਰੇ ਵਿਚ ਕਥਾ ਕਰਵਾਉਣ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨੂੰ ਤੁਰਤ ਬੰਦ ਕਰਨ ਦਾ ਆਦੇਸ਼ ਦਿੰਦੇ ਪ੍ਰੰਤੂ ਇਸ ਬਾਰੇ 'ਜਥੇਦਾਰ' ਦੀ ਚੁੱਪ ਨਾਲ ਸਿੱਖ ਹਿਰਦੇ ਹੋਰ ਵਲੂੰਧਰੇ ਗਏ ਹਨ।

Gurudwara Bangla SahibGurudwara Bangla Sahib

ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਨੇ ਭਰੇ ਮਨ ਨਾਲ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ  ਸਿੱਖ ਕੌਮ ਦੀ ਭੰਬਲਭੂਸੇ ਵਿਚ ਫਸੀ ਬੇੜੀ ਨੂੰ ਕਿਨਾਰੇ ਲਾਉਣ ਵਾਲਾ ਅੱਜ ਕੋਈ 'ਜਥੇਦਾਰ' ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ 'ਜਥੇਦਾਰ' ਕਹਿੰਦੇ ਹਨ ਕਿ ਬੰਤਾ ਸਿੰਘ ਦਸਮ ਗ੍ਰੰਥ ਦੀ ਕਥਾ ਵਿਆਖਿਆ ਕਰ ਰਿਹਾ ਹੈ ਜੋ ਅਤਿ ਮੰਦਭਾਗਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement